ਚੰਡੀਗੜ੍ਹ, 24 ਮਾਰਚ – ਪੰਜਾਬ ‘ਚੋਂ ਰਾਜ ਸਭਾ ਦੀਆਂ 5 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਬਗੈਰ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਹਨ। ਰਾਜ ਸਭਾ ਚੋਣ ਪੰਜਾਬ 2022 ਲਈ ਅੱਜ ਕਾਗ਼ਜ਼ ਵਾਪਸ ਲੈਣ ਦਾ ਆਖ਼ਰੀ ਦਿਨ ਸੀ। ਇਸ ਚੋਣ ਵਿੱਚ ਸੰਦੀਪ ਕੁਮਾਰ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਨ੍ਹਾਂ ਦੇ ਵਿਰੋਧ ਪੰਜਾਬ ਦੀ ਹੋਰ ਕਿਸੇ ਵੀ ਪਾਰਟੀ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ, ਸੋ ਬਗੈਰ ਮੁਕਾਬਲੇ ਦੇ ਇਹ ਪੰਜੇ ਆਗੂ ਜੇਤੂ ਰਹੇ।
Home Page ਪੰਜਾਬ ‘ਚੋਂ ਰਾਜ ਸਭਾ ਲਈ ਆਪ ਦੇ ਪੰਜੇ ਉਮੀਦਵਾਰ ਬਗ਼ੈਰ ਮੁਕਾਬਲਾ ਜੇਤੂ...