ਫੁੱਟਬਾਲ: ਆਕਲੈਂਡ 2023 ਫੀਫਾ ਵੁਮੈਨ ਵਰਲਡ ਕੱਪ ਡਰਾਅ ਦੇ ਐਲਾਨ ਦੀ ਮੇਜ਼ਬਾਨੀ ਕਰੇਗਾ

ਆਕਲੈਂਡ, 13 ਮਈ – ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਾਂਝੇ ਤੌਰ ‘ਤੇ ਅਗਲੇ ਸਾਲ 20 ਜੁਲਾਈ ਤੋਂ 20 ਅਗਸਤ ਹੋਣ ਵਾਲੇ 2023 ਫੀਫਾ ਵੁਮੈਨ ਵਰਲਡ ਕੱਪ ਦੇ ਡਰਾਅ ਦਾ ਐਲਾਨ ਆਕਲੈਂਡ ਵਿੱਚ ਆਯੋਜਿਤ ਕੀਤਾ ਜਾਵੇਗਾ, ਜੋ ਦੇਸ਼ ਲਈ ਇੱਕ ਮਾਣ ਵਾਲੀ ਗੱਲ ਹੈ। ਇਸ ਦਾ ਪੁਸ਼ਟੀ ਸ਼ੁੱਕਰਵਾਰ ਨੂੰ ਕੀਤੀ ਗਈ ਕਿ ਚਮਕਦਾਰ ਈਵੈਂਟ, ਜੋ ਕਿ ਸਹਿ-ਮੇਜ਼ਬਾਨੀ ਟੂਰਨਾਮੈਂਟ ‘ਚ 32 ਪ੍ਰਤੀਯੋਗੀ ਟੀਮਾਂ ਲਈ ਫਿਕਸਚਰ ਅਤੇ ਦੇਸ਼ਾਂ ਦੀ ਗਰੁੱਪ ਵੰਡ ਕਰੇਗਾ, ਇਹ ਈਵੈਂਟ 22 ਅਕਤੂਬਰ ਨੂੰ ਏਓਟੀਆ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਟੀਮ ਪਿਛਲੇ ਦੋ ਵਰਲਡ ਕੱਪ 2015 ਤੇ 2019 ਡਿਫੈਂਡਿੰਗ ਚੈਂਪੀਅਨ ਹੈ ਅਤੇ ਉਸ ਕੋਲ ਲਗਾਤਾਰ ਤੀਜੀ ਵਾਰ ਕੱਪ ਜਿੱਤਣ ਦਾ ਮੌਕਾ ਹੈ।
ਅਕਤੂਬਰ ਵਿੱਚ ਹੋਣ ਵਾਲੇ ਇਸ ਸਮਾਗਮ ‘ਚ ਤਕਰੀਬਨ 500 ਲੋਕਾਂ ਦੇ ਨਿਊਜ਼ੀਲੈਂਡ ਆਉਣ ਦੀ ਸੰਭਾਵਨਾ ਹੈ। ਸਾਰੀਆਂ ਟੀਮਾਂ ਅਤੇ ਇੰਟਰਨੈਸ਼ਨਲ ਮੀਡੀਆ ਦੇ ਨੁਮਾਇੰਦਿਆਂ ਦੇ ਨਾਲ-ਨਾਲ, ਬਹੁਤ ਸਾਰੇ ਪਤਵੰਤੇ (ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਸਮੇਤ) ਅਤੇ ਕੁੱਝ ਫੀਫਾ ਦਿੱਗਜ ਵੀ ਹੋਣਗੇ, ਮਸ਼ਹੂਰ ਸਾਬਕਾ ਖਿਡਾਰੀਆਂ ਨੂੰ ਅਜਿਹੇ ਮੌਕੇ ‘ਤੇ ਲਿਆਂਦਾ ਜਾਏਗਾ, ਇਸ ਸਮਾਗਮ ਨੂੰ ਦੁਨੀਆ ਭਰ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ।
ਫੁੱਟਬਾਲ ਫਰਨਜ਼ (ਨਿਊਜ਼ੀਲੈਂਡ ਟੀਮ) ਨੂੰ 8 ਗਰੁੱਪਾਂ ‘ਚੋਂ ਗਰੁੱਪ ‘ਏ’ ਵਿੱਚ ਹੁੰਦੇ ਹੋਏ ਤਿੰਨ ਹੋਰ ਕਿਹੜੇ ਦੇਸ਼ਾਂ ਨਾਲ ਭਿੜਨਾ ਹੈ ਇਸ ਬਾਰੇ ਵੀ ਡਰਾਅ ਵਾਲੇ ਦਿਨ ਐਲਾਨ ਕੀਤਾ ਜਾਏਗਾ ਹੈ, ਜੋ 32 ਦੇਸ਼ਾਂ ਦੀ ਸੂਚੀ ਪੂਰੀ ਹੋਣ ਤੋਂ ਬਾਅਦ 22 ਅਕਤੂਬਰ ਨੂੰ ਡਰਾਅ ਨਿਕਲਣ ‘ਤੇ ਪਤਾ ਚੱਲੇਗਾ।
ਡਰਾਅ ਇਹ ਵੀ ਦੱਸੇਗਾ ਕਿ ਕਿਹੜੇ ਦੇਸ਼ ਆਪਣੇ ਪੂਲ ਮੈਚਾਂ ਲਈ ਨਿਊਜ਼ੀਲੈਂਡ ‘ਚ ਹੋਣਗੇ, ਤਸਮਾਨ ਦੇ ਇਸ ਪਾਸੇ ਟੂਰਨਾਮੈਂਟ ਦੇ ਆਯੋਜਕਾਂ ਨੂੰ ਕੁੱਝ ਹੈਵੀਵੇਟ ਦੇਸ਼ਾਂ ਦੇ ਨਾਲ-ਨਾਲ ਟੀਮਾਂ ਦੀ ਉਮੀਦ ਹੈ ਜੋ ਰਵਾਇਤੀ ਤੌਰ ‘ਤੇ ਇੱਕ ਮਹੱਤਵਪੂਰਨ ਹਮਾਇਤੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਗੌਰਤਲਬ ਹੈ ਕਿ 2023 ਵੁਮੈਨ ਫੁੱਟਬਾਲ ਵਰਲਡ ਕੱਪ ਵਿੱਚ 32 ਦੇਸ਼ ਹਿੱਸਾ ਲੈਣਗੇ, ਜਦੋਂ ਕਿ 2019 ਵਿੱਚ ਫਰਾਂਸ ‘ਚ ਹੋਏ ਵੁਮੈਨ ਫੁੱਟਬਾਲ ਵਰਲਡ ਕੱਪ ਵਿੱਚ 24 ਤੋਂ ਵੱਧ ਦੇਸ਼ ਸਨ।
9 ਦੇਸ਼ (ਏਸ਼ੀਆ ਤੋਂ ਚੀਨ ਪੀਆਰ, ਜਾਪਾਨ, ਕੋਰੀਆ ਰਿਪਬਲਿਕ, ਫਿਲੀਪੀਨਜ਼ ਤੇ ਵੀਅਤਨਾਮ ਅਤੇ ਯੂਰਪ ਤੋਂ ਫਰਾਂਸ, ਸਪੇਨ, ਸਵੀਡਨ ਅਤੇ ਡੈਨਮਾਰਕ) ਪਹਿਲਾਂ ਹੀ ਕੁਆਲੀਫ਼ਾਈ ਕਰ ਚੁੱਕੇ ਹਨ ਅਤੇ ਮੇਜ਼ਬਾਨ ਆਸਟਰੇਲੀਆ ਤੇ ਨਿਊਜ਼ੀਲੈਂਡ ਨਾਲ ਸ਼ਾਮਲ ਹੋ ਗਏ ਹਨ। ਜਦੋਂ ਕਿ ਅਫ਼ਰੀਕਾ, ਸੈਂਟਰਲ ਤੇ ਨੌਰਥ ਅਮਰੀਕਾ ਅਤੇ ਸਾਊਥ ਅਮਰੀਕਾ ਵਿੱਚ ਕਨਫੈਡਰੇਸ਼ਨ ਟੂਰਨਾਮੈਂਟਾਂ ਦੇ ਨਾਲ ਜੁਲਾਈ ਅਤੇ ਅਕਤੂਬਰ ਦੇ ਵਿਚਕਾਰ ਹੋਰ 18 ਸਥਾਨਾਂ ਨੂੰ ਅੰਤਿਮ ਰੂਪ ਦਿੱਤਾ ਜਾਏਗਾ।
ਆਖ਼ਰੀ ਤਿੰਨ ਸਥਾਨਾਂ ਦਾ ਫ਼ੈਸਲਾ ਅਗਲੇ ਸਾਲ ਦੇ ਸ਼ੁਰੂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਵਿਸ਼ਵ ਭਰ ਦੀਆਂ 10 ਟੀਮਾਂ ਆਖ਼ਰੀ ਤਿੰਨ ਗੋਲਡਨ ਟਿਕਟਾਂ ਨੂੰ ਅਲਾਟ ਕਰਨ ਲਈ ਇੱਕ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ।
ਡਰਾਅ ਬਾਰੇ:
32 ਦੇਸ਼ਾਂ ਦੀਆਂ ਟੀਮਾਂ ਨੂੰ 8 ਗਰੁੱਪਾਂ ‘ਚ ਵੰਡਿਆ ਗਿਆ ਹੈ, ਜੋ ਇਹ ਨਿਰਧਾਰਿਤ ਕਰਨਗੇ ਕਿ ਉਹ ਆਪਣੇ ਗਰੁੱਪ ਪੜਾਅ ਦੇ ਮੈਚਾਂ ਲਈ ਕਿਸ ਦੇਸ਼ ਨਾਲ ਹੋਣਗੀਆਂ।
ਡਰਾਅ ਵਿੱਚ ਵਿਸ਼ੇਸ਼ਤਾ ਹੋਵੇਗੀ:
P ਫੀਫਾ ਦੇ ਪ੍ਰਧਾਨ ਅਤੇ ਸਕੱਤਰ ਜਨਰਲ, ਕਨਫੈਡਰੇਸ਼ਨ ਦੇ ਪ੍ਰਧਾਨ, ਇੰਟਰਨੈਸ਼ਨਲ ਮੀਡੀਆ, ਬਰਾਡਕਾਸਟ ਨੈੱਟਵਰਕ, ਟੀਮ ਦੇ ਪ੍ਰਤੀਨਿਧ ਅਤੇ ਵਪਾਰਕ ਸਹਿਯੋਗੀ ਸਮੇਤ ਲਗਭਗ 800 ਹਾਜ਼ਰੀਨ ਸ਼ਾਮਲ ਹੋਣਗੇ।।
P ਗਲੋਬਲ ਟੈਲੀਵਿਜ਼ਨ ਡਰਾਅ ਸ਼ੋਅ, ਅਸਲ ਡਰਾਅ ਤੋਂ ਇਲਾਵਾ, ਹੋਰ ਟੈਲੀਵਿਜ਼ਨ ਐਲੀਮੈਂਟਸ ਦੇ ਨਾਲ ਸਭਿਆਚਾਰਕ ਪ੍ਰਦਰਸ਼ਨ ਅਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੋਵਾਂ ਦੇ ਫੁਟੇਜ ਸ਼ਾਮਲ ਹਨ।
P ਲਗਭਗ 120 ਟੀਮ ਦੇ ਨੁਮਾਇੰਦੇ ਜੋ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿੱਚ ਸਿਖਲਾਈ ਸਾਈਟਾਂ ਅਤੇ ਰਿਹਾਇਸ਼ਾਂ ‘ਤੇ ਰਹਿਣਗੇ ਅਤੇ ਉਨ੍ਹਾਂ ਦਾ ਦੌਰਾ ਕਰਨਗੇ।