ਚੰਡੀਗੜ੍ਹ, 4 ਜੁਲਾਈ – ਭਾਰਤੀ ਜਨਤਾ ਪਾਰਟੀ ਨੇ ਮਿਸ਼ਨ 2024 ਦੀ ਤਿਆਰੀ ਸੁਰੂ ਕਰ ਦਿੱਤੀ ਹੈ, ਇਸ ਨੂੰ ਵੇਖਦੇ ਹੋਏ ਭਾਜਪਾ ਨੇ ਸਾਬਕਾ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਵੱਲੋਂ ਪੰਜਾਬ ਵਿੱਚ ਪਹਿਲੀ ਵਾਰੀ ਕਾਂਗਰਸ ਦੇ ਕਿਸੇ ਸਾਬਕਾ ਆਗੂ ਨੂੰ ਪਾਰਟੀ ’ਚ ਵੱਡਾ ਅਹੁਦਾ ਦਿੱਤਾ ਗਿਆ ਹੈ। ਭਾਜਪਾ ਨੇ ਪੰਜਾਬ ਇਕਾਈ ਦੇ ਪ੍ਰਧਾਨਅਸ਼ਵਨੀ ਸ਼ਰਮਾ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਨਿਯੁਕਤੀ ਨਾਲ ਭਾਜਪਾ ਨੇ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਨੂੰ ਤੋੜਦਿਆਂ ਜਨ ਸੰਘ ਦੇ ਪਿਛੋਕੜ ਨੂੰ ਤਿਲਾਂਜਲੀ ਦੇ ਦਿੱਤੀ ਹੈ। ਪਾਰਟੀ ਦੇ ਸੂਬਾਈ ਯੂਨਿਟ ਵਿੱਚ ਟਕਸਾਲੀ ਭਾਜਪਾਈਆਂ ਦੇ ਇੱਕ ਧੜੇ ਵੱਲੋਂ ਜਾਖੜ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਜਨ ਸੰਘ ਦੇ ਪਿਛੋਕੜ ਵਾਲੇ ਆਗੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪਣ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਖ਼ਬਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਹੋਰ ਆਗੂ ਕਾਂਗਰਸ ਛੱਡ ਕੇ ਭਗਵਾਂ ਰੰਗ ’ਚ ਰੰਗੇ ਆਗੂਆਂ ਨੂੰ ਪਾਰਟੀ ਦੀ ਕਮਾਨ ਸੌਂਪ ਕੇ ਸੰਸਦੀ ਚੋਣਾਂ ਦੌਰਾਨ ਨਵਾਂ ਤਜਰਬਾ ਕਰਨ ਦੇ ਪੱਖ ਵਿੱਚ ਸਨ।
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਭਾਜਪਾ ਨੇ ਇੱਕ ਤੀਰ ਨਾਲ ਦੋ ਪੰਛੀ ਮਾਰ ਦਿੱਤੇ ਹਨ। ਜਾਖੜ, ਜੋ ਕਿ ਪੁਰਾਣੇ ਕਾਂਗਰਸੀ ਹਨ, ਨੂੰ ਪੰਜਾਬ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ ਅਤੇ ਉਨ੍ਹਾਂ ਕੋਲ ਵੱਡਾ ਜਨ ਆਧਾਰ ਹੈ। ਦੂਜਾ, ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਖੜ ਨੂੰ ਸਰਗਰਮ ਕਰਕੇ ਪਾਰਟੀ ਸੂਬੇ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਣਾ ਚਾਹੁੰਦੀ ਹੈ। ਜਲੰਧਰ ਅਤੇ ਸੰਗਰੂਰ ਜ਼ਿਮਨੀ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਭਾਜਪਾ ਨੇ ਸੂਬੇ ‘ਚ ਬਦਲਾਅ ਕਰਨ ਬਾਰੇ ਸੋਚਿਆ ਸੀ। ਇਸ ਤੋਂ ਇਲਾਵਾ ਭਾਜਪਾ ਜਾਖੜ ਨੂੰ ਹਿੰਦੂ ਅਤੇ ਜਾਟ ਚਿਹਰੇ ਵਜੋਂ ਪ੍ਰਚਾਰੇਗੀ। ਪਾਰਟੀ ਨੂੰ ਉਮੀਦ ਹੈ ਕਿ ਜਾਖੜ ਦੇ ਦਮ ‘ਤੇ ਭਾਜਪਾ 2024 ਦੀਆਂ ਚੋਣਾਂ ‘ਚ ਤਾਕਤ ਦਿਖਾ ਸਕਦੀ ਹੈ।
Home Page ਪੰਜਾਬ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੂਬੇ ਦੀ ਕਮਾਨ ਸਾਬਕਾ ਕਾਂਗਰਸੀ...