ਬਾਬਾ ਬੁੱਢਾ ਵੰਸ਼ਜ ਵਲੋਂ ਸਿਰੋਪਾ ਭੇਟ ਕੀਤਾ
ਛੇਹਰਟਾ, 8 ਦਸੰਬਰ (ਰਾਜ-ਤਾਜ ਰੰਧਾਵਾ) – ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾ. ਸੂਬਾ ਸਿੰਘ ਦੀ ਧਰਮ ਸੁਪੱਤਨੀ, ਬਹੁਤ ਹੀ ਮਿਲਾਪੜੇ ਸੁਭਾਅ ਅਤੇ ਸੇਵਾ ਸਿਮਰਨ ਵਾਲੀ ਰੂਹ ਸਵ: ਸਰਦਾਰਨੀ ਸੁਰਿੰਦਰ ਕੌਰ ਦੀ ਅੰਤਿਮ ਅਰਦਾਸ ਚੀਫ਼ ਖ਼ਾਲਸਾ ਦੀਵਾਨ ਜੀ.ਟੀ. ਰੋਡ ਅੰਮ੍ਰਿਤਸਰ ਦੇ ਗੁ: ਕਲਗੀਧਰ ਸਾਹਿਬ ਵਿਖੇ ਹੋਈ । ਅੰਤਿਮ ਅਰਦਾਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ । ਅੰਤਿਮ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਸਿੱਖ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਵਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਸਵਰਨ ਸਿੰਘ ਵਿਰਕ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਪ੍ਰੋ: ਹਰੀ ਸਿੰਘ ਅਤੇ ਜਸਬੀਰ ਸਿੰਘ ਘੁੰਮਣ (ਜਿਨ੍ਹਾਂ ਨੇ ਸਟੇਜ ਸੈਕਟਰੀ ਦੀ ਸੇਵਾ ਵੀ ਬਾਖੂਬੀ ਨਿਭਾਈ) ਨੇ ਸਵ: ਬੀਬੀ ਸੁਰਿੰਦਰ ਕੌਰ ਵਲੋਂ ਆਪਣੇ ਪਤੀ ਪ੍ਰੋ: ਡਾ. ਸੂਬਾ ਸਿੰਘ ਨਾਲ ਮਿਲ ਕੇ ਪੰਥ ਲਈ ਕੀਤੀਆਂ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਪ੍ਰੋ: ਸੂਬਾ ਸਿੰਘ ਨੂੰ ਜਿਥੇ ਵੱਖ-ਵੱਖ ਸੰਸਥਾਵਾਂ ਵਲੋਂ ਸਿਰੋਪਾਓ ਭੇਂਟ ਕੀਤੇ ਗਏ ਓਥੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕੀਤਾ ਗਿਆ।
ਅੰਤਿਮ ਅਰਦਾਸ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਮਹਿਲ ਸਿੰਘ, ਖਾਲਸਾ ਕਾਲਜ ਸੀ: ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ: ਸੁਰਿੰਦਰ ਸਿੰਘ ਸਰੀਨ, ਪ੍ਰੋ: ਜੁਨੇਜਾ, ਪ੍ਰੋ: ਬਲਜਿੰਦਰ ਸਿੰਘ, ਪ੍ਰੋ: ਗੁਰਿੰਦਰ ਸਿੰਘ ਮਮਣਕੇ, ਪ੍ਰੋ: ਸੁਖਦੇਵ ਸਿੰਘ, ਪ੍ਰੋ: ਜਸਬੀਰ ਸਿੰਘ (ਸਾਰੇ ਖਾਲਸਾ ਕਾਲਜ ਦੇ ਸਾਬਕਾ ਪ੍ਰੋ:), ਮੁਖਵਿੰਦਰ ਸਿੰਘ ਖਾਪੜਖੇੜੀ, ਭਾਈ ਅਜੈਬ ਸਿੰਘ ਅਭਿਆਸੀ, ਸਾਬਕਾ ਪ੍ਰਿੰਸੀਪਲ ਬਲਦੇਵ ਸਿੰਘ, ਬਲਬੀਰ ਸਿੰਘ ਜਹਾਂਗੀਰ, ਧੰਨਜੀਤ ਸਿੰਘ ਰਾਜਾਜੰਗ, ਇਕਬਾਲ ਸਿੰਘ ਤੁੰਗ, ਪਰਮਜੀਤ ਸਿੰਘ ਤੇਗ, ਪ੍ਰੋ: ਜਸਬੀਰ ਸਿੰਘ ਸਾਬਰ, ਡਾ: ਗੁਰਿੰਦਰਪਾਲ ਸਿੰਘ ਜੋਸਨ (ਅਮਰੀਕਾ ਵਾਲੇ), ਭੁਪਿੰਦਰ ਸਿੰਘ ਹਾਲੈਂਡ, ਡਾ: ਅਮਰਜੀਤ ਸਿੰਘ, ਜਸਪਾਲ ਸਿੰਘ ਢਿੱਲੋਂ, ਦਰਬਾਰ ਸਾਹਿਬ ਦੇ ਮੈਨੇਜਰ ਅਤੇ ਭਾਈ ਘੁੱਲਾ ਜੀ ਤੋਂ ਇਲਾਵਾ ਖਾਲਸਾ ਕਾਲਜ, ਸ਼੍ਰੋ: ਕਮੇਟੀ, ਚੀਫ ਖਾਲਸਾ ਦੀਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਉਚ ਪੱਦਵੀਆਂ ‘ਤੇ ਬਿਰਾਜਮਾਨ ਸ਼ਖ਼ਸੀਅਤਾਂ ਨੇ ਵੀ ਹਾਜ਼ਰੀਆਂ ਭਰੀਆਂ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰੋ: ਡਾ. ਸੂਬਾ ਸਿੰਘ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਅਧਿਆਪਨ ਦੇ ਨਾਲ ਨਾਲ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਪਸਾਰ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਫਿੱਕੀ ਪੈ ਗਈ ਚੜ੍ਹਤ ਨੂੰ ਬੁਲੰਦੀਆਂ ‘ਤੇ ਲੈਣ ਜਾਣ ਹਿੱਤ ਭਾਈ ਅਮਰੀਕ ਸਿੰਘ (ਸਪੁੱਤਰ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ) ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਪ੍ਰੋ: ਡਾ: ਸੂਬਾ ਸਿੰਘ ਨੂੰ ਫੈਡਰੇਸ਼ਨ ਨੇ ਮੁੱਖ ਸਲਾਹਕਾਰ ਦੀ ਜੁੰਮੇਵਾਰੀ ਸੌਂਪੀ ਗਈ ਜੋ ਉਹਨਾਂ ਨੇ ਬਿਖੜੇ ਸਮੇਂ ਵਿੱਚ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਂਦੇ ਹੋਏ ਜੇਲ੍ਹਾਂ ਵੀ ਕੱਟੀਆਂ । ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰਿਟਾਇਰ ਹੋਣ ਤੋਂ ਬਾਅਦ ਆਪ ਜੀ ਦੀ ਲਿਆਕਤ (ਐਮ.ਏ, ਪੀ.ਐਚ.ਡੀ, ਐਲ.ਐਲ.ਬੀ) ਅਤੇ ਪੰਥਕ ਸੇਵਾਵਾਂ ਨੂੰ ਵੇਖਦੇ ਹੋਏ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਪ੍ਰੋ: ਸਾਹਿਬ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਵੀ ਲਾਇਆ ਗਿਆ ਸੀ । ਪ੍ਰੋ: ਡਾ. ਸੂਬਾ ਸਿੰਘ ਅਤੇ ਸਵ: ਸਰਦਾਰਨੀ ਸੁਰਿੰਦਰ ਕੌਰ ਦੇ ਦੋ ਬੇਟੇ ਹਰਦੀਪ ਸਿੰਘ ਅਤੇ ਮਨਦੀਪ ਸਿੰਘ (ਯੂਕੇ ਅਤੇ ਆਸਟ੍ਰੇਲੀਆ ਵੈਲ ਸੈਟੱਲਡ) ਅਤੇ ਦੋ ਬੇਟੀਆਂ ਮਨਜੀਤ ਕੌਰ ਅਤੇ ਬਲਜੀਤ ਕੌਰ ਵੀ ਬਹੁਤ ਹੀ ਵਧੀਆ ਪਰਿਵਾਰਾਂ ਵਿਚ ਵਿਆਹੀਆਂ ਹੋਈਆਂ ਹਨ ।
Home Page ਪ੍ਰੋ: ਡਾ. ਸੂਬਾ ਸਿੰਘ ਦੀ ਸੁਪੱਤਨੀ ਦੀ ਅੰਤਿਮ ਅਰਦਾਸ ਦੀਵਾਨ ਦੇ ਗੁ:...