ਵੀਆਰਐੱਸ ਨੇ ਕੀਵੀ ਟੀਮ ਵੱਲੋਂ ਕੀਤਾ ਬਰਾਬਰੀ ਦਾ ਗੋਲ ਰੱਦ ਕੀਤਾ
ਦੋਹਾ (ਕਤਰ), 15 ਜੂਨ – ਇੱਥੇ ਵਰਲਡ ਕੱਪ ਪਲੇਆਫ਼ ਦੇ ਮੈਚ ‘ਚ ਕੋਸਟਾ ਰੀਕਾ ਨੇ ਨਿਊਜ਼ੀਲੈਂਡ ਨੂੰ 1-0 ਨਾਲ ਹਰਾ ਕੇ ਆਲ ਵਾਈਟ ਟੀਮ ਦਾ ਵਰਲਡ ਕੱਪ ਲਈ ਕੁਆਲੀਫ਼ਾਈ ਕਰਨ ਦਾ ਸੁਪਨਾ ਤੋਂ ਦਿੱਤਾ। ਕੋਸਟਾ ਰੀਕਾ ਦੇ ਜੋਏਲ ਕੈਂਪਬੈਲ ਨੇ ਤੀਜੇ ਮਿੰਟ ‘ਚ ਟੀਮ ਲਈ ਗੋਲ ਕੀਤਾ ਜੋ ਉਸ ਦੀ ਟੀਮ ਲਈ ਜੇਤੂ ਸਾਬਤ ਹੋਇਆ।
ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਆਲ ਵਾਈਟ ਦੇ ਕੋਚ ਡੈਨੀ ਹੇਅ ਦਾ ਕਹਿਣਾ ਹੈ ਕਿ ਕੋਸਟਾ ਰੀਕਾ ਤੋਂ ਵਰਲਡ ਕੱਪ ਪਲੇਆਫ਼ ਹਾਰਨ ਦੇ ਬਾਵਜੂਦ ਆਲ ਵਾਈਟਸ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ, ਪਰ ਕੋਸਟਾ ਰੀਕਾ ਤੋਂ ਮਿਲੀ ਹਾਰ ਨਾਲ ਅਫ਼ਸੋਸ ਹੋਇਆ ਹੈ।
ਉਨ੍ਹਾਂ ਦੀ ਟੀਮ ਦੋਹਾ, ਕਤਰ ਦੇ ਅਹਿਮਦ ਬਿਨ ਅਲੀ ਸਟੇਡੀਅਮ ਵਿਖੇ ਕੋਸਟਾ ਰੀਕਾ ਤੋਂ 0-1 ਗੋਲ ਨਾਲ ਹਾਰ ਗਈ। ਨਿਊਜ਼ੀਲੈਂਡ ਦੀ ਟੀਮ ਆਖ਼ਰੀ 20 ਮਿੰਟਾਂ ਤੱਕ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਅੰਤ ਤੱਕ ਸਖ਼ਤ ਟੱਕਰ ਦਿੰਦੀ ਨਜ਼ਰ ਆਈ।
ਨਿਊਜ਼ੀਲੈਂਡ ਟੀਮ ਦੇ ਕ੍ਰਿਸ ਵੁੱਡ ਵੱਲੋਂ 38.43 ਮਿੰਟ ‘ਚ ਕੀਤੇ ਬਰਾਬਰੀ ਦੇ ਗੋਲ ਨੂੰ ਵੀਡੀਓ ਅਸਿਸਟੈਂਟ ਰੈਫ਼ਰੀ ਅਬਦੁੱਲਾ ਅਲ-ਮੈਰੀ ਦੇ ਦਖ਼ਲ ਤੋਂ ਬਾਅਦ ਵੀਆਰਐੱਸ ਰਾਹੀ ਨਕਾਰ ਦਿੱਤਾ ਗਿਆ ਅਤੇ ਕੀਵੀ ਖਿਡਾਰੀ ਕੋਸਟਾ ਬਾਰਬਾਰੋਸੇਸ ਨੂੰ ਫ੍ਰਾਂਸਿਸਕੋ ਕੈਲਵੋ ਦੇ ਗਿੱਟੇ ‘ਤੇ ਗ਼ਲਤ ਢੰਗ ਨਾਲ ਧੱਫਾ ਮਾਰਨ ਦੇ ਦੋਸ਼ ‘ਚ ਬਾਹਰ ਕਰ ਦਿੱਤਾ ਗਿਆ।
Football ਫੀਫਾ ਵਰਲਡ ਕੱਪ ਪਲੇਆਫ਼: ਨਿਊਜ਼ੀਲੈਂਡ ਦਾ ਵਰਲਡ ਕੱਪ ਲਈ ਕੁਆਲੀਫ਼ਾਈ ਕਰਨ ਦਾ...