ਹਿੰਦੀ ਸਿਨਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ।ਪੰਜਾਬੀ ਸਿਨਮਾ ਪ੍ਰੇਮੀ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ ਜਿਸ ਦੇ ਚਲਦਿਆਂ ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ। ਇਨ੍ਹਾਂ ਨਵੇਂ ਤਜ਼ਰਬਿਆਂ ਦੀ ਲੜੀ ‘ਚ ਹੀ ਦਰਸ਼ਕਾਂ ਨੂੰ ਇਕ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ‘ਸ਼ਾਤਰ’ ਜਲਦ ਹੀ ਦੇਖਣ ਨੂੰ ਮਿਲੇਗੀ।ਹੋਲੀ ਬੇਸਿਲ ਫਿਲਮਜ਼ ਦੇ ਬੈਨਰ ਦੀ ਇਸ ਫ਼ਿਲਮ ਵਿੱਚ ਨੈਸ਼ਨਲ ਅਵਾਰਡ ਜੇਤੂ ਅਭਿਨੇਤਰੀ ਦਿਵਿਆ ਦੱਤਾ, ਮੁਕਲ ਦੇਵ, ਦੇਵ ਸ਼ਰਮਾ, ਸਮੀਕਸ਼ਾ ਭਟਨਾਗਰ, ਦੀਪਰਾਜ ਰਾਣਾ ਅਤੇ ਅਮਨ ਧਾਲੀਵਾਲ ਮੁੱਖ ਭੂਮਿਕਾ ‘ਚ ਹਨ।ਨਿਰਮਾਤਾ ਅਤੇ ਨਿਰਦੇਸ਼ਕ ਕੇ.ਐਸ. ਮਲਹੋਤਰਾ (ਕੁਲਜੀਤ ਸਿੰਘ ਮਲਹੋਤਰਾ) ਦੀ ਇਹ ਫਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਇੱਕ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਫਿਲਮ ਦੇ ਹਰ ਇੱਕ ਸੀਨ ਦਰਸ਼ਕ ਦੇ ਮਨਾ ਨੂੰ ਟੁੰਬੇਗਾ ਜੋ ਕਿ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਨਿਵੇਕਲੀ ਪੈੜ ਸਾਬਿਤ ਹੋਵੇਗੀ। ਕੇ ਐਸ ਮਲਹੋਤਰਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਪਿਛੋਕੜ ਇੱਕ ਸੰਗੀਤਕ ਪਰਿਵਾਰ ਨਾਲ ਸਬੰਧਿਤ ਹੈ। ਉਨ੍ਹਾਂ ਦੇ ਪਿਤਾ ਹਰੀ ਅਰਜੁਨ ਆਪਣੇ ਸਮੇਂ ਦੇ ਇੱਕ ਮਸ਼ਹੂਰ ਅਤੇ ਸਫਲ ਸੰਗੀਤ ਨਿਰਦੇਸ਼ਕ ਹਨ। ਪਰ ਕੇ ਐਸ ਮਲਹੋਤਰਾ ਖੁਦ ਫਿਲਮ ਮੇਕਿੰਗ ਦੀ ਕਲਾ ਸਿੱਖਣਾ ਚਾਹੁੰਦਾ ਸੀ। ਉਹ 90 ਦੇ ਦਹਾਕੇ ਦੇ ਅਖੀਰ ਵਿੱਚ ਫਿਲਮ ਉਦਯੋਗ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਖਾਲਸਾ ਮੇਰੋ ਰੂਪ ਹੈ ਖਾਸ’ ਅਤੇ ‘ਮਿੱਟੀ ਦਾ ਬਾਵਾ’ 2019 ਵਿੱਚ ਰਿਲੀਜ਼ ਹੋਈਆਂ ਸਨ।ਫਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਵਿੱਚ ਕੁੱਲ 2 ਗੀਤ ਹਨ ਜਿਨ੍ਹਾਂ ਨੂੰ ਮਸ਼ਹੂਰ ਗਾਇਕ ਮਾਸਟਰ ਸਲੀਮ, ਨੀਰਜ ਸ਼੍ਰੀਧਰ ਅਤੇ ਪ੍ਰਿਆ ਮਲਿਕ ਨੇ ਆਵਾਜ਼ ਦਿੱਤੀ ਹੈ। ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਐੱਸ. ਮਲਹੋਤਰਾ, ਸਹਿ-ਨਿਰਮਾਤਾ ਗੁਰਵਿੰਦਰ ਕੌਰ ਰੋਜ਼ੀ ਹਨ। ਸੰਗੀਤ ਵਿਨੈ ਵਿਨਾਇਕ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਰਾਏ ਕਲਸੀ ਅਤੇ ਭਾਨੂ ਠਾਕੁਰ ਦੇ ਹਨ। ਸੰਗੀਤ ਲੇਬਲ ਡਰੀਮਜ਼ ਸੰਗੀਤ ਦਾ ਹੈ। ਕੋਰੀਓਗ੍ਰਾਫਰ ਜੀਤ ਸਿੰਘ ਅਤੇ ਸ਼ਮਨ ਹਨ। ਸੰਪਾਦਕ ਸਮੀਰ ਸ਼ੇਖ ਹਨ ਜਦਕਿ ਡੀ.ਓ.ਪੀ ਹਰਸ਼ਦ ਜਾਧਵ ਅਤੇ ਜਸਬੀਰ ਗੋਰਾ ਹਨ। ਇਸ ਫਿਲਮ ਨੂੰ 28 ਜੁਲਾਈ 2023 ਨੂੰ ਓਮਜੀ ਗਰੁੱਪ ਵਲੋਂ ਵਿਸ਼ਵ ਵਿਆਪੀ ਰਿਲੀਜ਼ ਕੀਤਾ ਜਾਵੇਗਾ। ਕੇ.ਐਸ. ਮਲਹੋਤਰਾ ਫਿਲਮ ਨੇ ਦੱਸਿਆ ਕਿ ਫਿਲਮ ਨਾਲ ਜੁੜੇ ਹਰ ਮੈਂਬਰਜ਼ ਵੱਲੋਂ ਸਿਰੜ ਅਤੇ ਦਿਨ ਰਾਤ ਦੀ ਸਖਤ ਮਿਹਨਤ ਸਦਕਾ ਇਸ ਫਿਲਮ ਦੇ ਇਕ ਇਕ ਫਰੇਮ ਨੂੰ ਬੇਮਿਸਾਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੀ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ, ਜੋ ਇਸ ਸਿਨੇਮਾ ਨੂੰ ਵੀ ਬਾਲੀਵੁੱਡ ਵਾਂਗ ਅਰਥਭਰਪੂਰ ਸਿਨੇਮਾ ਅਧਾਰਿਤ ਦੌਰ ਦੀ ਰਾਹੇ ਅੱਗੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।
ਜਿੰਦ ਜਵੰਦਾ 9779591482
Entertainment ਪੰਜਾਬੀ ਸਿਨੇਮਾ ‘ਚ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ ਫਿਲਮ ‘ਸ਼ਾਤਰ’