ਸਸਕਾਰ 29 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11.00 ਵਜੇ ਮੈਨੂਕਾਓ ਮੈਮੋਰੀਅਲ ਗਾਰਡਨ, ਪੁਹੀਨੁਈ ਵਿਖੇ
ਆਕਲੈਂਡ, 27 ਅਕਤੂਬਰ – ਫਲੈਟਬੁੱਸ਼ ਰਹਿੰਦੇ ਸ. ਪਰਮਜੀਤ ਸਿੰਘ ਸੈਣੀ ਅਤੇ ਪਰਿਵਾਰ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸ. ਸਤਵੰਤ ਸਿੰਘ ਸੈਣੀ ਦਾ 90 ਸਾਲ ਦੀ ਉਮਰ ‘ਚ 26 ਅਕਤੂਬਰ ਦਿਨ ਵੀਰਵਾਰ ਨੂੰ ਮਿਡਲਮੋਰ ਹਸਪਤਾਲ ਵਿਖੇ ਸ਼ਾਮੀ 5.00 ਵਜੇ ਦੇ ਕਰੀਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਸ. ਸਤਵੰਤ ਸਿੰਘ ਸੈਣੀ ਬੜੇ ਹੀ ਮਿਲਣ ਸਾਰ ਅਤੇ ਨਿੱਘੇ ਸੁਭਾ ਦੇ ਮਾਲਕ ਸਨ। ਉਨ੍ਹਾਂ ਦਾ ਸਸਕਾਰ 29 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11.00 ਵਜੇ ਮੈਨੂਕਾਓ ਮੈਮੋਰੀਅਲ ਗਾਰਡਨ, ਪੁਹੀਨੁਈ ਵਿਖੇ ਕੀਤਾ ਜਾਏਗਾ।
ਸ. ਸਤਵੰਤ ਸਿੰਘ ਸੈਣੀ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਰਹਿ ਰਹੇ ਸਨ। ਉਹ ਭਾਰਤ ਦੀ ਰਾਜਧਾਨੀ ਦਿੱਲੀ ਦੇ ਨਿਵਾਸੀ ਸਨ ਪਰ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਡਿਸਟ੍ਰਿਕਟ ‘ਚ ਪੈਂਦੇ ਪਿੰਡ ਭੁੰਗਰਨੀ ਨਾਲ ਸੀ। ਉਹ ਆਪਣੇ ਪਿੱਛੇ ਧਰਮ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਸ. ਸਤਵੰਤ ਸਿੰਘ ਸੈਣੀ ਦੇ ਦੇਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਸ. ਪਰਮਜੀਤ ਸਿੰਘ ਸੈਣੀ ਨਾਲ ਫ਼ੋਨ ਨੰਬਰ 021 760 566 ਉੱਤੇ ਗੱਲ ਕਰ ਸਕਦੇ ਹੋ ਅਤੇ ਸਸਕਾਰ ਸੰਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
Home Page ਫਲੈਟਬੁਸ਼ ‘ਚ ਰਹਿੰਦੇ ਸ. ਸਤਵੰਤ ਸਿੰਘ ਸੈਣੀ ਦਾ 90 ਸਾਲ ਦੀ ਉਮਰ...