ਨਵੀਂ ਦਿੱਲੀ, 26 ਅਕਤੂਬਰ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜਾਨ ਕੀ ਆਪਣੇ ਬਿਜ਼ਨਸ ਤੇ ਐਜੂਕੇਸ਼ਨ ਡੈਲੀਗੇਸ਼ਨ ਦੇ ਨਾਲ ਆਖ਼ਿਰਕਾਰ ਦਿੱਲੀ ਪੁੱਜ ਗਏ ਹਨ। ਇੱਥੇ ਦੇ ਪਾਲਮ ਏਅਰ ਫੋਰਸ ਹਵਾਈ ਅੱਡੇ ਉੱਤੇ ਭਾਰਤ ਦੇ ਮਨਿਸਟਰ ਆਫ਼ ਸਟੇਟ ਫ਼ਾਰ ਫਾਈਨਾਂਸ ਐਂਡ ਕਾਰਪੋਰੇਟ ਅਫੇਅਰਜ਼ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਪ੍ਰਧਾਨ ਮੰਤਰੀ ਜਾਨ ਨੂੰ ਜੀਆਇਆ ਆਖਿਆ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਾਨ ਕੀ 24 ਅਕਤੂਬਰ ਨੂੰ ਜਿਸ ਨਿਊਜ਼ੀਲੈਂਡ ਏਅਰ ਫੋਰਸ ਦੇ ਜਹਾਜ਼ ਵਿੱਚ ਭਾਰਤ ਦੇ ਸ਼ਹਿਰ ਮੁੰਬਈ ਲਈ ਰਵਾਨਾ ਹੋਏ ਸਨ ਉਹ ਜਹਾਜ਼ ਥੋੜ੍ਹੀ ਦੇਰ ਬਾਅਦ ਕਿਸੀ ਤਕਨੀਕੀ ਖ਼ਰਾਬੀ ਕਾਰਨ ਆਸਟਰੇਲੀਆ ਵਿੱਚ ਕੂਈਨਜ਼ਲੈਂਡ ਦੇ ਨੇੜੇ ਟਾਊਨਜ਼ਵਾਈਲ ਵਿਖੇ ਰੋਕਣਾ ਪਿਆ। ਜਿਸ ਕਾਰਣ ਮੁੰਬਈ ਦਾ ਦੌਰਾ ਰੱਦ ਕਰਨਾ ਪਿਆ।
ਪ੍ਰਧਾਨ ਮੰਤਰੀ ਆਪਣੇ ਦਲ ਨਾਲ ਨਵੇਂ ਜਹਾਜ਼ ਰਾਹੀ ਨਵੀਂ ਦਿੱਲੀ ਪੁੱਜੇ ਅਤੇ ਹੁਣ ਤੋਂ ਆਪਣੇ ਦੌਰੇ ਦਾ ਆਗਾਜ਼ ਕਰਨਗੇ, ਜਿਸ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅਤੇ ਹੋਰ ਮੰਤਰੀਆਂ ਨੂੰ ਮਿਲਣਗੇ।