ਪੰਜਾਬੀ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦਾ 19 ਅਕਤੂਬਰ ਨੂੰ ਆਕਲੈਂਡ ‘ਚ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ

ਆਕਲੈਂਡ, 13 ਸਤੰਬਰ – ਪੰਜਾਬੀ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦਾ ਆਕਲੈਂਡ ‘ਚ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਹੋਣ ਜਾ ਰਿਹਾ ਹੈ। ਇਹ ਲਾਈਵ ਸ਼ੋਅ ਸੈਵੀ ਬੀ ਕ੍ਰਇਏਸ਼ਨਸ ਐਂਡ ਰੀਝਾਂ ਫਿਲਮ ਵੱਲੋਂ 19 ਅਕਤੂਬਰ ਦਿਨ ਸ਼ਨੀਵਾਰ ਨੂੰ ਆਕਲੈਂਡ ਦੇ ਮੈਨੂਕਾਓ ਸਥਿਤ ਡਿਊ ਡ੍ਰੌਪ ਈਵੈਂਟ ਸੈਂਟਰ ਬੀਐਨਜ਼ੈੱਡ ਥੀਏਟਰ ‘ਚ ਕਰਵਾਇਆ ਜਾ ਰਿਹਾ ਹੈ।
ਆਕਲੈਂਡ ‘ਚ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਕਰਵਾਉਣ ਵਾਲੇ ਸੈਵੀ ਬੀ ਕ੍ਰਇਏਸ਼ਨਸ ਐਂਡ ਰੀਝਾਂ ਫਿਲਮ ਦੇ ਮੋਢੀ ਸੰਦੀਪ ਬਾਠ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਪਰਿਵਾਰਕ ਸ਼ੋਅ ਹੈ ਅਤੇ ਤੁਸੀਂ ਸਾਰੇ ਇਸ ਸ਼ੋਅ ਰਾਹੀ ਪੰਜਾਬੀ ਗਾਇਕੀ ਦਾ ਪੂਰਾ ਅਨੰਦ ਲੈ ਸਕੋਗੇ। ਸੰਦੀਪ ਬਾਠ ਨੇ ਕਿਹਾ ਕਿ 19 ਅਕਤੂਬਰ ਨੂੰ ਆਕਲੈਂਡ ‘ਚ ਹੋਣ ਵਾਲੇ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਲਈ ਤੁਸੀਂ ਆਪਣੀਆਂ ਟਿਕਟਾਂ https://www.eventfinda.co.nz/2024/gurshabad-bunny-johal-ashke-live-2024-auckland/auckland/manukau-city/UnhSS0JYMmJoUEwwNXN2bUlmdnJnUT09? ਰਾਹੀ ਬੁੱਕ ਕਰਵਾ ਸਕਦੇ ਹੋ।
ਗਾਇਕ ਗੁਰਸ਼ਬਦ ਦਾ ਪੰਜਾਬੀ ਫਿਲਮ ‘ਚ ਗਾਇਆ ‘ਚੱਲ ਮੇਰਾ ਪੁੱਤ’ ਦਾ ਗੀਤ ‘ਵੱਜ ਗਏ ਅਲਾਰਮ ਸਵੇਰ ਹੋ ਗਈ…., ਚੰਨ ਜਿਹੇ ਗੱਭਰੂ ਨੀ ਪਾਉਣ ਭੰਗੜੇ ਤੇ ਲੋਕੀ ਕਹਿਣ ਅਸ਼ਕੇ’ ਗਾਇਕ ਬੰਨੀ ਜੌਹਲ ਦਾ ਗੀਤ ‘ਧੁੰਦਲੇ ਧੁੰਦਲੇ ਨੈਣ ਨਕਸ਼ ਉਹਦੇ ਚੇਤੇ ਨੇ….’ ਆਦਿ ਆਪਣੇ ਚਰਚਿਤ ਗੀਤਾਂ ਰਾਹੀ ਰੋਕਣਾ ਲਾਉਣਗੇ।
ਸੰਦੀਪ ਬਾਠ ਨੇ ਕਿਹਾ ਕਿ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦੇ 19 ਅਕਤੂਬਰ ਨੂੰ ਆਕਲੈਂਡ ‘ਚ ਹੋਣ ਵਾਲੇ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਲਈ ਸਪਾਂਸਰਸ਼ਿਪ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਉਨ੍ਹਾਂ ਨਾਲ +64 276 262 620 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।