ਲਾਸ ਵੇਗਸ, 21 ਦਸੰਬਰ – ਅਮਰੀਕਾ ਦੇ ਨੇਵਾਡਾ ਵਿੱਚ ਹੋਏ ‘ਮਿਸ ਯੂਨੀਵਰਸ’ ਮੁਕਾਬਲੇ ਦਾ ਖ਼ਿਤਾਬ ਮਿਸ ਫਿਲਪੀਨਜ਼ ਪੀਆ ਅਲੌਂਜ਼ੋ ਵਰਟਜ਼ੈਖ਼ ਦੇ ਸਿਰ ਸਜਾਇਆ ਗਿਆ। ਇਸ ਸੁੰਦਰਤਾ ਮੁਕਾਬਲੇ ਦੀ ਸਮਾਪਤੀ ਵੇਲੇ ਜੋ ਵਾਪਰਿਆ ਉਸ ਨੇ ਜੇਤੂ ਸਣੇ ਸਭ ਨੂੰ ਹੈਰਾਨ ਕਰ ਦਿੱਤਾ, ਹੋਇਆ ਇੰਜ ਕਿ ਮੇਜ਼ਬਾਨ ਸਟੀਵ ਹਾਰਵੇ ਨੇ ਗ਼ਲਤੀ ਨਾਲ ਮਿਸ ਕੋਲੰਬੀਆ ਨੂੰ ਜੇਤੂ ਐਲਾਨ ਦਿੱਤਾ। ਇਸ ਐਲਾਨ ਬਾਅਦ ਕੋਲੰਬੀਆ ਦੀ 21 ਸਾਲਾ ਐਰੀਐਡਨਾ ਜਿਊਟੀਰੇਜ਼ ਅਰੇਵਲੋ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਪੌਲਿਨਾ ਵੇਗਾ ਨੇ ਤਾਜ ਵੀ ਪਹਿਨਾ ਦਿੱਤਾ। ਪਰ ਉਹ ਜੇਤੂ ਦੀ ਬਜਾਏ ਪਹਿਲੀ ਰਨਰਅਪ ਸੀ। ਬਾਅਦ ਵਿੱਚ ਸ੍ਰੀ ਹਾਰਵੇ ਨੇ ਆਪਣੀ ਗ਼ਲਤੀ ਲਈ ਮੁਆਫ਼ੀ ਮੰਗੀ ਅਤੇ 26 ਸਾਲਾ ਮਿਸ ਫਿਲਪੀਨਜ਼ ਵਰਟਜ਼ੈਖ਼ ਨੂੰ ਜੇਤੂ ਐਲਾਨਿਆ। ਉਸ ਤੋਂ ਬਾਅਦ ਮਿਸ ਅਰੇਵਲੋ ਦੇ ਸਿਰ ਤੋਂ ਤਾਜ ਉਤਾਰ ਕੇ ਮਿਸ ਫਿਲਪੀਨਜ਼ ਵਰਟਜ਼ੈਖ਼ ਨੂੰ ਪਹਿਨਾ ਦਿੱਤਾ। ਓਕਲਾਹੋਮਾ ਦੀ ਓਲੀਵੀਆ ਜੌਰਡਨ ਇਸ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਹੀ।
International News ਫਿਲਪੀਨਜ਼ ਦੀ ਵਰਟਜ਼ੈਖ਼ ਨੂੰ ‘ਮਿਸ ਯੂਨੀਵਰਸ’ ਦਾ ਖ਼ਿਤਾਬ