ਪੰਜਾਬ ਦੇ ਵਿਧਾਇਕਾਂ ਨੂੰ ਮਿਲੇਗੀ ਸਿਰਫ਼ ਇੱਕ ਪੈਨਸ਼ਨ – ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 25 ਮਾਰਚ – ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਸਿਰਫ਼ ਇੱਕ ਪੈਨਸ਼ਨ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਹੁਣ ਤੋਂ ਕਈ-ਕਈ ਪੈਨਸ਼ਨਾਂ/ਪਰਿਵਾਰਕ ਪੈਨਸ਼ਨਾਂ ਨਹੀਂ ਮਿਲਣਗੀਆਂ। ਮੁੱਖ ਮੰਤਰੀ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ, ‘ਸਿਰਫ਼ ਇੱਕ ਹੀ ਪੈਨਸ਼ਨ ਦਿੱਤੀ ਜਾਵੇਗੀ, ਭਾਵੇਂ ਇੱਕ ਵਿਧਾਇਕ ਨੇ ਪੰਜ ਜਾਂ ਛੇ ਵਾਰ ਸੇਵਾ ਕੀਤੀ ਹੋਵੇ। ਉਸ ਨੂੰ ਹਰੇਕ ਕਾਰਜਕਾਲ ਲਈ ਵਾਧੂ ਪੈਨਸ਼ਨ ਨਹੀਂ ਮਿਲੇਗੀ’।
ਉਨ੍ਹਾਂ ਕਿਹਾ ਐਮਐਲਏ ਭਾਵੇਂ ਇੱਕ ਵਾਰ ਜਿੱਤੇ, ਪੰਜ ਜਾਂ ਸੱਤ ਵਾਰ ਜਿੱਤੇ ਉਸ ਨੂੰ ਪੈਨਸ਼ਨ ਸਿਰਫ਼ ਇੱਕ ਹੀ ਟਰਮ ਦੀ ਮਿਲੇਗੀ, ਜਿੱਤ ਭਾਵੇਂ ਉਹ ਜਿੰਨੀ ਮਰਜ਼ੀ ਵਾਰ ਜਾਵੇ। ਕਿਉਂਕਿ ਕਈ-ਕਈ ਪੈਨਸ਼ਨਾਂ ਨਾਲ ਸੂਬੇ ਦੇ ਖ਼ਜ਼ਾਨੇ ‘ਤੇ ਬੋਝ ਪੈ ਰਿਹਾ ਹੈ, ਇਸ ਨਾਲ ਜੋ ਕਰੋੜਾਂ ਰੁਪਿਆ ਜੋ ਬਚੇਗਾ ਉਹ ਨੂੰ ਲੋਕਾਂ ਦੀ ਭਲਾਈ ‘ਤੇ ਖ਼ਰਚ ਕੀਤਾ ਜਾਏਗਾ। ਇਹ ਹੀ ਨਹੀਂ ਉਨ੍ਹਾਂ ਦੀ ਫੈਮਲੀ ਪੈਨਸ਼ਨਾਂ ਤੇ ਭੱਤੇ ਵੀ ਬਹੁਤ ਜ਼ਿਆਦਾ ਨੇ ਉਨ੍ਹਾਂ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅਫ਼ਸਰਾਂ ਨੂੰ ਲੋੜੀਂਦੇ ਹੁਕਮ ਦੇ ਦਿੱਤੇ ਹਨ।