ਸਰੀ, 19 ਜੁਲਾਈ (ਹਰਦਮ ਮਾਨ) – ਬੀਤੇ ਐਤਵਾਰ ਪੰਜਾਬ ਸਾਹਿਤ ਅਕੈਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਕਰਵਾਈ ਗਈ। ਆਨਲਾਈਨ ਕਰਵਾਈ ਗਈ ਇਸ ਕਾਵਿ-ਮਿਲਣੀ ਵਿਚ ਡਾ. ਹਰਜੀਤ ਸਿੰਘ ਸੱਧਰ ਅਤੇ ਡਾ. ਦਵਿੰਦਰ ਸੈਫੀ ਬਤੌਰ ਮੁੱਖ ਮਹਿਮਾਨ ਅਤੇ ਡਾ. ਜਸਪਾਲ ਸਿੰਘ ਦੇਸੂਵੀ, ਡਾ. ਰਾਕੇਸ਼ ਤਿਲਕ ਰਾਜ, ਡਾ. ਪੁਸ਼ਵਿੰਦਰ ਕੌਰ ਖੋਖਰ ਤੇ ਡਾ. ਸਤਿੰਦਰ ਕੌਰ ਕਾਹਲੋਂ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਅਵਾਜ਼ ਵਿਚ ਸ਼ਿਵ ਕੁਮਾਰ ਬਟਾਲਵੀ ਦੇ ਇਕ ਗੀਤ ਨਾਲ ਕਾਵਿ ਮਿਲਣੀ ਦਾ ਆਗਾਜ਼ ਕੀਤਾ। ਕਾਵਿ ਮਿਲਣੀ ਦੇ ਸੰਚਾਲਕ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੀਫ਼ ਐਡਵਾਈਜ਼ਰ ਪਿਆਰਾ ਸਿੰਘ ਕੁੱਦੋਵਾਲ ਨੇ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਕਾਵਿ ਮਿਲਣੀ ਵਿਚ ਸ਼ਾਮਲ ਸ਼ਾਇਰ ਹਰਦਮ ਮਾਨ, ਡਾ. ਅਮਨਦੀਪ ਕੌਰ ਬਰਾੜ , ਗੁਰਚਰਨ ਸਿੰਘ ਜੋਗੀ, ਰਾਜ ਲਾਲੀ, ਇਕਬਾਲ ਬਰਾੜ, ਅਮਰਜੀਤ ਪੰਛੀ, ਸੁਖਦੀਪ ਕੌਰ ਬਿਰਧਨੋ, ਪਰਜਿੰਦਰ ਕੌਰ ਕਲੇਰ ਤੇ ਬਲਜਿੰਦਰ ਕੌਰ ਦੀ ਰਸਮੀ ਜਾਣ ਪਹਿਚਾਣ ਕਰਵਾਈ। ਮਹਿਮਾਨ ਕਵੀਆਂ ਨੇ ਆਪਣੀਆਂ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਸੁਰੀਲੇ ਸੁਰਾਂ ਵਿੱਚ ਪੇਸ਼ ਕੀਤਾ।
ਮਹਿਮਾਨ ਕਵੀਆਂ ਤੋਂ ਇਲਾਵਾ ਡਾ. ਦਵਿੰਦਰ ਸੈਫ਼ੀ, ਵਿਜੇਤਾ ਭਾਰਦਵਾਜ, ਲਕਸ਼ਰੀ ਰਾਮ ਜਾਖੂ, ਪਰਮਜੀਤ ਕੌਰ ਜੈਸਵਾਲ, ਇਕਬਾਲ ਸਿੰਘ ਪੁੜੈਣ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ ਤੇ ਰਮਿੰਦਰ ਰੰਮੀ ਨੇ ਆਪਣੀਆਂ ਅਤੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਨੈਬ ਸਿੰਘ ਮੰਡੇਰ ਤੇ ਪੂਨਮ ਸਿੰਘ ਪ੍ਰੀਤਲੜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਵਿ ਮਿਲਣੀ ਵਿਚ ਕੈਨੇਡਾ ਤੋਂ ਹਰਦਿਆਲ ਸਿੰਘ ਝੀਤਾ, ਨਿਰਵੈਲ ਸਿੰਘ ਅਰੋੜਾ, ਦਲਬੀਰ ਸਿੰਘ ਕਥੂਰੀਆ, ਰਵਿੰਦਰ ਸਿੰਘ ਕੰਗ, ਨਦੀਮ ਅਫ਼ਜ਼ਲ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਤੋਂ ਉੱਘੀਆਂ ਸ਼ਖ਼ਸੀਅਤਾਂ, ਸਾਹਿਤਕਾਰਾਂ ਅਤੇ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਰਪ੍ਰਸਤ ਸੁਰਜੀਤ ਕੌਰ ਨੇ ਕਾਵਿ ਮਿਲਣੀ ਵਿਚ ਸ਼ਾਮਲ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਕਵੀਆਂ ਅਤੇ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
Home Page ਪੰਜਾਬ ਸਾਹਿਤ ਅਕੈਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ...