ਪੰਜਾਬ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਫ਼ੰਡ ਹਰਿਆਣਾ ਨੂੰ ਵਾਪਸ

ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ 191.75 ਕਰੋੜ ਰੁਪਏ ਦਾ ਚੈੱਕ ਭੇਜਿਆ
ਮੁੱਖ ਮੰਤਰੀ ਵੱਲੋਂ ਖੱਟਰ ਨੂੰ ਪੱਤਰ
ਚੰਡੀਗੜ੍ਹ, 16 ਮਾਰਚ – ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐਲ) ਨਹਿਰ ਲਈ ਪੰਜਾਬ ਵੱਲੋਂ ਹਰਿਆਣਾ ਤੋਂ ਪ੍ਰਾਪਤ ਕੀਤੇ ਸਾਰੇ ਫ਼ੰਡ ਵਾਪਸ ਕਰਨ ਦੇ ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਅੱਜ 191.75 ਕਰੋੜ ਰੁਪਏ ਦਾ ਚੈੱਕ ਹਰਿਆਣਾ ਸਰਕਾਰ ਨੂੰ ਡਿਸਪੈਚ ਕਰ ਦਿੱਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਅੱਜ ਸ਼ਾਮ ਲਿਖੇ ਇਕ ਅਰਧ ਸਰਕਾਰੀ ਪੱਤਰ ਵਿੱਚ ਉਨ੍ਹਾਂ ਨੂੰ ਮੰਤਰੀ ਮੰਡਲ ਪੰਜਾਬ ਵੱਲੋਂ ਹਰਿਆਣਾ ਤੋਂ ਐੱਸ.ਵਾਈ.ਐਲ ਨਹਿਰ ਦੇ ਲਈ ਪ੍ਰਾਪਤ ਕੀਤੇ ਸਮੁੱਚੇ ਫ਼ੰਡ ਵਾਪਸ ਕਰਨ ਦੇ ਲਏ ਫ਼ੈਸਲੇ ਬਾਰੇ ਜਾਣੂ ਕਰਵਾਇਆ। ਪੱਤਰ ਵਿੱਚ ਲਿਖਿਆ ਹੈ, ”ਮੈਂ ਇਸ ਦੇ ਨਾਲ 191.75 ਕਰੋੜ ਰੁਪਏ ਦਾ ਚੈੱਕ ਨੰ: 997640 ਨੱਥੀ ਕੀਤਾ ਹੈ।