ਆਕਲੈਂਡ, 25 ਸਤੰਬਰ – ਪੰਜਾਬੀ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦਾ ਆਕਲੈਂਡ ‘ਚ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਹੋਵੇਗਾ। ਇਹ ਲਾਈਵ ਸ਼ੋਅ ਸੈਵੀ ਬੀ ਕ੍ਰੀਏਸ਼ਨਸ ਐਂਡ ਰੀਝਾਂ ਫਿਲਮ ਵੱਲੋਂ 19 ਅਕਤੂਬਰ ਦਿਨ ਸ਼ਨੀਵਾਰ ਨੂੰ ਆਕਲੈਂਡ ਦੇ ਮੈਨੂਕਾਓ ਸਥਿਤ ਡਿਊ ਡ੍ਰੌਪ ਈਵੈਂਟ ਸੈਂਟਰ ਬੀਐਨਜ਼ੈੱਡ ਥੀਏਟਰ ‘ਚ ਕਰਵਾਇਆ ਜਾ ਰਿਹਾ ਹੈ। ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਵਿੱਚ ਗਾਇਕ ਸੁੱਖ ਢੀਂਡਸਾ, ਲੇਖੇ ਤੇ ਗਾਇਕ ਸੱਤਾ ਵੈਰੋਵਾਲੀਆ ਵੀ ਆਪਣੀ ਪੇਸ਼ਕਾਰੀਆਂ ਦੇਣਗੇ।
‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਦਾ ਪੋਸਟਰ ਅੱਜ ਇੰਡੀਆ ਈਟਰੀ ਪਾਪਾਕੁਰਾ ਵਿਖੇ ਸ਼ੋਅ ਪ੍ਰਮੋਟਰ ਸੰਦੀਪ ਬਾਠ (ਸੈਵੀ ਬੀ ਕ੍ਰੀਏਸ਼ਨਸ) ਅਤੇ ਕੰਵਰ ਗੋਰਾਇਆ ਵੱਲੋਂ ਸਥਾਨ ਮੀਡੀਆ ਦੀ ਹਾਜ਼ਰੀ ਵਿੱਚ ਜਾਰੀ ਕੀਤਾ। ਪੋਸਟਰ ਜਾਰੀ ਕਰਨ ਦੀ ਸ਼ੁਰੂਆਤ ਪ੍ਰਸਿੱਧ ਬਾਲੀਵੁੱਡ ਤੇ ਪਾਲੀਵੁੱਡ ਕਲਾਕਾਰ ਸ. ਅਰਵਿੰਦਰ ਸਿੰਘ ਭੱਟੀ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਸੰਦੀਪ ਬਾਠ, ਗਾਇਕ ਸੁੱਖ ਢੀਂਡਸਾ, ਲੇਖੇ ਤੇ ਗਾਇਕ ਸੱਤਾ ਵੈਰੋਵਾਲੀਆ ਅਤੇ ਕੰਵਰ ਗੋਰਾਇਆ ਨੇ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਆਕਲੈਂਡ ‘ਚ ਹੋਣ ਵਾਲੇ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਲਈ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਅਤੇ ਸ਼ੋਅ ਦੀਆਂ ਟਿਕਟਾਂ ਖ਼ਰੀਦਣ ਲਈ ਕਿਹਾ ਗਿਆ। ਪੋਸਟਰ ਜਾਰੀ ਕਰਨ ਮੌਕੇ ਆਏ ਮਹਿਮਾਨਾਂ ਦੇ ਵਿੱਚ ਸ੍ਰੀ ਹਰਿੰਦਰ ਮਾਨ, ਸ. ਜਰਨੈਲ ਸਿੰਘ ਸਮਰਾ, ਸ. ਗੁਰਿੰਦਰ ਸਿੰਘ ਸੰਧੂ, ਸ. ਜਸਕਰਨ ਸਿੰਘ ਭਾਰੂ, ਸ. ਯਾਦਵਿੰਦਰ ਹੁੰਦਲ, ਸ. ਅਰਵਿੰਦਰ ਸਿੰਘ ਭੱਟੀ, ਤਰਨ ਆਹੂਜਾ, ਜਸ ਸੰਧੂ, ਗੀਤਪਾਲ ਸਿੰਘ, ਰਾਹੁਲ ਗੁਰਾਇਆ ਆਦਿ ਤੋਂ ਇਲਾਵਾ ਪੰਜਾਬੀ ਮੀਡੀਆ ਤੋਂ ਕੂਕ ਪੰਜਾਬੀ ਸਮਾਚਾਰ, ਰੇਡੀਓ ਸਪਾਈਸ, ਪੰਜਾਬੀ ਹੈਰਲਡ, ਡੇਲੀ ਖ਼ਬਰ, ਐਨ. ਜ਼ੈਡ ਤਸਵੀਰ, ਰੇਡੀਓ ਹਾਂਜੀ, ਐਨ. ਜ਼ੈਡ ਨਿਊਜ਼, ਅਜੀਤ ਅਖ਼ਬਾਰ ਅਤੇ ਹੋਰ ਕਈ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।
ਆਕਲੈਂਡ ‘ਚ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਕਰਵਾਉਣ ਵਾਲੇ ਸੈਵੀ ਬੀ ਕ੍ਰੀਏਸ਼ਨਸ ਐਂਡ ਰੀਝਾਂ ਫਿਲਮ ਦੇ ਮੋਢੀ ਸੰਦੀਪ ਬਾਠ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਪਰਿਵਾਰਕ ਸ਼ੋਅ ਹੈ ਅਤੇ ਪਾਰਕਿੰਗ ਫ੍ਰੀ ਕੀਤੀ ਜਾ ਰਹੀ ਹੈ। ਤੁਸੀਂ ਸਾਰੇ ਇਸ ਸ਼ੋਅ ਦੌਰਾਨ ਪੰਜਾਬੀ ਗਾਇਕੀ ਦਾ ਪੂਰਾ ਅਨੰਦ ਲੈ ਸਕੋਗੇ। ਸੰਦੀਪ ਬਾਠ ਨੇ ਕਿਹਾ ਕਿ 19 ਅਕਤੂਬਰ ਨੂੰ ਆਕਲੈਂਡ ‘ਚ ਹੋਣ ਵਾਲੇ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਲਈ ਤੁਸੀਂ ਆਪਣੀਆਂ ਟਿਕਟਾਂ https://www.eventfinda.co.nz/2024/gurshabad-bunny-johal-ashke-live-2024-auckland/auckland/manukau-city/UnhSS0JYMmJoUEwwNXN2bUlmdnJnUT09? ਰਾਹੀ ਬੁੱਕ ਕਰਵਾ ਸਕਦੇ ਹੋ।
ਸੰਦੀਪ ਬਾਠ ਨੇ ਕਿਹਾ ਕਿ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦੇ 19 ਅਕਤੂਬਰ ਨੂੰ ਆਕਲੈਂਡ ‘ਚ ਹੋਣ ਵਾਲੇ ‘ਅਸ਼ਕੇ ਟੂਰ ਲਾਈਵ 2024 ਇੰਨ ਆਕਲੈਂਡ’ ਸ਼ੋਅ ਲਈ ਸਪਾਂਸਰਸ਼ਿਪ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਉਨ੍ਹਾਂ ਨਾਲ +64 276 262 620 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Home Page ਪੰਜਾਬੀ ਗਾਇਕ ਗੁਰਸ਼ਬਦ ਤੇ ਬੰਨੀ ਜੌਹਲ ਦੇ 19 ਅਕਤੂਬਰ ਨੂੰ ਹੋਣ ਵਾਲੇ...