ਪੋਹ ਮਹੀਨਾ

ਪੋਹ ਮਹੀਨਾ

ਪੋਹ ਮਹੀਨਾ, ਸੀਨੇ ਠੰਡ ਪਾਵੇ,
ਸਰਸਾ ਆਪਣਾ, ਪ੍ਰਕੋਪ ਦਿਖਾਵੇ।

ਹੋਣੀਂ ਆ ਪਹੁੰਚੀ, ਪਾਉਣ ਵਿਛੋੜੇ,
ਖੇਰੰ-ਖੇਰੂੰ ਕਰ ਪਈ ਮੁਸਕਰਾਵੇ।

ਕਾਲ਼ੀਆਂ ਘਟਾਵਾਂ, ਬੱਦਲ਼ ਚੁਫੇਰੇ,
ਪੋਤਿਆਂ ਨਾਲ, ਮਾਂ ਜੰਗਲਾਂ ‘ਚ ਫੇਰੇ।

ਦਾਦੀ -ਦਾਦੀ ਕਰਦੇ, ਪੋਤੇ ਪੁੱਛਦੇ,
ਪਿਤਾ ਤੇ ਵੀਰੇ ਨਹੀਓਂ ਦਿਸਦੇ।

ਦਾਦੀ ਸੀਨੇ ਲਾ,ਬੱਚਿਆਂ ਨੂੰ ਆਖੇ।
ਪਿੱਛੇ- ਪਿਛੇ ਆਉਂਦੇ ਤੇਰੇ ਵੱਡੇ ਵੀਰੇ।

ਠੰਡੇ ਬੁਰਜ ਦੀਆਂ ਕਾਲ਼ੀਆਂ ਰਾਤਾਂ,
ਬੁੱਢੜੀ ਮਾਂ ਠੰਡ ਨਾਲ ਕੁਰਲਾਵੇ।

ਸਿਪਾਹੀ ਵਜੀਦੇ ਲੈਣ ਬੱਚਿਆਂ ਨੂੰ ਆ ਗਏ,
ਪੋਤਿਆਂ ਨੂੰ ਚੁੰਮ ਚੁੰਮ ਦਾਦੀ ਸਮਝਾਵੇ।

ਸਿੱਖੀ ਧਰਮ ਨੂੰ ਲਾਜ ਨਾ ਲਾਇਓ,
ਦਰਦ ਹੰਢਾ ਸਿੱਖੀ ਨਿਭਾਇਓ।

ਧਰਤ ਤੇ ਅੰਬਰ ਰੱਜ ਰੱਜ ਰੋਏ,
ਨੀਹਾਂ ‘ਚ ਬੱਚੇ ਜਦ ਗਏ ਮੋਏ।

ਪਾਕ ਰੂਹਾਂ “ਬਲਜਿੰਦਰ” ਅੱਜ ਵੀ ਉਥੇ,
ਜੱਗ ਸਾਰੇ ਦਾ ਸਾਰਾ ਢੁਕਦਾ ਜਿੱਥੇ।

ਪੋਹ ਮਹੀਨਾ, ਸੀਨੇ ਠੰਡ ਪਾਵੇ,
ਸਰਸਾ ਆਪਣਾ, ਪ੍ਰਕੋਪ ਦਿਖਾਵੇ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278