ਲੰਡਨ, 9 ਜੂਨ – ਬ੍ਰਿਟੇਨ ਵਿੱਚ ਹੋਏ ਮਧਿਆਵਧਿ ਚੋਣ ਦੇ ਨਤੀਜੇ ਲਟਕਵੇਂ ਰਹੇ ਹਨ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਜਲਦੀ ਆਮ ਚੋਣਾਂ ਕਰਾਉਣ ਦਾ ਫ਼ੈਸਲਾ ਉਲਟਾ ਪੈ ਗਿਆ ਹੈ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਬਹੁਮਤ ਹਾਸਲ ਕਰਨ ‘ਚ ਨਾਕਾਮ ਰਹੀ ਹੈ, ਪਰ ਇਨ੍ਹਾਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 650 ਮੈਂਬਰੀ ਸੰਸਦ ਲਈ ਬਹੁਮਤ ਹਾਸਲ ਕਰਨ ਲਈ 326 ਸੀਟਾਂ ਦੀ ਲੋੜ ਸੀ ਪਰ ਕੰਜ਼ਰਵੇਟਿਵ 313 ਸੀਟਾਂ ਹੀ ਹਾਸਲ ਕਰ ਸੱਕੀ। ਜਦੋਂ ਕਿ ਵਿਰੋਧੀ ਲੇਬਰ ਪਾਰਟੀ ਨੂੰ 29 ਸੀਟਾਂ ਦਾ ਫ਼ਾਇਦਾ ਹੋਇਆ ਹੈ ਤੇ ਉਨ੍ਹਾਂ ਨੇ 260 ਸੀਟਾਂ ਜਿੱਤੀਆਂ ਹਨ, ਉੱਥੇ ਹੀ ਲਿਬਰਲ ਡੈਮੋਕਰੈਟਿਕ ਨੂੰ 12, ਐੱਸਐਨਪੀ ਨੂੰ 35 ਸੀਟਾਂ ਹਾਸਲ ਹੋਈਆਂ ਹਨ। ਜਦੋਂ ਕਿ ਬਹੁਮਤ ਦੇ ਲਈ ਸੰਖਿਆ 326 ਸੀਟਾਂ ਦੀ ਹੈ। ਇਨ੍ਹਾਂ ਚੋਣਾਂ ਵਿੱਚ ਕੰਜ਼ਰਵੇਟਿਵ ਅਤੇ ਐੱਸਐਨਪੀ ਨੂੰ ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ। 2015 ਵਿੱਚ ਹੋਈਆਂ ਆਮ ਚੋਣ ਵਿੱਚ ਕੰਜ਼ਰਵੇਟਿਵ ਨੂੰ 331, ਲੇਬਰ ਨੂੰ 232, ਲਿਬ ਡੇਮ ਨੂੰ 8 ਅਤੇ ਐੱਸਐਨਪੀ ਨੂੰ 56 ਸੀਟਾਂ ਹਾਸਲ ਹੋਈਆਂ ਸਨ। ਗੌਰਤਲਬ ਹੈ ਕਿ ਐਗਜ਼ਿਟ ਪੋਲ ਵਿੱਚ ਕੰਜ਼ਰਵੇਟਿਵ ਨੂੰ 318 ਸੀਟਾਂ, ਲੇਬਰ ਨੂੰ 267 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਸ ਚੋਣ ਨੂੰ ਬਰੇਗਜਿਟ ਚੋਣ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਸੀ ਅਤੇ ਇਸ ਨਤੀਜੇ ਨੂੰ ਉਨ੍ਹਾਂ 48% ਲੋਕਾਂ ਲਈ ਉਮੀਦ ਦੀ ਕਿਰਨ ਸਮਝਿਆ ਜਾ ਰਿਹਾ ਹੈ, ਜਿਨ੍ਹਾਂ ਨੇ ਜੂਨ 2016 ਵਿੱਚ ਹੋਏ ਜਨਮਤ ਸੰਗ੍ਰਹਿ ਵਿੱਚ ਯੂਰੋਪੀ ਸੰਘ ਵਿੱਚ ਬਣੇ ਰਹਿਣ ਲਈ ਵੋਟ ਦਿੱਤੀ ਸੀ। ਪ੍ਰਦਾਨ ਮੰਤਰੀ ਥੈਰੇਸਾ ਮੇਅ ਨੇ ਮੁਸ਼ਕਲ ਬਰੇਗਜਿਟ ਗੱਲ ਬਾਤ ਵਿੱਚ ਆਪਣੀ ਹਾਲਤ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਤਹਿਤ ਨਿਰਧਾਰਿਤ ਸਮੇਂ ਤਿੰਨ ਸਾਲ ਤੋਂ ਪਹਿਲਾਂ ਚੋਣ ਕਰਵਾਏ ਹਨ, ਜੋ ਉਸ ਨੂੰ ਭਾਰੇ ਪੈ ਗਏ ਹਨ।
ਉੱਥੇ ਹੀ ਦੂਜੇ ਪਾਸੇ ਲੇਬਰ ਆਗੂ ਜੈਰੇਮੀ ਕੋਬ੍ਰਿਨ ਨੇ ਥੈਰੇਸਾ ਮੇਅ ਕੋਲੋਂ ਅਸਤੀਫ਼ਾ ਮੰਗਿਆ ਹੈ, ਕਿਉਂਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਬਹੁਮਤ ਗੁਆ ਲਿਆ ਹੈ। ਬਰਤਾਨਵੀ ਮੀਡੀਆ ਦੇ ਅਨੁਸਾਰ ਨਤੀਜਾ ਥੈਰੇਸਾ ਮੇਅ ਲਈ ਅਪਮਾਨਜਨਕ ਹੈ। ਬਰੇਗਜਿਟ ਗੱਲ ਬਾਤ 19 ਜੂਨ ਨੂੰ ਸ਼ੁਰੂ ਹੋਣੀ ਹੈ, ਪਰ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਦੇ ਨਤੀਜਿਆਂ ਦੇ ਕਰਕੇ ਇਸ ਗੱਲ ਬਾਤ ਦੇ ਪ੍ਰੋਗਰਾਮ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ।
International News ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਝਟਕਾ, ਪਾਰਟੀ ਬਹੁਮਤ ਹਾਸਲ ਕਰਨ ਵਿੱਚ ਰਹੀ...