ਦੋਹਾ (ਕਤਰ), 30 ਨਵੰਬਰ – ਅੱਜ ਇੱਥੇ ਗਰੁੱਪ ‘ਡੀ’ ਦੇ ਮੁਕਾਬਲੇ ‘ਚ ਫੀਫਾ ਵਰਲਡ ਕੱਪ ਵਿੱਚ ਟਿਊਨੀਸ਼ੀਆ ਨੇ ਵਾਹਬੀ ਖਜ਼ਰੀ ਵੱਲੋਂ ਦਾਗ਼ੇ ਗੋਲ ਦੀ ਬਦੌਲਤ ਫਰਾਂਸ ਨੂੰ 1-0 ਨਾਲ ਹਰਾ ਦਿੱਤਾ। ਇਸ ਹਾਰ ਨਾਲ ਬੁੱਧਵਾਰ ਨੂੰ ਫਰਾਂਸ ਦੀ ਛੇ ਮੈਚਾਂ ਦੀ ਜਿੱਤ ਦਾ ਸਿਲਸਿਲਾ ਖਤਮ ਹੋ ਗਿਆ। ਟਿਊਨੀਸ਼ੀਆ ਨੇ 1971 ਤੋਂ ਫਰਾਂਸ ‘ਤੇ ਜਿੱਤ ਦਰਜ ਕੀਤੀ ਹੈ। ਫੀਫਾ ਵਰਲਡ ਕੱਪ ਦੇ ਪਿਛਲੇ 9 ਮੈਚਾਂ ‘ਚ ਫਰਾਂਸ ਦੀ ਟੀਮ ਨਹੀਂ ਹਾਰੀ ਸੀ। ਉਸ ਦੀ ਮੁਹਿੰਮ ਵੀ ਠੱਪ ਹੋ ਗਈ ਹੈ।
ਹਾਲਾਂਕਿ ਮੌਜੂਦਾ ਚੈਂਪੀਅਨ ’ਤੇ ਇਸ ਜਿੱਤ ਦੇ ਬਾਵਜੂਦ ਟਿਊਨੀਸ਼ੀਆ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਦੂਜੇ ਪਾਸੇ ਫਰਾਂਸ ਨੇ ਪਹਿਲਾਂ ਹੀ ਨਾਕਆਊਟ ਵਿੱਚ ਥਾਂ ਪੱਕੀ ਕਰ ਲਈ ਸੀ। ਮੈਚ ਦਾ ਇੱਕੋ ਇੱਕ ਗੋਲ ਫਰਾਂਸ ਵਿੱਚ ਜਨਮੇ ਵਹਬੀ ਖਜਰੀ ਨੇ ਕੀਤਾ। ਕਪਤਾਨ ਵਾਹਬੀ ਖਜ਼ਰੀ ਨੇ ਮੌਜੂਦਾ ਟੂਰਨਾਮੈਂਟ ਵਿੱਚ ਪਹਿਲਾ ਗੋਲ ਕਰ ਕੇ ਟਿਊਨੀਸ਼ੀਆ ਨੂੰ ਜਿੱਤ ਦਿਵਾਈ, ਉਸ ਨੇ 58ਵੇਂ ਮਿੰਟ ‘ਚ ਡਿਫੈਂਡਰਾਂ ਨੂੰ ਚਕਮਾ ਦੇ ਕੇ ਗੇਂਦ ਨੂੰ ਗੋਲ ਪੋਸਟ ਦੇ ਅੰਦਰ ਪਾ ਦਿੱਤਾ। ਟੀਮ 6ਵੀਂ ਵਾਰ ਫੁੱਟਬਾਲ ਵਰਲਡ ਕੱਪ ਵਿੱਚ ਹਿੱਸਾ ਲੈ ਰਹੀ ਹੈ ਅਤੇ ਇਹ ਉਸ ਦੀ ਤੀਜੀ ਜਿੱਤ ਹੈ।
ਐਂਟੋਨੀ ਗ੍ਰੀਜ਼ਮੈਨ ਨੇ ਇੰਜਰੀ ਟਾਈਮ ਦੇ 8ਵੇਂ ਮਿੰਟ ਵਿੱਚ ਫਰਾਂਸ ਲਈ ਗੋਲ ਕੀਤਾ ਪਰ ਉਹ ਆਫਸਾਈਡ ਸੀ ਅਤੇ ਗੋਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਰੈਫਰੀ ਨੇ VAR ਵਿੱਚ ਗੋਲ ਦੀ ਜਾਂਚ ਕੀਤੀ ਅਤੇ ਇਸ ਨੂੰ ਆਫ-ਸਾਈਡ ਕਿਹਾ, ਜਿਸ ਕਾਰਨ ਫਰਾਂਸ ਨੂੰ ਹਾਰ ਮਿਲੀ।
ਉਧਰ, ਗਰੁੱਪ ‘ਡੀ’ ਦੇ ਇੱਕ ਹੋਰ ਮੈਚ ਵਿੱਚ ਡੈਨਮਾਰਕ ਨੂੰ 1-0 ਨਾਲ ਹਰਾ ਕੇ ਆਸਟਰੇਲੀਆ ਆਖ਼ਰੀ 16 ਵਿੱਚ ਪਹੁੰਚ ਗਿਆ ਹੈ। ਆਸਟਰੇਲੀਆ ਨੇ ਮੈਥਿਊ ਲੇਕੀ ਦੇ 60ਵੇਂ ਮਿੰਟ ਵਿੱਚ ਕੀਤੇ ਗੋਲ ਰਾਹੀਂ ਵਰਲਡ ਦੇ 10ਵੇਂ ਨੰਬਰ ਦੇ ਡੈਨਮਾਰਕ ਨੂੰ ਗਰੁੱਪ ਪੜਾਅ ਤੋਂ ਬਾਹਰ ਕਰ ਦਿੱਤਾ। ਲੇਕੀ ਦਾ ਗੋਲ ਆਸਟਰੇਲੀਆ ਅਤੇ ਡੈਨਮਾਰਕ ਵਿਚਾਲੇ ਖੇਡੇ ਗਏ ਮੈਚ ਦੀ ਖਾਸ ਗੱਲ ਸੀ। ਲੇਕੀ ਨੇ ਮੈਦਾਨ ਦੇ ਮੱਧ ਦੇ ਆਲੇ-ਦੁਆਲੇ ਪਾਸ ਪ੍ਰਾਪਤ ਕੀਤਾ ਅਤੇ ਇਕੱਲੇ ਹੀ ਡੈਨਿਸ਼ ਡਿਫੈਂਸ ਨੂੰ ਤੋੜਨਾ ਜਾਰੀ ਰੱਖਿਆ। ਉਸ ਨੇ ਵਿਰੋਧੀ ਦੇ ਗੋਲ ਦੇ ਨੇੜੇ ਤੋਂ ਖੱਬੇ-ਪੈਰ ਦਾ ਸ਼ਾਟ ਲਿਆ ਅਤੇ ਡੈਨਿਸ਼ ਗੋਲਕੀਪਰ ਕੈਸਪਰ ਸ਼ਮੀਚੇਲ ਖੱਬੇ ਪਾਸੇ ਛਾਲ ਮਾਰਨ ਦੇ ਬਾਵਜੂਦ ਗੇਂਦ ਨੂੰ ਬਾਹਰ ਕੱਢਣ ਵਿੱਚ ਅਸਮਰੱਥ ਰਿਹਾ। ਫਰਾਂਸ ਦਾ ਸਾਹਮਣਾ ਹੁਣ ਗਰੁੱਪ ‘ਸੀ’ ਵਿਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ ਜਦੋਂਕਿ ਆਸਟਰੇਲੀਆ 4 ਦਸੰਬਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਗਰੁੱਪ ‘ਸੀ’ ਦੇ ਟਾਪਰ ਨਾਲ ਭਿੜੇਗਾ।
Football ਫੀਫਾ ਵਰਲਡ ਕੱਪ: ਫਰਾਂਸ ਤੇ ਆਸਟਰੇਲੀਆ ਪ੍ਰੀ-ਕੁਆਰਟਰਜ਼ ’ਚ