ਮਲੋਟ, 17 ਫਰਵਰੀ (ਗੁਰਮੀਤ ਕੌਰ ਮੀਤ) – ਨੌਜਵਾਨ ਪੱਤਰਕਾਰ ਤੇ ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ‘ਰੋਟੀ’ ‘ਤੇ ਮਲੋਟ ਲਾਈਵ ਪ੍ਰੋਡਕਸ਼ਨ ਵੱਲੋਂ ਆਸ਼ੂ ਸਟੂਡੀਓ ਦੇ ਸਹਿਯੋਗ ਨਾਲ ਬਣਾਈ ਲਘੂ ਫਿਲਮ ਮਲੋਟ ਸ਼ਹਿਰ ਦੇ ਐਮ. ਐਲ. ਏ. ਹਰਪ੍ਰੀਤ ਸਿੰਘ ਨੇ ਰਿਲੀਜ਼ ਕੀਤੀ। ਸਮਾਜ ਅਤੇ ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਇਸ ਫਿਲਮ ਵਿੱਚ ਕਰਮਜੀਤ ਕੌਰ ਅਤੇ ਗੁਰਤੇਜ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਦੇ ਡਾਇਰੈਕਟਰ ਆਸ਼ੂ ਅਤੇ ਗੁਰਤੇਜ ਸਿੰਘ ਹਨ। ਫਿਲਮ ਦੇ ਪ੍ਰੋਡਿਊਸਰ ਮਿਲਨ ਹੰਸ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਭਾਵੇ ਛੋਟੀ ਹੈ ਪਰ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਦੇਖਣ ਵਾਲੇ ਨੂੰ ਇਸ ਦਾ ਸੁਨੇਹਾ ਮਿਲ ਸਕੇ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ ਅਤੇ ਕਿਰਤ ਤੋਂ ਦੂਰ ਨਾ ਭੱਜਣ ਤੇ ਰੋਟੀ ਦੀ ਅਹਿਮੀਅਤ ਨੂੰ ਸਮਝ ਸਕਣ। ਇਸ ਫਿਲਮ ਦਾ ਸੰਦੇਸ਼ ਹੈ ਕਿ ਕਿਰਤ ਹੀ ਮਨੁੱਖ ਦਾ ਧਰਮ ਹੈ। ਇਹ ਫਿਲਮ ਮਲੋਟ ਲਾਈਵ ਵੈੱਬਸਾਈਟ ਉੱਤੇ ਵੀ ਦੇਖ ਸਕਦੇ ਹੋ। ਫਿਲਮ ਦੀ ਰਿਲੀਜ਼ ਦੌਰਾਨ ਕੁਲਬੀਰ ਸਿੰਘ ਕੋਟਭਾਈ, ਬਸੰਤ ਸਿੰਘ ਕੰਗ, ਜੱਸਾ ਕੰਗ, ਗੋਬਿੰਦ ਹੰਸ, ਸੂਰਜ ਬਾਂਸਲ ਅਤੇ ਹੋਰ ਹਸਤੀਆਂ ਮੌਜੂਦ ਸਨ। ਇਸ ਫਿਲਮ ਨੂੰ ਤਿਆਰ ਕਰਨ ‘ਚ ਨੀਰਜ ਗੋਤਮ, ਸੋਨੂੰ ਮਲੂਜਾ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਗੁਰਵਿੰਦਰ, ਬੱਬੂ ਅਰੋੜਾ, ਕਰਨ ਕਾਲੜਾ, ਅਮਨ ਹੰਸ, ਗੁਰਪ੍ਰੀਤ ਸੇਤੀਆ, ਦਿਲਜੋਤ ਹੰਸ ਅਤੇ ਗੁਰਮੀਤ ਕੌਰ ਮੀਤ ਦਾ ਵਿਸ਼ੇਸ਼ ਯੋਗਦਾਨ ਰਿਹਾ।
Indian News ਪੱਤਰਕਾਰ ਤੇ ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ‘ਰੋਟੀ’ ‘ਤੇ ਬਣੀ ਲਘੂ...