ਸੈਕਰਾਮੈਂਟੋ, ਕੈਲੀਫੋਰਨੀਆ, 7 ਜੂਨ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਦੇ ਸਮੂਹ ਗੁਰਦੁਆਰਾ ਸਹਿਬਾਨਾਂ ਵੱਲੋਂ ਸਮੂਹਕ ਤੌਰ ਤੇ ਸਿੱਖਾਂ ਦੀ ਆਜ਼ਾਦੀ ਵਾਸਤੇ ਫ਼ਰੀਡਮ ਮਾਰਚ 4 ਜੂਨ 2022 ਅੱਜ ਸੈਨ ਫਰਾਂਸਿਸਕੋ ਵਿਖੇ ਸੰਗਤਾਂ ਨੇ ਭਾਰੀ ਗਿਣਤੀ ਉਤਸ਼ਾਹ ਨਾਲ ਸ਼ਾਮਿਲ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ । ਇਸ ਉਪਰੰਤ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ ਜਿਸ ਦੌਰਾਨ ਵੱਡੇ ਦੀਵਾਨ ਵਿੱਚ ਵੱਖ ਵੱਖ ਸਿੱਖ ਆਗੂਆਂ ਤੇ ਸਿੱਖ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ । ਨਗਰ ਕੀਰਤਨ ਚ ਵੱਖ ਵੱਖ ਗੁਰੂ ਘਰਾਂ ਤੋਂ ਭਾਰੀ ਸੰਗਤਾਂ ਨੇ ਹਾਜ਼ਰੀ ਭਰੀ। ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਕੱਢੇ ਗਏ ਨਗਰ ਕੀਰਤਨ ਚ ਵੱਡੇ ਸੁੰਦਰ ਫਲੋਟ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਇਸ ਮੌਕੇ ਸ਼ਾਮਿਲ ਸੰਗਤ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਦੀ ਵੀ ਨਾਅਰੇਬਾਜ਼ੀ ਹੁੰਦੀ ਰਹੀ। ਆਯੋਜਿਤ ਕੀਤੇ ਵੱਡੇ ਦੀਵਾਨ ਚ ਇੰਗਲੈਂਡ ਤੋਂ ਡਾ. ਇਕਤਿਦਾਰ ਕਰਾਮਤ ਚੀਮਾ ਜਿਸ ਨੇ ਯੂ ਅਨ ਓ ਦੇ ਚਾਰਟਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਦਰਜ ਕਰਵਾਏ ਸਨ ਨੇ ਬੋਲਦਿਆਂ ਕਿਹਾ ਕਿ ਜਦੋਂ ਅੱਸੀ ਰਾਈਟ ਟੂ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਯੂ ਅਨ ਚਾਰਟਰ ਦੇ ਹੇਠ ਸਾਡਾ ਸਾਰਿਆ ਦਾ ਜੋ ਸੰਘਰਸ਼ ਹੈ ਉਹ ਰਾਇਟ ਟੂ ਡਿਟਰਮੀਨੇਸ਼ਨ ਦਾ ਸੰਘਰਸ਼ ਹੈ, ਇਹ ਸੰਘਰਸ਼ 1947 ਤੋਂ ਸ਼ੁਰੂ ਹੋ ਗਿਆ ਸੀ। ਉਸ ਸਮੇਂ ਮਾਸਟਰ ਤਾਰਾ ਸਿੰਘ ਨੂੰ ਵੀ ਵਿਸ਼ਵਾਸ ਦੁਆਇਆ ਗਿਆ ਸੀ ਤੁਹਾਨੂੰ ਰਾਈਟ ਟੂ ਡਿਟਰਮੀਨੇਸ਼ਨ ਹੋਵੇਗਾ ਜਦੋਂ ਉਹ ਨਹੀਂ ਦਿੱਤਾ ਤਾਂ ਭਾਰਤ ਦੇ ਸੰਵਿਧਾਨ ਤੇ ਕਿਸੇ ਵੀ ਸਿੱਖ ਲੀਡਰ ਨੇ ਦਸਤਖ਼ਤ ਨਹੀਂ ਸੀ ਕੀਤੇ। ਅਸੀਂ 1947 ਤੋਂ ਲੈ ਕੇ ਹੁਣ ਤੱਕ ਰਾਈਟ ਟੂ ਡਿਟਰਮੀਨੇਸ਼ਨ ਮੰਗਦੇ ਆਏ ਹਾਂ। ਸਪੈਸ਼ਲ ਸਟੇਟਸ ਵੀ ਨਹੀਂ ਦਿੱਤਾ ਗਿਆ ਤੇ ਪੰਜਾਬੀ ਸੂਬੇ ਲਈ ਜੱਦੋਜਹਿਦ ਕਰਨੀ ਪਈ। ਇਸ ਮੌਕੇ ਸਿੱਖ ਸਕਾਲਰ ਸ. ਅਜਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀ ਕੌਮ ਦਾ ਇਹ ਦਸਤੂਰ ਹੈ ਕਿ ਜਦੋਂ ਤੱਕ ਬੰਦਾ ਜਾਨ ਕੁਰਬਾਨ ਨਹੀਂ ਕਰਦਾ ਉਦੋਂ ਤੱਕ ਉਸ ਉੱਪਰ ਵਿਸ਼ਵਾਸ ਨਹੀਂ ਕੀਤਾ ਜਾਂਦਾ, ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ, ਉਨ੍ਹਾਂ ਵਾਰੇ ਭਰਮ ਫੈਲਾਏ ਗਏ, ਸੰਤਾਂ ਨੇ ਕੌਮ ਵਿੱਚ ਅਣਖ ਤੇ ਗ਼ੈਰਤ ਭਰੀ ਤੇ ਸਾਨੂੰ ਅੱਜ ਉਹੀ ਜਜ਼ਬਾ ਹੋਣਾ ਚਾਹੀਦਾ ਹੈ। ਦਰਬਾਰ ਸਾਹਿਬ ਤੇ ਹਮਲਾ ਸਾਡੇ ਹਾਕਮਾ ਨੇ ਕੀਤਾ ਪਹਿਲਾਂ ਹਮਲੇ ਬਾਹਰੋਂ ਧਾੜਵੀਆਂ ਨੇ ਕੀਤੇ ਸਨ ਤੇ ਇਹ ਹਮਲਾ ਨਵੇਂ ਯੁੱਗ ਚ ਹੋਇਆ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਹੁਣ ਕੌਮ ਚ ਚੇਤਨਤਾ ਆ ਗਈ ਹੈ ਤੇ ਹੁਣ ਸਿੱਖ ਗ਼ੁਲਾਮ ਨਹੀਂ ਰਹਿ ਸਕਦਾ। ਸਾਡਾ ਦੁਸ਼ਮਣ ਲਗਾਤਾਰ ਆਪਣਾ ਮੀਡੀਏ ਰਾਹੀ ਪੱਖ ਬਿਰਤਾਂਤ ਲਜਾਈ ਜਾ ਰਿਹਾ ਹੈ ਤੇ ਪਰ ਸਾਡਾ ਪੱਖ ਨਹੀਂ ਜਾ ਰਿਹਾ ਤੇ ਅਸੀਂ ਸੱਚੇ ਵੀ ਹਾਰਦੇ ਰਹਾਂਗੇ। ਇਸ ਡਾ ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ ਨੇ ਮੌਕੇ ਬੋਲਦਿਆਂ ਕਿਹਾ ਕਿ ਜਿਹੜੀ ਮਨਸ਼ਾ 416 ਸਾਲ ਪੁਰਾਣੀ ਮੁਗ਼ਲ ਜਹਾਂਗੀਰ ਦੀ ਸੀ ਉਹੀ ਮਨਸ਼ਾ 3 ਜੂਨ 1984 ਨੂੰ ਭਾਰਤ ਸਰਕਾਰ ਦੀ ਸੀ। ਉਨ੍ਹਾਂ ਕਿਹਾ ਕਿ ਸਿੱਖ ਆਪਣੇ ਘਰ ਵਾਰੇ ਜ਼ਰੂਰ ਸੋਚਣ ਤੇ ਇੱਕ ਨਾ ਇੱਕ ਦਿਨ ਸਿੱਖ ਆਪਣਾ ਘਰ ਜ਼ਰੂਰ ਲੈ ਕੇ ਰਹਿਣਗੇ। ਉਨ੍ਹਾਂ ਕਿਹਾ ਸਿੱਖ ਆਪਣੀ ਤਾਕਤ ਤੇ ਕਮਜ਼ੋਰੀਆਂ ਨੂੰ ਸਮਝਣ। ਉਨ੍ਹਾਂ ਕਿਹਾ ਕਿ ਇਸ ਵਕਤ ਮੋਦੀ ਸਰਕਾਰ ਵੱਲੋਂ ਭਾਰਤ ਦੀਆਂ ਘੱਟ ਗਿਣਤੀਆਂ ਤੇ ਅੱਤਿਆਚਾਰ ਸੋਚੀ ਸਮਝੀ ਚਾਲ ਹੈ। ਇਸ ਮੌਕੇ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਚੈਸਾ ਬੋਡੀਨ ਤੇ ਬੀਬੀ ਬੱਲ ਕੌਰ, ਅਮਰਜੀਤ ਸਿੰਘ ਖਾਲੜਾ, ਡਾ ਬਖ਼ਸ਼ੀਸ਼ ਸਿੰਘ, ਭਾਈ ਤਰਲੋਚਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਏ ਬੁਲਾਰਿਆਂ ਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ।
Home Page ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ...