ਜਗਰਾਉਂ, 11 ਫਰਵਰੀ – ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਪਹਿਲੀ ਮਹਾਂ ਪੰਚਾਇਤ ਕੀਤੀ ਗਈ ਤੇ ਇਸ ‘ਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ, ਇਹ ਇਕੱਠ ਬੇਮਿਸਾਲ ਰਿਹਾ। ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਹਿਲੀ ਵਾਰ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਂ ਪੰਚਾਇਤ ਕੀਤੀ ਗਈ ਹੈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ ਸਣੇ ਕਈ ਨੇਤਾ ਪੁੱਜੇ। ਲੋਕਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੁਲੀਸ ਨੇ ਪੁਖ਼ਤਾ ਪ੍ਰਬੰਧ ਕੀਤੇ ਸਨ। ਇਸ ਮੌਕੇ ਕਿਸਾਨ ਨੇਤਾਵਾਂ ਨੇ ਕਿਹਾ ਕਿਸਾਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਹੁਣ ਸਿਰਫ਼ ਕਿਸਾਨ ਅੰਦੋਲਨ ਨਾ ਹੋ ਕੇ ਸਾਰੇ ਦੇਸ਼ ਵਾਸੀਆਂ ਦੀ ਅੰਦੋਲਨ ਬਣ ਚੁੱਕਿਆ ਹੈ। ਦੇਸ਼ ਦੀ 99 ਫੀਸਦ ਜਨਤਾ ਕਿਸਾਨਾਂ ਨਾਲ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਾਰਪੋਰੇਟਾਂ ਦੀ ਕਠਪੁਤਲੀ ਬਣੀ ਹੋਈ ਹੈ। ਪਹਿਲਾਂ ਇਹ ਪੰਚਾਇਤ ਸਵੇਰੇ ਸ਼ੁਰੂ ਹੋਣੀ ਸੀ ਧੁੰਦ ਕਾਰਨ ਇਹ ਬਾਅਦ ਦੁਪਹਿਰ ਸ਼ੁਰੂ ਹੋਈ।
Home Page ਪੰਜਾਬ ਦੇ ਜਗਰਾਉਂ ‘ਚ ਕਿਸਾਨਾਂ ਦੀ ਪਹਿਲੀ ਮਹਾਂ ਪੰਚਾਇਤ ‘ਚ, ਬਹੁ-ਵੱਡੀ ਗਿਣਤੀ...