ਪੰਜਾਬ ਦੀ 15 ਮੈਂਬਰੀ ਵਰਕਿੰਗ ਕਮੇਟੀ ਦਾ ਵਿਸਾਖੀ ਤੇ ਹੋਏਗਾ ਐਲਾਨ
ਨਿਊਯਾਰਕ, 7 ਮਾਰਚ (ਹੁਸਨ ਲੜੋਆ ਬੰਗਾ) – ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਸਦੀਵੀ ਅਤੇ ਢੁਕਵੇਂ ਹੱਲ ਕੱਢਣ ਲਈ ਦੁਨੀਆ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਦਾ ਐਲਾਨ ਅਗਸਤ 2018 ਨੂੰ ਬਰਮਿੰਘਮ ਯੂ.ਕੇ. ਵਿਖੇ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨਾ ਕਿਸੇ ਦੇਰ ਦੇ ਨੇਪਰੇ ਚੜ੍ਹਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ਵਿੱਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ, ਸਿੱਖ ਜਥੇਬੰਦੀਆਂ ਅਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ ਤਾਂ ਜੋ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ, ਸੇਧ-ਅਗਵਾਈ ਅਨੁਸਾਰ ਅੱਗੇ ਉਸਾਰੂ ਕਦਮ ਚੱਕੇ ਜਾ ਸਕਣ। ਦੂਰ ਦੁਰੇਡੇ ਮੁਲਕਾਂ ਅਸਟਰੇਲੀਆ, ਨਿਊਜ਼ੀਲੈਂਡ, ਭਾਰਤੀ ਪੰਜਾਬ, ਜਰਮਨ, ਹਾਲੈਂਡ, ਇਟਲੀ, ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚ ਕੇ ਫ਼ੌਜਾਂ ਨੇ ਆਪਣੇ ਅਮੁੱਲੇ ਵਿਚਾਰਾਂ ਦੀ ਸਾਂਝ ਪਾਈ। ਵਰਣਨ ਯੋਗ ਹੈ ਕਿ ਦੋਨੋਂ ਦਿਨ ਕਰੀਬ ੬ ਘੰਟੇ ਲਗਾਤਾਰ ਅਣਮੁੱਲੇ ਵਿਚਾਰਾਂ ਦੀ ਸਾਂਝ ਚਲਦੀ ਰਹੀ। ਬੀਬੀਆਂ ਵੱਲੋਂ ਖ਼ਾਸ ਕਰ ਕੇ ਚੜ੍ਹਦੀ ਕਲਾ ਵਾਸਤੇ ਬਹੁਤ ਹੀ ਕੀਮਤੀ ਸੁਝਾ ਦਿੱਤੇ ਗਏ। ਇਸ ਵੇਲੇ ਐਲਾਨ ਕੀਤਾ ਗਿਆ ਕਿ ਪੰਜਾਬ ਦੀ ੧੫ ਮੈਂਬਰੀ ਕਮੇਟੀ ਦਾ ਵਿਸਾਖੀ ‘ਤੇ ਐਲਾਨ ਕੀਤਾ ਜਾਵੇਗਾ।
ਭਾਈ ਅਮਰ ਸਿੰਘ ਚਾਹਲ ਪੰਜਾਬ ਤੋਂ ਉਚੇਚੇ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜਥੇਦਾਰ ਹਵਾਰਾ ਜੀ ਦਾ ਦਿਲਾਂ ਦੀਆਂ ਗਹਿਰਾਈਆਂ ਤੋਂ ਪਿਆਰ ਵਿੱਚ ਭਿੱਜ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਇਸ ਸਿਰਮੌਰ ਜਥੇਬੰਦੀ ਦੀ ਤੁਰੰਤ ਹੋਂਦ ਅਤੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਭਰਿਆਂ ਸੁਨੇਹਾ ਪੜ੍ਹ ਕੇ ਸੁਣਾਇਆ। ਡਾ. ਹਰਜੀਤ ਸਿੰਘ ਨੇ ਭਾਈ ਹਰਪਾਲ ਸਿੰਘ ਚੀਮਾ ਦਾ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਭੇਜਿਆ ਪਿਆਰ ਭਰਿਆ ਸੁਨੇਹਾ ਪੜ੍ਹ ਕੇ ਸੁਣਾਇਆ। ਭਾ. ਰਾਮ ਸਿੰਘ ਜੀ (ਦਮਦਮੀ ਟਕਸਾਲ), ਭਾ. ਜੁਗਿੰਦਰ ਸਿੰਘ ਜੀ ਵੇਦਾਂਤੀ (ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ), ਸਤਨਾਮ ਸਿੰਘ ਖੰਡਾ- ਪੰਜ ਸਿੰਘ, ਭ. ਜੋਗਾ ਸਿੰਘ, ਭ. ਮਨਪ੍ਰੀਤ ਸਿੰਘ (ਸਤਿਕਾਰ ਕਮੇਟੀ ਵੈਨਕੂਵਰ), ਕਾਂਊਸਲ ਆਫ਼ ਖ਼ਾਲਿਸਤਾਨ, ਯੂਕੇ, ਅਤਿੰਦਰਪਾਲ ਸਿੰਘ, ਨਵਕਿਰਨ ਸਿੰਘ ਵਕੀਲ (ਚੰਡੀਗੜ੍ਹ), ਜੇ. ਐੱਸ. ਆਹਲੂਵਾਲੀਆ (ਚੰਡੀਗੜ੍ਹ), ਬਲਜੀਤ ਸਿੰਘ ਖ਼ਾਲਸਾ, ਵੰਗਾਰ ਮੈਗਜ਼ੀਨ, ਜਸਦੇਵ ਸਿੰਘ ਮੈਂਬਰ ਸੁਪਰੀਮ ਕੌਂਸਲ ਫਰੀਮੋਂਟ ਅਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਭੇਜੀਆਂ ਜੋ ਕਿ ਸੰਗਤਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ। ਯੂ.ਐੱਸ.ਏ. ਤੋਂ ਸਵਰਨਜੀਤ ਸਿੰਘ- ਦਲਜੀਤ ਸਿੰਘ, ਸਟੋਕਟਨ ਤੋਂ ਡਾ. ਪ੍ਰੀਤਪਾਲ ਸਿੰਘ, ਡਾ. ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮੌਂਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿੱਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ, ਬਲਜਿੰਦਰ ਸਿੰਘ ਸੀਐਟਲ, ਨਰਿੰਦਰ ਸਿੰਘ ਵਰਜੀਨੀਆਂ, ਜਸਜੀਤ ਸਿੰਘ ਖ਼ਾਲਸਾ, ਸੰਪੂਰਨ ਸਿੰਘ ਹੂਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆਂ ਹੋਏ ਸ਼ਾਮਲ। ਪੰਜਾਬ ਤੋਂ ਅਮਰ ਸਿੰਘ ਚੈਹਲ, ਸੁਰਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ, ਈਸ਼ਰ ਸਿੰਘ, ਸੁਖਵਿੰਦਰ ਸਿੰਘ ਨਾਗੋਕੇ, ਪ੍ਰੋ. ਹਰਪਾਲ ਸਿੰਘ, ਅਸਟਰੇਲੀਆ ਤੋਂ ਸੁਖਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਮਨਿੰਦਰ ਸਿੰਘ, ਦਲਜਿੰਦਰ ਸਿੰਘ, ਨਿਊਜ਼ੀਲੈਂਡ ਤੋਂ ਗੁਰਮੇਲ ਸਿੰਘ, ਦਲਜਿੰਦਰ ਸਿੰਘ, ਕੈਨੇਡਾ ਤੋਂ ਕੁਲਦੀਪ ਸਿੰਘ, ਸੁਖਦੇਵ ਸਿੰਘ, ਭਗਤ ਸਿੰਘ ਭੰਡਾਲ, ਕੁਲਵੀਰ ਸਿੰਘ, ਯੂਕੇ ਤੋਂ ਦੁਪਿੰਦਰਜੀਤ ਸਿੰਘ, ਜਗਜੀਤ ਸਿੰਘ, ਜਗਬੀਰ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਜਰਮਨੀ ਤੋਂ ਗੁਰਚਰਨ ਸਿੰਘ ਗੁਰਾਇਆ, ਨਰਿੰਦਰ ਸਿੰਘ, ਇਟਲੀ ਤੋਂ ਜਸਵੀਰ ਸਿੰਘ ਆਦਿ ਬੁਲਾਰਿਆਂ ਨੇ ਇਹ ਸਪਸ਼ਟ ਕੀਤਾ ਕਿ ਸਿੱਖਾਂ ਵਾਸਤੇ ਆਪਣੇ ਆਜ਼ਾਦ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਅਤਿਅੰਤ ਜ਼ਰੂਰੀ ਹੈ। ਭਾਰਤ ਵਿੱਚ ਮਜ਼ਦੂਰ, ਅਨੁਸੂਚਿਤ ਤੇ ਪਛੜੀਆਂ ਜਾਤਾਂ ਸਿੱਖਾਂ ਅਤੇ ਹੋਰ ਘਟ ਗਿਣਤੀ ਦੇ ਵਸਨੀਕਾਂ ਵਾਸਤੇ ਕੋਈ, ਦਲੀਲ, ਵਕੀਲ ਜਾਂ ਅਪੀਲ ਨਹੀਂ ਹੈ ਅਤੇ ਹਿੰਦੂਤਵਾ ਦੇ ਰਾਜ ਅੰਦਰ ਜੀਵਨ ਗ਼ੁਲਾਮਾਂ ਤੋਂ ਵੀ ਬਦਤਰ ਹੈ ਅਤੇ ਕੀਤੇ ਜਾ ਰਹੇ ਉਪਰਾਲੇ ਵਜੋਂ ਵਰਲਡ ਸਿੱਖ ਪਾਰਲੀਮੈਂਟ ਹੀ ਇੱਕ ਰੌਸ਼ਨੀ ਦੀ ਪ੍ਰਤੀਕ ਹੋਵੇਗੀ।
ਗਹਿਮਾ ਗਹਿਮੀ ਦੇ ਮਾਹੌਲ ਵਿੱਚ ਹਰ ਇੱਕ ਬੁਲਾਰੇ ਦਾ ਫ਼ੈਸਲਾ ਇਸ ਸੰਸਥਾ ਨੂੰ ਜਲਦੀ ਤੋਂ ਜਲਦੀ ਹੋਂਦ ਵਿੱਚ ਲਿਆਉਣ ਦੇ ਹੱਕ ਵਿੱਚ ਸੀ। ਉਹ ਹਰ ਤਰ੍ਹਾਂ ਇਸ ਕੌਮੀ ਕਾਰਜ ਨੂੰ ਬਿਨਾ ਕਿਸੇ ਦੇਰ ਦੇ ਸਿਰੇ ਚੜ੍ਹਿਆ ਦੇਖਣਾ ਚਾਹੁੰਦੇ ਸਨ। ਦੁਪਿੰਦਰਜੀਤ ਸਿੰਘ ਯੂਕੇ ਨੇ 13 ਮੈਂਬਰਾਂ ਦੇ ਯੂ.ਕੇ ਤੋਂ ਅਤੇ ਜਸਵਿੰਦਰ ਸਿੰਘ ਹਾਲੈਂਡ ਨੇ 14 ਮੈਂਬਰਾਂ ਦੇ ਨਾਮ ਯੂਰਪ ਤੋਂ ਗਿਣ ਕੇ ਦੱਸੇ। ਭਾ. ਅਮਰਦੀਪ ਸਿੰਘ ਯੂ.ਐੱਸ.ਏ. ਨੇ ਸਟੇਜ ਸੰਭਾਲੀ ਅਤੇ ਬੁਲਾਰਿਆਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਲਗਾਤਾਰ ਹਰ ਰੋਜ਼ 5 ਘੰਟਿਆਂ ਤੋਂ ਵਧ ਸੇਵਾ ਬਾਖ਼ੂਬੀ ਨਿਭਾਈ। ਭਾ. ਹਿੰਮਤ ਸਿੰਘ ਯੂ.ਐੱਸ.ਏ ਨੇ ਦੂਰੋਂ ਨੇੜਿਉਂ 300 ਤੋਂ ਵਧ ਹੁਮਹੁਮਾ ਕੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਕੁਲ ਮੈਂਬਰਾਂ ਦੀ ਗਿਣਤੀ ਵਧ ਕੇ 94 ਤੱਕ ਪਹੁੰਚ ਗਈ ਹੈ। ਸੰਗਤਾਂ ਨੇ ਜੈਕਾਰਿਆਂ ਨਾਲ ਇਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਥੇਦਾਰ ਹਵਾਰਾ ਜੀ ਵੱਲੋਂ ਭੇਜੇ ਸੰਦੇਸ਼ ਅਨੁਸਾਰ ਪੰਜਾਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰਨ ਲਈ ਕਮੇਟੀ ਦਾ ਐਲਾਨ ਖ਼ਾਲਸਾ ਸਿਰਜਨਾ ਦਿਵਸ ਤੱਕ ਕਰ ਦਿੱਤਾ ਜਾਵੇਗਾ ਤਾਂ ਕਿ ਇਸ ਜਥੇਬੰਦੀ ਨੂੰ ਬਿਨਾ ਕਿਸੇ ਦੇਰ ਦੇ ਹੋਂਦ ਵਿੱਚ ਲਿਆਇਆ ਜਾ ਸਕੇ।
Home Page ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ‘ਤੇ...