ਨਵੀਂ ਦਿੱਲੀ – ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟੀਮ ਅੰਨਾ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। 21 ਜਨਵਰੀ ਤੋਂ ਟੀਮ ਅੰਨਾ ਨੇ ਇਹ ਮੁਹਿੰਮ ਉਤਰਾਖੰਡ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਪੰਜਾਬ ਵਿੱਚ 24 ਤੇ 25 ਜਨਵਰੀ ਨੂੰ ਪ੍ਰਚਾਰ ਕਰੇਗੀ। ਗੌਰਤਲਬ ਹੈ ਕਿ ਇਸ ਵਾਰ ਟੀਮ ਅੰਨਾ ਵੱਲੋਂ ਕਿਸੇ ਪਾਰਟੀ ਦੇ ਵਿਰੋਧ ਜਾਂ ਹੱਕ ‘ਚ ਪ੍ਰਚਾਰ ਨਾ ਕਰਨ ਦਾ ਮੁੱਢ ਬਣਾਇਆ ਹੈ, ਪਰ ਭ੍ਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਪਾਸੋਂ ਮਜ਼ਬੂਤ ਲੋਕਪਾਲ ਦੀ ਮੰਗ ਕਰਨ ਦੇ ਨਾਲ ਇਸ ਦੇ ਹੱਕ ‘ਚ ਆਮ ਜਨਤਾ ਨੂੰ ਡੱਟਣ ਦੀ ਅਪੀਲ ਕਰੇਗੀ। ਅਜਿਹਾ ਫੈਸਲਾ ਸ਼ਾਇਦ ਟੀਮ ਅੰਨਾ ਨੇ ਇਸ ਕਰਕੇ ਲਈ ਲਿਆ ਲਗਦਾ ਹੈ ਕਿਉਂਕਿ ਹਰਿਆਣਾ ਸੂਬੇ ‘ਚ ਹੋਈ ਲੋਕ ਸਭਾ ਸੀਟ ਦੌਰਾਨ ਕੀਤੇ ਪ੍ਰਚਾਰ ਵਿੱਚ ਟੀਮ ਅੰਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਕਿ ਉਹ ਭਾਜਪਾ ਤੇ ਹੋਰਨਾ ਪਾਰਟੀਆਂ ਨਾਲ ਹੈ ਤੇ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਰਹੀ ਸੀ।
Indian News ਪੰਜਾਬ ‘ਚ ਟੀਮ ਅੰਨਾ ਵੱਲੋਂ 24 ਤੇ 25 ਨੂੰ ਪ੍ਰਚਾਰ