ਵੈਲਿੰਗਟਨ, 25 ਜੁਲਾਈ – ਨਾਰਵੇ ਦੇ ਖਿਲਾਫ ਇੱਕ ਬੇਮਿਸਾਲ ਜਿੱਤ ਦਰਜ਼ ਕਰਨ ਤੋਂ ਬਾਅਦ, ਨਿਊਜ਼ੀਲੈਂਡ ਦੀ ਮਹਿਲਾ ਫੁੱਟਬਾਲ ਫਰਨਜ਼ ਟੀਮ ਮੰਗਲਵਾਰ ਰਾਤ ਨੂੰ ਉਸ ਵੇਲੇ ਸਦਮੇ ‘ਚ ਆ ਗਈ ਜਦੋਂ ਵੈਲਿੰਗਟਨ ਵਿਖੇ ਹੋਏ ਆਪਣੇ ਦੂਜੇ ਲੀਗ ਮੁਕਾਬਲੇ ‘ਚ ਵਿਸ਼ਵ ਦੀ 46ਵੇਂ ਨੰਬਰ ਦੀ ਟੀਮ ਫਿਲੀਪੀਨਜ਼ ਤੋਂ 1-0 ਨਾਲ ਹਾਰ ਗਈ। ਫਿਲੀਪੀਨਜ਼ ਜੋ ਵਰਲਡ ਕੱਪ ‘ਚ ਡੈਬਿਓ ਕਰ ਰਹੀ ਲਈ ਸਰੀਨਾ ਬੋਲਡਨ ਨੇ 24ਵੇਂ ਮਿੰਟ ‘ਚ ਟੀਮ ਲਈ ਜੇਤੂ ਗੋਲ ਕੀਤਾ। ਹਾਫ਼ ਟਾਈਮ ਤੱਕ ਸਕੋਰ 1-0 ਸੀ, ਜੋ ਫਿਲੀਪੀਨਜ਼ ਦੇ ਹੱਕ ‘ਚ ਰਿਹਾ। ਫੁੱਟਬਾਲ ਫਰਨਜ਼ ਵੱਲੋਂ ਦੂਜੇ ਹਾਫ਼ ਦੇ 69ਵੇਂ ਮਿੰਟ ‘ਚ ਖਿਡਾਰਨ ਜੈਕੀ ਹੈਂਡ ਵੱਲੋਂ ਕੀਤਾ ਗੋਲ ਰੈਫ਼ਰੀ ਵੱਲੋਂ ਵੀਏਆਰ ਰਾਹੀ ਆਫ਼-ਸਾਈਡ ਕਰਾਰ ਦਿੱਤਾ ਗਿਆ। ਕਿਉਂਕਿ ਰੀਪਲੇਅ ਵਿੱਚ ਵਿਲਕਿਨਸਨ ਦਾ ਸੱਜਾ ਮੋਢਾ ਅਤੇ ਉਸ ਦੇ ਸਿਰ ਦਾ ਕੁੱਝ ਹਿੱਸਾ ਫਾਈਨਲ ਡਿਫੈਂਡਰ ਤੋਂ ਮਿਲੀਮੀਟਰ ਤੋਂ ਪਰੇ ਦਿਖਾਈ ਦੇਣ ਤੋਂ ਬਾਅਦ ਗੋਲ ਰੱਦ ਕਰ ਦਿੱਤਾ ਗਿਆ। ਫੁੱਟਬਾਲ ਦੇ ਕਾਨੂੰਨ ਦੇ ਅਨੁਸਾਰ ਵਿਲਕਿਨਸਨ ਆਫਸਾਈਡ ਸੀ।
ਫੁੱਟਬਾਲ ਫਰਨਜ਼ ਲਈ ਅੱਜ ਦਾ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਸੀ, ਜੇ ਅੱਜ ਫੁੱਟਬਾਲ ਫਰਨਜ਼ ਟੀਮ ਜਿੱਤ ਜਾਂਦੀ ਤਾਂ 16 ਟੀਮਾਂ ‘ਚ ਪਹੁੰਚਣਾ ਬਹੁਤ ਅਸਾਨ ਹੋ ਜਾਣਾ ਸੀ।
ਫੁੱਟਬਾਲ ਫਰਨਜ਼ ਅਜੇ ਵੀ ਨਾਕਆਊਟ ਪੜਾਅ ‘ਚ ਪਹੁੰਚ ਸਕਦੀ ਹੈ, ਪਰ ਹੁਣ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਦੂਜੇ ਮੈਚਾਂ ਦੇ ਕੀ ਨਤੀਜੇ ਹੁੰਦੇ ਹਨ। ਪਰ ਫੁੱਟਬਾਲ ਫਰਨਜ਼ ਨੂੰ 30 ਜੁਲਾਈ ਦਿਨ ਐਤਵਾਰ ਨੂੰ ਸਵਿਟਜ਼ਰਲੈਂਡ ਦੇ ਖ਼ਿਲਾਫ਼ ਹੋਣ ਵਾਲੇ ਆਪਣੇ ਆਖ਼ਰੀ ਲੀਗ ਮੈਚ ਦੇ ਸਕਾਰਾਤਮਕ ਨਤੀਜੇ ਦੀ ਲੋੜ ਹੋਵੇਗੀ ਯਾਨੀ ਕੇ ਜਿੱਤਣਤ ਜ਼ਰੂਰੀ ਹੈ।
ਫੁੱਟਬਾਲ ਫਰਨਜ਼ ਗਰੁੱਪ ‘ਏ’ ਦੇ ਦੂਜੇ ਲੀਗ ਮੁਕਾਬਲੇ ‘ਚ ਨਾਰਵੇ ਤੇ ਸਵਿਟਜ਼ਰਲੈਂਡ ਦਾ ਮੈਚ 0-0 ਨਾਲ ਬਰਾਬਰ ਰਿਹਾ।
ਗਰੁੱਪ ‘ਏ’ ਅੰਕ: ਸਵਿਟਜ਼ਰਲੈਂਡ 4 (2), ਨਿਊਜ਼ੀਲੈਂਡ 3 (2) ਫਿਲੀਪੀਨਜ਼ 3 (2), ਨਾਰਵੇ 1 (2)
Football ਫੀਫਾ ਮਹਿਲਾ ਵਰਲਡ ਕੱਪ 2023: ਫਿਲੀਪੀਨਜ਼ ਨੇ ਫੁੱਟਬਾਲ ਫਰਨਜ਼ ਨੂੰ 1-0 ਨਾਲ...