ਚੰਡੀਗੜ੍ਹ, 3 ਜਨਵਰੀ – ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਸੁਆਣੀਆਂ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ।
ਉਨ੍ਹਾਂ ਨੇ ਸੁਆਣੀਆਂ ਨੂੰ ਹਰੇਕ ਸਾਲ 8 ਮੁਫ਼ਤ ਰਸੋਈ ਗੈੱਸ (ਐੱਲਪੀਜੀ) ਸਿਲੰਡਰ ਦੇਣ ਦਾ ਵੀ ਵਾਅਦਾ ਕੀਤਾ। ਸਿੱਧੂ ਨੇ ਅੱਗੇ ਦੀ ਪੜ੍ਹਾਈ ਲਈ ਕਾਲਜਾਂ ਵਿੱਚ ਦਾਖ਼ਲਾ ਲੈਣ ਵਾਲੀਆਂ ਕੁੜੀਆਂ ਨੂੰ ਦੋਪਹੀਆ ਵਾਹਨ ਅਤੇ 12ਵੀਂ ਕਲਾਸ ਪਾਸ ਕਰਨ ਵਾਲੀਆਂ ਕੁੜੀਆਂ ਨੂੰ 20,000 ਰੁਪਏ ਦੇਣ ਦਾ ਵੀ ਵਾਅਦਾ ਕੀਤਾ। ਸਿੱਧੂ ਨੇ ਇਹ ਐਲਾਨ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ ਕੀਤੇ। ਸਿੱਧੂ ਨੇ ਕਿਹਾ ਕਿ ਕੁੜੀਆਂ ਚਾਹੇ ਪੇਂਡੂ ਹੋਣ ਜਾਂ ਸ਼ਹਿਰੀ ਖੇਤਰਾਂ ਦੀਆਂ 5ਵੀਂ ਜਮਾਤ ਪਾਸ ਕਰਨ ਮਗਰੋਂ ਉਨ੍ਹਾਂ ਨੂੰ 5,000 ਰੁਪਏ ਦਿੱਤੇ ਜਾਣਗੇ ਅਤੇ 10ਵੀਂ ਪਾਸ ਕਰਨ ਵਾਲੀਆਂ ਨੂੰ 15,000 ਰੁਪਏ ਦਿੱਤੇ ਜਾਣਗੇ।
Home Page ਪੰਜਾਬ ਵਿਧਾਨ ਸਭਾ ਚੋਣਾਂ 2020: ਕਾਂਗਰਸ ਪ੍ਰਧਾਨ ਸਿੱਧੂ ਵੱਲੋਂ ਔਰਤਾਂ ਨੂੰ 8...