ਆਕਲੈਂਡ, 1 ਅਪ੍ਰੈਲ – ਆਕਲੈਂਡ ਦੇ ਘਰਾਂ ਦੀਆਂ ਕੀਮਤਾਂ ਲਗਭਗ ਦੋ ਸਾਲਾਂ ‘ਚ ਪਹਿਲੀ ਵਾਰ ਘਟੀਆਂ ਹਨ, ਇੱਕ ਅੰਦਰੂਨੀ ਸ਼ਹਿਰ ਦੇ ਉਪਨਗਰ ਵਿੱਚ $150,000 ਤੋਂ ਵੱਧ ਦੀ ਗਿਰਾਵਟ ਆਈ ਹੈ।
ਨਵੀਨਤਮ OneRoof-Valocity House Value Index ਨੇ ਪਾਇਆ ਹੈ ਕਿ ਸ਼ਹਿਰ ਦੇ ਘਰਾਂ ਦੀ ਹੁਣ ਔਸਤਨ $1.55 ਮਿਲੀਅਨ ਕੀਮਤ ਹੈ, ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੀਮਤਾਂ ‘ਚ 0.1% ਦੀ ਗਿਰਾਵਟ ਆਈ ਹੈ। ਆਕਲੈਂਡ ਦੇ ਅੰਦਰੂਨੀ ਦੱਖਣ ‘ਚ ਮਾਊਂਟ ਰੋਸਕਿਲ ਦੇ ਘਰਾਂ ਨੂੰ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਿਮਾਹੀ ‘ਚ ਉਪਨਗਰ ਦੀ ਔਸਤ ਘਰ ਦੀ ਕੀਮਤ 11.6% ਜਾਂ $166,000 ਘਟ ਗਈ, ਜੋ ਕਿ 2021 ਦੇ ਪਿਛਲੇ ਤਿੰਨ ਮਹੀਨਿਆਂ ਦੀ ਤੁਲਨਾ ‘ਚ ਇੱਕ ਨਵੀਂ $1.28m ਔਸਤ ਕੀਮਤ ‘ਤੇ ਪਹੁੰਚ ਗਈ।
ਅਪ੍ਰੈਲ ਵਨਰੂਫ-ਵੈਲੋਸਿਟੀ ਰਿਪੋਰਟ ‘ਚ ਪਾਇਆ ਗਿਆ ਕਿ ਨੌਰਥ ਸ਼ੋਰ ਦੇ ਉੱਤਰੀ ਕਿਨਾਰਿਆਂ ‘ਤੇ ਟੋਰਬੇ ‘ਚ ਵੀ ਕੀਮਤਾਂ ਡਿੱਗੀਆਂ ਹਨ। ਵਾਟਰਫ਼ਰੰਟ ਉਪਨਗਰ ਦੀ ਔਸਤ ਜਾਇਦਾਦ ਦੀ ਕੀਮਤ ਪਿਛਲੇ ਤਿੰਨ ਮਹੀਨਿਆਂ ‘ਚ 6.4% ਜਾਂ $97,000 ਡਿਗ ਕੇ $1.41 ਮਿਲੀਅਨ ਤੱਕ ਪਹੁੰਚ ਗਈ ਹੈ। ਹੋਰ ਕੀਮਤਾਂ ਦੀ ਵੱਡੀ ਗਿਰਾਵਟ ‘ਚ Te Atatu Peninsula 4.8% ਜਾਂ $69,000 ਦੀ ਗਿਰਾਵਟ ਅਤੇ ਹੈਂਡਰਸਨ ਜਿੱਥੇ ਔਸਤ ਕੀਮਤ 4.6% ਜਾਂ $55,000 ਡਿਗ ਗਈ ਸ਼ਾਮਲ ਹੈ।
ਗੌਰਤਲਬ ਹੈ ਕਿ ਪੂਰੇ ਆਕਲੈਂਡ ‘ਚ 276 ਉਪਨਗਰਾਂ ਵਿੱਚੋਂ 58 ਦੀਆਂ ਕੀਮਤਾਂ ਵਿੱਚ ਗਿਰਾਵਟ ਆਈ, ਜਿਸ ਨਾਲ ਪਿਛਲੇ ਤਿੰਨ ਮਹੀਨਿਆਂ ਵਿੱਚ ਆਕਲੈਂਡ ਸ਼ਹਿਰ ਹੁਣ ਨਿਊਜ਼ੀਲੈਂਡ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲਾ ਹਾਊਸਿੰਗ ਮਾਰਕੀਟ ਬਣ ਗਿਆ ਹੈ।
ਘਰ ਖ਼ਰੀਦਦਾਰਾਂ ਨੇ ਬੈਂਕ ਲੋਨ ਲੈਣ ਲਈ ਕਾਹਲੀ ਨਾਲ ਬੈਂਕਾਂ ਦਾ ਰੁੱਖ ਕੀਤਾ, ਉਨ੍ਹਾਂ ਦੀ ਜਾਇਦਾਦ ਦੀ ਮੰਗ ਨੇ 2021 ਦੌਰਾਨ ਕਈ ਵਾਰ ਘਰਾਂ ਦੀਆਂ ਕੀਮਤਾਂ ਨੂੰ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30% ਵਧਣ ਵਿੱਚ ਮਦਦ ਕੀਤੀ। ਹਾਲਾਂਕਿ, ਹਾਲ ਹੀ ਦੇ ਮਹੀਨਿਆਂ ਵਿੱਚ ਲਹਿਰ ਬਦਲ ਗਈ ਹੈ ਅਤੇ ਹੋਮ ਲੋਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਇਹ ਵਧਦੀਆਂ ਵਿਆਜ ਦਰਾਂ ਅਤੇ ਉਧਾਰ ਨਿਯਮਾਂ ਵਿੱਚ ਅਸਥਾਈ ਸਰਕਾਰ ਦੇ ਬਦਲਾਵਾਂ ਦੇ ਕਾਰਣ ਹੈ ਜਿਸ ਨਾਲ ਬੈਂਕਾਂ ਨਵੇਂ ਹੋਮ ਲੋਨ ਨੂੰ ਮਨਜ਼ੂਰੀ ਦੇਣ ਦੇ ਲਈ ਘੱਟ ਇੱਛੁਕ ਹਨ।
ਵੈਲੋਸਿਟੀ ਦੇ ਵਿਲਸਨ ਨੇ ਕਿਹਾ ਕਿ ਇਨ੍ਹਾਂ ਕਾਰਕਾਂ ਕਾਰਣ ਕੋਵਿਡ ਦੇ ਪ੍ਰਕੋਪ ਦੀ ਸ਼ੁਰੂਆਤ ਤੋਂ ਬਾਅਦ ਆਕਲੈਂਡ ਦੇ ਘਰੇਲੂ ਮੁੱਲਾਂ ਵਿੱਚ ਪਹਿਲੀ ਤਿਮਾਹੀ-ਦਰ-ਤਿਮਾਹੀ ਗਿਰਾਵਟ ਆਈ ਹੈ ਅਤੇ ਉਨ੍ਹਾਂ ਕਿਹਾ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਇਸ ਦਾ ਸਬੂਤ ਮਾਰਚ ‘ਚ ਕੀਮਤਾਂ ਵਿੱਚ ਹੋਰ ਵੀ ਤਿੱਖੀ ਗਿਰਾਵਟ ‘ਚ ਦੇਖਿਆ ਜਾ ਸਕਦਾ ਹੈ, ਜਿੱਥੇ ਇੱਕ ਮਹੀਨੇ ਦੇ ਦੌਰਾਨ ਆਕਲੈਂਡ ਦੇ ਘਰਾਂ ਦੀਆਂ ਕੀਮਤਾਂ ‘ਚ 1.4% ਜਾਂ $22,000 ਦੀ ਗਿਰਾਵਟ ਆਈ। ਰਾਸ਼ਟਰੀ ਪੱਧਰ ‘ਤੇ ਹਾਲਾਂਕਿ, ਘਰਾਂ ਦੀਆਂ ਕੀਮਤਾਂ ਵਧੀਆਂ ਹਨ। ਰਾਸ਼ਟਰ ਵਿਆਪੀ ਔਸਤ ਕੀਮਤ ਹੁਣ 2021 ਦੇ ਪਿਛਲੇ ਤਿੰਨ ਮਹੀਨਿਆਂ ਦੇ ਮੁਕਾਬਲੇ 2.1% ਵੱਧ ਹਨ, ਜੋ $1.01 ਮਿਲੀਅਨ ਤੱਕ ਪਹੁੰਚ ਗਏ ਹਨ। ਫਿਰ ਵੀ ਜਦੋਂ ਸਿਰਫ਼ ਮਾਰਚ ਦੀਆਂ ਕੀਮਤਾਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਮਹੀਨੇ ਰਾਸ਼ਟਰੀ ਘਰਾਂ ਦੀਆਂ ਕੀਮਤਾਂ ਅਸਲ ‘ਚ 0.27% ਘਟੀਆਂ ਹਨ। ਵਿਲਸਨ ਨੇ ਕਿਹਾ ਕਿ ਇਹ ਰਾਸ਼ਟਰੀ ਬਾਜ਼ਾਰ ਵਿੱਚ ਇੱਕ ਵਿਆਪਕ ਮੰਦੀ ਨੂੰ ਦਰਸਾਉਂਦਾ ਹੈ।
ਇਸ ਦੌਰਾਨ ਆਕਲੈਂਡ ਦੇ ਮਾਊਂਟ ਰੋਸਕਿਲ ਅਤੇ ਇਸ ਦੇ ਗੁਆਂਢੀ ਉਪਨਗਰ ਮਾਊਂਟ ਅਲਬਰਟ ਵਿੱਚ ਕੀਮਤਾਂ ‘ਚ ਗਿਰਾਵਟ ਆਈ ਹੈ। ਜਿੱਥੇ ਮੁੱਲ 3% ਜਾਂ $50,000 ਤੋਂ $1.61 ਮਿਲੀਅਨ ਤੱਕ ਡਿਗ ਗਏ, ਸੰਭਾਵਿਤ ਤੌਰ ‘ਤੇ ਨਵੀਂ ਬਿਲਡਿੰਗ ਬਣਨ ਦੀ ਗਤੀ ਵਿੱਚ ਮੰਦੀ ਨਾਲ ਜੁੜੇ ਹੋਏ ਹਨ। ਕਿਉਂਕਿ, ਹਾਲਾਂਕਿ, ਸਖ਼ਤ ਕ੍ਰੈਡਿਟ ਸਥਿਤੀਆਂ, ਵਧ ਰਹੀ ਸਮੱਗਰੀ ਅਤੇ ਲੇਬਰ ਦੀਆਂ ਲਾਗਤਾਂ ਅਤੇ ਲੰਬੀ ਸਪਲਾਈ ਲੜੀ ਦੀ ਦੇਰੀ ਨੇ ਡਿਵੈਲਪਰਾਂ ਵਿੱਚ ਮੰਗ ਨੂੰ ਘਟਾ ਕਰ ਦਿੱਤਾ ਹੈ।
ਪਰ ਇੱਕ ਹਿੱਸਾ ਦਾ ਇਹ ਵਿਸ਼ਵਾਸ ਹੈ ਕਿ ਮਾਰਕੀਟ ਅਜੇ ਵੀ ਗਰਮ ਚੱਲ ਰਹੀ ਹੈ ਅਤੇ ਕੁੱਝ ਹੱਦ ਤੱਕ ਆਕਲੈਂਡ ਕਾਉਂਸਿਲ ਦੁਆਰਾ ਹਾਲ ਹੀ ਵਿੱਚ ਆਪਣੀ ਨਵੀਂ ਕਾਉਂਸਿਲ ਮੁੱਲਾਂਕਣ (Valuation) ਜਾਰੀ ਕਰਨ ਦੇ ਕਾਰਣ ਹੈ ਜਿਸ ਵਿੱਚ ਕੁੱਝ ਸੰਪਤੀਆਂ ਦਾ ਮੁੱਲ 2017 ਵਿੱਚ ਆਖ਼ਰੀ CV ਮੁਲਾਂਕਣ ਨਾਲੋਂ 30 ਜਾਂ 40% ਵੱਧ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
Business ਪ੍ਰਾਪਰਟੀ ਰਿਪੋਰਟ: ਆਕਲੈਂਡ ਦੇ ਘਰਾਂ ਦੀਆਂ ਕੀਮਤਾਂ ਦੋ ਸਾਲਾਂ ‘ਚ ਪਹਿਲੀ ਵਾਰ...