ਕਤਰ, 19 ਦਸੰਬਰ – ਫੀਫਾ ਵਰਲਡ ਕੱਪ 2022 ਦਾ ਫਾਈਨਲ ਮੈਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ‘ਚ ਸਭ ਦੀਆਂ ਨਜ਼ਰਾਂ ਫਰਾਂਸ ਦੇ ਲਿਓਨੇਲ ਮੇਸੀ ਅਤੇ ਕਾਇਲੀਅਨ ਐਮਬਾਪੇ ‘ਤੇ ਹੋਣਗੀਆਂ।
ਫੀਫਾ ਵਰਲਡ ਕੱਪ ਦੇ ਫਾਈਨਲ ਮੈਚ ‘ਚ ਜਦੋਂ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਮੈਦਾਨ ‘ਚ ਉਤਰਨਗੀਆਂ ਤਾਂ ਦੁਨੀਆ ਦੀਆਂ ਨਜ਼ਰਾਂ ਅਰਜਨਟੀਨਾ ਦੇ ਲਿਓਨਲ ਮੇਸੀ ਤੇ ਫਰਾਂਸ ਦੇ ਕੇਲੀਅਨ ਐਮਬਾਪੇ ‘ਤੇ ਹੋਣਗੀਆਂ। ਮੇਸੀ ਆਪਣੇ ਕਰੀਅਰ ‘ਚ ਵਰਲਡ ਕੱਪ ਜਿੱਤਣ ਦੀ ਆਖਰੀ ਕੋਸ਼ਿਸ਼ ਕਰੇਗਾ ਤਾਂ ਐਮਬਾਪੇ ਕੋਲ ਆਪਣੀ ਟੀਮ ਨੂੰ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਾਉਣ ਦਾ ਮੌਕਾ ਹੋਵੇਗਾ।
ਲਿਓਨੇਲ ਮੇਸੀ ਅਰਜਨਟੀਨਾ ਲਈ ਆਪਣੇ ਕਰੀਅਰ ਵਿੱਚ ਅਜੇ ਤੱਕ ਵਰਲਡ ਕੱਪ ਦਾ ਖਿਤਾਬ ਨਹੀਂ ਜਿੱਤ ਸਕਿਆ ਹੈ। ਇਸ ਫਾਈਨਲ ਦੇ ਨਾਲ, ਇਹ ਵੀ ਤੈਅ ਹੋ ਜਾਵੇਗਾ ਕਿ ਕੀ ਮੇਸੀ ਅੰਤ ਵਿੱਚ ਖੇਡ ਦੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਪੇਲੇ ਅਤੇ ਡਿਏਗੋ ਮਾਰਾਡੋਨਾ ਦੀ ਰੈਂਕ ਵਿੱਚ ਸ਼ਾਮਲ ਹੋ ਸਕਣਗੇ ਜਾਂ ਨਹੀਂ।
ਫਰਾਂਸ ਦੇ ਕਾਇਲੀਅਨ ਐਮਬਾਪੇ ਦੂਜੀ ਵਾਰ ਆਪਣੀ ਟੀਮ ਲਈ ਫਾਈਨਲ ਖੇਡਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2018 ‘ਚ ਫਰਾਂਸ ਨੂੰ ਚੈਂਪੀਅਨ ਬਣਾਇਆ ਸੀ। ਅਜਿਹੇ ‘ਚ ਹੁਣ ਫਰਾਂਸ ਕੋਲ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਹੈ।
ਲਿਓਨੇਲ ਮੇਸੀ ਅਤੇ ਕਾਇਲੀਅਨ ਐਮਬਾਪੇ ਦੋਵੇਂ ਖਿਡਾਰੀ ਫੀਫਾ ਵਰਲਡ ਕੱਪ 2022 ਵਿੱਚ ਆਪਣੀ ਸ਼ਾਨਦਾਰ ਫਾਰਮ ਵਿੱਚ ਹਨ। ਦੋਵਾਂ ਨੇ ਹੁਣ ਤੱਕ ਆਪਣੀਆਂ-ਆਪਣੀਆਂ ਟੀਮਾਂ ਲਈ ਕੁੱਲ 5-5 ਗੋਲ ਕੀਤੇ ਹਨ। ਅਜਿਹੇ ‘ਚ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ‘ਚੋਂ ਕੌਣ ਆਪਣੀ ਟੀਮ ਲਈ 6 ਗੋਲ ਮਾਰ ਸਕਦਾ ਹੈ।
ਫਰਾਂਸ ਦੇ ਕੇਲੀਅਨ ਐਮਬਾਪੇ ਦਾ ਫੁੱਟਬਾਲ ਕਰੀਅਰ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਉਸ ਨੇ 24 ਸਾਲ ਦੀ ਉਮਰ ਵਿੱਚ 9 ਗੋਲ ਕਰਕੇ ਮਹਾਨ ਖਿਡਾਰੀ ਪੇਲੇ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।
ਲਿਓਨੇਲ ਮੇਸੀ ਨੇ ਅਰਜਨਟੀਨਾ ਲਈ 18 ਸਾਲ ਦੀ ਉਮਰ ਵਿੱਚ ਵਰਲਡ ਕੱਪ ਵਿੱਚ ਗੋਲ ਕਰਕੇ ਸਨਸਨੀ ਪੈਦਾ ਕਰ ਦਿੱਤੀ ਸੀ। ਉਦੋਂ ਤੋਂ, 35 ਸਾਲ ਦੀ ਉਮਰ ਵਿੱਚ ਉਹ ਅਜੇ ਵੀ ਰਾਸ਼ਟਰੀ ਟੀਮ ਲਈ ਗੋਲ ਕਰ ਰਿਹਾ ਹੈ। ਹਾਲਾਂਕਿ ਹੁਣ ਉਨ੍ਹਾਂ ਦੇ ਕਰੀਅਰ ਦੀ ਆਖਰੀ ਪ੍ਰਾਪਤੀ ਵਰਲਡ ਕੱਪ ਜਿੱਤਣਾ ਹੀ ਰਹਿ ਗਿਆ ਹੈ।
Football ਫੀਫਾ ਵਰਲਡ ਕੱਪ: ਫਰਾਂਸ ਤੇ ਅਰਜਨਟੀਨਾ ਵਿਚਾਲੇ ਖ਼ਿਤਾਬੀ ਮੁਕਾਬਲਾ, ਦੋਵੇਂ ਟੀਮਾਂ ਤੀਜੀ...