1984 ਅਪਰੇਸ਼ਨ ਬਲਿਊ ਸਟਾਰ ਦੇ ਸਿਖ ਪੀੜਤਾਂ ਦੀ ਯਾਦ ਵਿਚ ਅਰਦਾਸ
ਵਾਸ਼ਿੰਗਟਨ ਡੀ ਸੀ, 8 ਜੂਨ 2016 (ਹੁਸਨ ਲੜੋਆ ਬੰਗਾ ਦੀ ਵਿਸੇਸ ਰਿਪੋਰਟ) – ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਕਾਂਗਰਸ ਨੂੰ ਸੰਬੋਧਨ ਤੋਂ ਪਹਿਲਾਂ ਟੌਮ ਲਾਂਟੋਸ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਜਨਤਕ ਸੁਣਵਾਈ ਕੀਤੀ ਜਿਸ ਵਿਚ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ, ਬੁਨਿਆਦੀ ਅਧਿਕਾਰਾਂ ਨੂੰ ਚੁਣੌਤੀਆਂ ਅਤੇ ਅੱਗੇ ਵਧਣ ਲਈ ਮੌਕਿਆਂ ਦਾ ਜਾਇਜ਼ਾ ਲਿਆ ਗਿਆ।
ਬੀਤੇ ਦਿਨ ਕੀਤੀ ਗਈ ਇਸ ਸੁਣਵਾਈ ਦਾ ਆਯੋਜਨ ਕਾਂਗਰਸ ਦੇ ਚੋਟੀ ਦੇ ਮੈਂਬਰ ਜੋਸਫ ਆਰ ਪਿਟਸ ਅਤੇ ਜੇਮਸ ਪੀ ਮੈਕਗਵਰਨ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ ਜਿਨਾਂ ਨੇ ਮਾਹਿਰ ਗਵਾਹਾਂ ਦੇ ਹਲਫੀਆ ਬਿਆਨ ਲਏ ਜਿਨਾਂ ਨੇ ਭਾਰਤ ਵਿਚ ਦਲਿਤਾਂ, ਇਸਾਈ, ਮੁਸਲਮਾਨ ਅਤੇ ਸਿੱਖ ਭਾਈਚਾਰੇ ‘ਤੇ ਲਗਾਤਾਰ ਹੋ ਰਹੇ ਜਬਰ ਅਤੇ ਤੇ ਉਨਾਂ ਨੂੰ ਦਰਪੇਸ਼ ਖਤਰੇ ਵੱਲ ਇਸ਼ਾਰਾ ਕੀਤਾ।
ਮਜ਼ਬੂਤ ਭਾਈਵਾਲੀ ਦੀ ਲੋੜ ਦੀ ਪੁਸ਼ਟੀ ਕਰਦਿਆਂ ਪ੍ਰਤੀਨਿਧੀਆਂ ਪਿਟਸ ਅਤੇ ਮੈਕਗਵਰਨ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ‘ਤੇ ਸੁਣਵਾਈ ਦੀ ਸ਼ੁਰੂਆਤ ਕਰਦਿਆਂ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਘੱਟਗਿਣਤੀਆਂ ਦੀ ਧਾਰਮਿਕ ਆਜ਼ਾਦੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਐਸ ਐਫ ਜੇ ਦੇ ਵਫਦ ਨੇ ਵੀ ਟੌਮ ਲਾਂਟੋਸ ਸੁਣਵਾਈ ਵਿਚ ਸ਼ਮੂਲੀਅਤ……. ਕੀਤੀ ਜਿਸ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਨੇ ਭਾਰਤ ਵਿਚ ਸਿੱਖ ਭਾਈਚਾਰੇ ਲਈ ਵੱਖਰੀ ਧਾਰਮਿਕ ਪਛਾਣ ਤੋਂ ਇਨਕਾਰ ਕਰਨ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਅਤੇ ਐਮਨੈਸਟੀ ਇੰਟਰਨੈਸ਼ਨਲ ਦੇ ਡਾਇਰੈਕਟਰ ਟੀ ਕੁਮਾਰ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਖਿਲਾਫ ਮੁਕੱਦਮਾ ਚਲਾਉਣ ਦਾ ਸਮਰਥਨ ਕੀਤਾ ਜੋ ਅਜੇ ਵੀ ਸਰਕਾਰੀ ਪੁਸ਼ਤਪਨਾਹੀ ਦਾ ਅਨੰਦ ਮਾਣ ਰਹੇ ਹਨ। ਟੌਮ ਲਾਂਟੋਸ ਕਮਿਸ਼ਨ ਦੀ ਸੁਣਵਾਈ ਦੌਰਾਨ ਉਠਾਏ ਗਏ ਮੁਦਿਆਂ ਦੀ ਸ਼ਲਾਘਾ ਕਰਦਿਆਂ ਐਸ ਐਫ ਜੇ ਦੇ ਕਾਨੂੰਨ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਮਿਸ਼ਨ ਦੇ ਮੈਂਬਰਾਂ ਨੇ ਅਮਰੀਕੀ ਸੰਵਿਧਾਨ ਦੇ ਜਜਬੇ ਦੀ ਕਦਰ ਕੀਤੀ ਹੈ ਅਤੇ ਇਸ ਗਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿਚ ਧਾਰਮਿਕ ਜਬਰ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਕਮਿਸ਼ਨ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਧਾਰਮਿਕ ਪਛਾਣ ਤੋਂ ਇਨਕਾਰਿਆ ਗਿਆ ਹੈ ਜਿਸ ਨਾਲ ਖੁਦਮੁਖਤਿਆਰੀ ਦੇ ਅਧਿਕਾਰ ਬਾਰੇ ਸਾਡੇ ਕੇਸ ਵਿਚ ਕਾਫੀ ਸਮਰਥਨ ਮਿਲੇਗਾ। ਦੱਸਣਯੋਗ ਹੈ ਕਿ ਬੀਤੀ 6 ਜੂਨ ਨੂੰ ਐਸ ਐਫ ਜੇ ਨੇ ਟੌਮ ਲਾਂਟੋਸ ਕਮਿਸ਼ਨ ਦੇ ਮੈਂਬਰਾਂ ਨੂੰ ਇਕ ਰਿਪੋਰਟ ‘ਮੋਦੀ ਦੇ ਭਾਰਤ ਵਿਚ ਸਿੱਖਾਂ ਨੂੰ ਪੇਸ਼ ਮੌਜੂਦਾ ਖਤਰੇ’ ਬਾਰੇ ਪੇਸ਼ ਕੀਤੀ ਸੀ ਤਾਂ ਜੋ ਇਸ ਗੱਲ ਨੂੰ ਸਮਝਿਆ ਜਾਵੇ ਕਿ ਸਿੱਖਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਤੋਂ ਵਾਂਝਿਆ ਕੀਤਾ ਹੋਇਆ ਹੈ ਜਿਸ ਕਾਰਨ ਉਨਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ ਅਤੇ ਇਸੇ ਕਰਕੇ ਇਹ ਲੋਕ ਇੰਟਰਨੈਸ਼ਨਲ ਕੋਵਨੈਂਟ ਆਨ ਸਿਵਲ ਐਂਡ ਪੋਲਿਟਿਕਲ ਰਾਈਟਸ ਤਹਿਤ ਖੁਦਮੁਖਤਿਆਰੀ ਦੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ।ਇਸ ਮੌਕੇ ਸਿੱਖ ਭਾਈਚਾਰੇ ਵਲੋਂ ਸਾਮਿਲ ਹੋਣ ਵਾਲਿਆਂ ਵਿੱਚ ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਸਿੱਖਸ ਫਾਰ ਜਸਟਿਸ, ਡਾ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਵਤਾਰ ਸਿੰਘ ਪੰਨੂੰ, ਹਰਪੀ੍ਰਤ ਸਿੰਘ ਸੰਧੂ, ਅਮਰਦੀਪ ਸਿੰਘ ਪੁਰੇਵਾਲ, ਭਾਈ ਜਸਬੀਰ ਸਿੰਘ ਦਿੱਲੀ , ਮਹਿੰਦਰ ਸਿੰਘ, ਮੇਜਰ ਸਿੰਘ ਨਿੱਝਰ ਆਦਿ ਸਾਮਿਲ ਸਨ।ਇਸ ਦੌਰਾਨ ਸਿੱਖਸ ਫਾਰ ਜਸਟਿਸ ਵਲੋਂ 1984 ਅਪਰੇਸ਼ਨ ਬਲਿਊ ਸਟਾਰ ਦੇ ਸਿੱਖ ਪੀੜਤਾਂ ਲਈ ਅਰਦਾਸ ਉਬਾਮਾ ਮੋਦੀ ਦੀ ਮੀਟਿੰਗ ਦੌਰਾਨ ਉਤਰੀ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਸਿੱਖ ਵਾਈਟ ਹਾਊਸ ਵਿਖੇ ਇਕੱਠੇ ਹੋਏ ਤੇ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਦੇ 32 ਵੇਂ ਵਰੇ ਦੀ ਯਾਦ ਵਿਚ ਅਰਦਾਸ ਕੀਤੀ। ਅਰਦਾਸ ਦੌਰਾਨ ਸਿੱਖਾਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ, ਦੇ ਆਦਮ ਕੱਦ ਪੋਸਟਰ ਫੜੇ ਹੋਏ ਸਨ। ਮਨੁੱਖੀ ਅਧਿਕਾਰ ਸੰਸਥਾ ਐਸ ਐਫ ਜੇ, ਜਿਨਾਂ ਨੇ ਵਾਈਟ ਹਾਊਸ ਸਾਹਮਣੇ ਅਰਦਾਸ ਦਾ ਆਯੋਜਨ ਕੀਤਾ ਸੀ, ਪੰਜਾਬ ਰਾਜ ਵਿਚ ‘ਇੰਡੀਪੈਂਡੈਂਸ ਰਿਫਰੈਂਡਮ 2020’ ਲਈ ਮੰਗ ਕਰਦਿਆਂ ਇਸ ਦੀ ਕੌਮਾਂਤਰੀ ਲਹਿਰ ਦੀ ਅਗਵਾਈ ਕਰ ਰਹੀ ਹੈ।
International News ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਕਾਂਗਰਸ ਨੂੰ ਸੰਬੋਧਨ ਤੋਂ ਪਹਿਲਾਂ ਟੌਮ ਲਾਂਟੋਸ...