ਚੰਡੀਗੜ੍ਹ, 24 ਫਰਵਰੀ – ਪੰਜਾਬੀ ਗਾਇਕੀ ਤੇ ਸੱਭਿਆਚਾਰ ਦੀ ਦੁਨੀਆ ਨੂੰ ਉਸ ਵੇਲੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਦੋਂ 60 ਸਾਲ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ।
ਸਰਦੂਲ ਸਿਕੰਦਰ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਕੋਰੋਨਾਵਾਇਰਸ ਕਰਕੇ ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ। ਪਰ ਅੱਜ ਉਨ੍ਹਾਂ ਫ਼ਾਨੀ ਸੰਸਾਰ ਨੂੰ ਸੱਦਾ ਲਈ ਛੱਡ ਕੇ ਟੂਰ ਗਏ। ਸੂਤਰਾਂ ਮੁਤਾਬਿਕ ਦੇ ਇਸ ਗਾਇਕ ਨੂੰ ਗੁਰਦਿਆਂ ਦੀਆਂ ਬਿਮਾਰੀਆਂ ਸਣੇ ਕਈ ਹੋਰ ਅਲਾਮਤਾਂ ਨੇ ਘੇਰ ਲਿਆ ਸੀ। ਉਨ੍ਹਾਂ ਦੀ ਪਤਨੀ ਅਮਰ ਨੂਰੀ ਵੀ ਉੱਘੀ ਪੰਜਾਬੀ ਗਾਇਕਾ ਹੈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ ਲਗਭਗ ਪਿਛਲੇ ਵਾਰ ਦਹਾਕਿਆਂ ਤੋਂ ਪੰਜਾਬੀ ਗਾਇਕੀ ਅਤੇ ਪੰਜਾਬੀਅਤ ਦੀ ਸੇਵਾ ਕੀਤੀ। ਉਨ੍ਹਾਂ ਦੇ ਕਈ ਗਾਣੇ ‘ਇਕ ਚਰਖਾ ਗਲੀ ਦੇ ਵਿੱਚ ਢਾਹ ਲਿਆ’ ਆਦਿ ਗੀਤ ਬਹੁਤ ਸਕੂਲ ਹੋਏ ਸਨ। ਉਨ੍ਹਾਂ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
Entertainment ਪੰਜਾਬੀ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ