
ਦੋਹਾ, 21 ਨਵੰਬਰ – ਨੀਦਰਲੈਂਡਜ਼ ਨੇ ਕੋਡੀ ਗੈਪਕੋ ਅਤੇ ਡੇਵੀ ਕਲਾਸੇਨ ਵੱਲੋਂ ਆਖ਼ਰੀ ਪਲਾਂ ਵਿੱਚ ਦਾਗ਼ੇ ਗੋਲਾਂ ਦੀ ਬਦੌਲਤ ਸੈਨੇਗਲ ਨੂੰ ਫੀਫਾ ਵਿਸ਼ਵ ਕੱਪ ਟੂਰਨਾਮੈਂਟਦੇ ਗਰੁੱਪ ‘ਏ’ ਮੈਚ ਵਿੱਚ 2-0 ਨਾਲ ਹਰਾ ਦਿੱਤਾ। ਵਰਲਡ ਕੱਪ 2018 ਤੋਂ ਖੁੰਝੇ ਨੈਦਰਲੈਂਡਜ਼ ਨੇ ਕਈ ਚੰਗੇ ਮੌਕੇ ਗੁਆਏ। ਇੱਕ ਸਮੇਂ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਆਖ਼ਰੀ ਪਲਾਂ ਵਿੱਚ ਮੈਨ ਆਫ ਦਿ ਮੈਚ ਰਹੇ ਗਾਕਪੋ ਅਤੇ ਕਲਾਸੇਨ ਨੇ ਗੋਲ ਦਾਗ਼ ਕੇ ਨੈਦਰਲੈਂਡਜ਼ ਦੀ ਝੋਲੀ ਜਿੱਤ ਪਾਈ। ਹੁਣ ਨੈਦਰਲੈਂਡਜ਼ ਦਾ ਅਗਲਾ ਮੁਕਾਬਲਾ ਇਕੁਆਡੋਰ ਨਾਲ 25 ਨਵੰਬਰ ਨੂੰ ਹੋਵੇਗਾ।