ਫੀਫਾ ਨੇ ਆਈਏਐੱਸਐੱਫ ’ਤੇ ਲਗਾਈ ਪਾਬੰਦੀ ਹਟਾਈ

ਭਾਰਤ ਅੰਡਰ-17 ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ
ਜਿਉਰਿਖ, 26 ਅਗਸਤ – ਫੀਫਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਆਈਏਐੱਸਐੱਫ) ’ਤੇ ਲਗਾਈ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਪ੍ਰਸ਼ਾਸਕਾਂ ਦੀ ਸਮਿਤੀ ਭੰਗ ਕਰ ਦਿੱਤੀ ਹੈ। ਫੀਫਾ ਦੇ ਇਸ ਫੈਸਲੇ ਨਾਲ ਭਾਰਤ ਵਿੱਚ ਮਹਿਲਾਵਾਂ ਦੇ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਰਸਤਾ ਸਾਫ ਹੋ ਗਿਆ ਹੈ। ਵਿਸ਼ਵ ਕੱਪ ਦੇ ਇਹ ਮੁਕਾਬਲੇ 11 ਅਕਤੂਬਰ ਤੋਂ 30 ਅਕਤੂਬਰ ਤਕ ਹੋਣਗੇ।