ਆਕਲੈਂਡ, 5 ਫਰਵਰੀ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ 21 ਮਾਰਚ ਨੂੰ ਗੁਰਦੁਆਰਾ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਆਉਣਗੇ ਅਤੇ ਗੁਰੂ ਘਰ ਵਿਖੇ ਬਣੇ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਕੰਪਲੈਕਸ ਦਾ ਉਦਘਾਟਨ ਪਿਛਲੇ ਸਾਲ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਰਕੇ ਲੌਕਡਾਉਨ ਲੱਗ ਗਿਆ ਸੀ ਤੇ ਇਸ ਉਦਘਾਟਨੀ ਸਮਾਗਮ ਨੂੰ ਰੋਕਣਾ ਪਿਆ ਸੀ।
ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ, ‘ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ ਉੱਤੇ 21 ਮਾਰਚ ਨੂੰ ਸਪੋਰਟਸ ਕੰਪਲੈਕਸ ਦਾ ਉਦਘਾਟਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕਰਨ ਆ ਰਹੇ ਹਨ, ਜਿਸ ਦੀ ਕਨਫਰਮੇਸ਼ਨ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚੋਂ ਆ ਗਈ ਹੈ ਅਤੇ ਉਹ 2 ਘੰਟੇ ਗੁਰੂਘਰ ਵਿਖੇ ਰੁਕਣਗੇ। ਉਨ੍ਹਾਂ ਦੇ ਨਾਲ ਹੋਰ ਵੀ ਮਨਿਸਟਰਸ ਅਤੇ ਵਿਰੋਧੀ ਧਿਰ ਦੇ ਆਗੂ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਰੇਸ ਰਿਲੇਸ਼ਨ ਮਨਿਸਟਰ ਤੇ ਹਿਊਮਨ ਰਾਈਟਸ ਕਮਿਸ਼ਨਰ ਆਦਿ ਹੋਰ ਬਹੁਤ ਸਾਰੇ ਪਤਵੰਤੇ ਸਜਣ ਪਹੁੰਚ ਰਹੇ ਹਨ।
ਬੁਲਾਰੇ ਸ. ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਇਮੀਗ੍ਰੇਸ਼ਨ ਦੇ ਮਸਲਿਆਂ ਬਾਬਤ ਵੀ ਗੱਲਬਾਤ ਕੀਤੀ ਜਾਏਗੀ, ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਾਲ ਭਾਈਚਾਰੇ ਦੇ ਹੋਰ ਮਸਲਿਆਂ ਨੂੰ ਵੀ ਵਿਚਾਰਿਆ ਜਾਵੇਗਾ।
Home Page ਪ੍ਰਧਾਨ ਮੰਤਰੀ ਆਰਡਰਨ 21 ਮਾਰਚ ਨੂੰ ਟਾਕਾਨੀਨੀ ਗੁਰੂਘਰ ਦੇ ਸਪੋਰਟਸ ਕੰਪਲੈਕਸ ਦਾ...