ਪੰਜਾਬ ‘ਚ ਸੱਤ ਦਿਨਾਂ ‘ਚ 8.65 ਗੁਣਾ ਤੇ ਉੱਤਰ ਪ੍ਰਦੇਸ਼ ‘ਚ 14 ਗੁਣਾ ਵਧੇ ਕੋਵਿਡ ਦੇ ਮਾਮਲੇ

ਨਵੀਂ ਦਿੱਲੀ, 12 ਜਨਵਰੀ – ਉੱਤਰ ਪ੍ਰਦੇਸ਼ ਵਿੱਚ ਲੰਘੇ ਸੱਤ ਦਿਨਾਂ ਵਿੱਚ ਕੋਵਿਡ -19 ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ 14 ਗੁਣਾ ਜਦੋਂ ਕਿ ਪੰਜਾਬ ਵਿੱਚ 8.65 ਗੁਣਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਗੋਆ ਵਿੱਚ ਲੰਘੇ ਇਕ ਹਫ਼ਤੇ ਦੌਰਾਨ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 4.35 ਗੁਣਾ ਵਧੀ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਮਰੀਜ਼ਾਂ ਦੀ ਗਿਣਤੀ 6.61 ਗੁਣਾ ਵਧੀ ਹੈ।