ਮਾਰਗਾਓ, 11 ਅਕਤੂਬਰ – ਇੱਥੇ ਫਾਟੋਰਦਾ ਦੇ ਨਹਿਰੂ ਸਟੇਡੀਅਮ ‘ਚ ਮੰਗਲਵਾਰ ਨੂੰ ਹੋਏ ਫੀਫਾ ਮਹਿਲਾ ਅੰਡਰ 17 ਵਰਲਡ ਕੱਪ ਦੇ ਗਰੁੱਪ ‘ਬੀ’ ਦੇ ਓਪਨਿੰਗ ਮੁਕਾਬਲੇ ਵਿੱਚ ਚਿਲੀ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਦਿੱਤਾ।
ਚਿਲੀ ਵੱਲੋਂ ਅੰਬਰ ਫਿਗੁਏਰੋਆ (12′), ਤਾਲੀ ਰੋਵਨਰ (22′) ਅਤੇ ਅਨਾਇਸ ਸਿਫੁਏਂਟੇਸ (64′) ਨੇ ਇੱਕ-ਇੱਕ ਗੋਲ ਕਰਕੇ ਇਤਿਹਾਸ ਵਿੱਚ ਪਹਿਲੀ ਜਿੱਤ ਦਿਵਾਈ। ਨਿਊਜ਼ੀਲੈਂਡ ਦੀ ਖਿਡਾਰਨ ਐਮਿਲੀ ਕਲੇਗ (52′) ਨੇ ਦੂਜੇ ਹਾਫ਼ ਵਿੱਚ ਇੱਕ ਗੋਲ ਕੀਤਾ, ਜੋ ਕਾਫ਼ੀ ਨਹੀਂ ਸੀ। ਨਿਊਜ਼ੀਲੈਂਡ ਟੂਰਨਾਮੈਂਟ ਦੇ ਪਿਛਲੇ ਐਡੀਸ਼ਨ ਦੌਰਾਨ ਤੀਜੇ ਸਥਾਨ ‘ਤੇ ਰਿਹਾ ਸੀ। ਚਿਲੀ 2010 ਦੇ ਐਡੀਸ਼ਨ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਦੂਜੇ ਵਰਲਡ ਕੱਪ ‘ਚ ਖੇਡ ਰਹੀ ਹੈ ਜਦੋਂ ਕਿ ਉਹ ਆਪਣੇ ਸਾਰੇ ਤਿੰਨ ਗਰੁੱਪ ਮੈਚ ਹਾਰ ਗਈ ਸੀ। ਚਿਲੀ ਨੇ ਮੈਚ ਦੇ ਸ਼ੁਰੂ ਤੋਂ ਹੀ ਚੰਗੀ ਖੇਡ ਵਿਖਾਈ, ਜਿਸ ਦਾ ਉਸ ਨੂੰ ਲਾਭ ਮਿਲਿਆ।
ਨਿਊਜ਼ੀਲੈਂਡ ਦਾ ਹੁਣ ਅਗਲਾ ਮੁਕਾਬਲਾ 15 ਅਕਤੂਬਰ ਨੂੰ ਨਾਈਜੀਰੀਆ ਅਤੇ 18 ਅਕਤੂਬਰ ਨੂੰ ਜਰਮਨੀ ਨਾਲ ਹੋਵੇਗਾ।
Football ਫੀਫਾ ਮਹਿਲਾ ਅੰਡਰ 17 ਵਰਲਡ ਕੱਪ: ਚਿਲੀ ਨੇ ਨਿਊਜ਼ੀਲੈਂਡ ਨੂੰ 3-1 ਨਾਲ...