ਨਵੀਂ ਦਿੱਲੀ – ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਨੇ ਦੇਸ਼ ਲਈ ਤਿੰਨ ਵਾਰੀ ਉਲੰਪਿਕ ਸੋਨ ਤਗਮੇ ਜਿੱਤੇ ਹਨ, ਉਹ ਆਪਣੇ ਗੁਆਚੇ ਤਗਮਿਆਂ ਲਈ ਪਿਛਲੇ ਪੰਜ ਸਾਲਾਂ ਤੋਂ ਖੇਡ ਮੰਤਰਾਲੇ ਤੇ ਭਾਰਤ ਖੇਡ ਅਥਾਰਿਟੀ ਦੇ ਚੱਕਰ ਕੱਟ ਰਹੇ ਹਨ। ਹੁਣ ਉਨ੍ਹਾਂ ਨੂੰ ਭਾਰਤ ਦੇ ਨਵੇਂ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੋਂ ਉਮੀਦ ਜਾਗੀ ਹੈ ਕਿ ਉਹ ਉਨ੍ਹਾਂ ਦੀ ਗੁਆਚੀ ਹੋਈ ਖੇਡ ਵਿਰਾਸਤ ਜ਼ਰੂਰ ਲੱਭ ਕੇ ਦੇਣਗੇ, ਕਿਉਂਕਿ ਉਹ ਉਲੰਪੀਅਨ ਹੋਣ ਦੇ ਨਾਤੇ ਇਕ ਖਿਡਾਰੀ ਦੀ ਮੁਸ਼ਕਿਲ ਤੋਂ ਭਲੀ-ਭਾਂਤ ਜਾਣੂ ਹਨ।
94 ਸਾਲਾਂ ਦੇ ਹੋਣ ਵਾਲੇ ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਪਿਛਲੇ ਪੰਜ ਸਾਲ ਤੋਂ ਆਪਣੇ 36 ਤਗਮੇ, 120 ਇਤਿਹਾਸਕ ਤਸਵੀਰਾਂ, 1956 ਮੈਲਬਰਨ ਉਲੰਪਿਕ ਖੇਡਾਂ ਦੀ ਕਪਤਾਨੀ ਵਾਲੇ ਬਲੇਜ਼ਰ ਨੂੰ ਉਹ ਦੁਬਾਰਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਮੈਲਬਰਨ ਵਿੱਚ ਲਗਾਤਾਰ ਦੂਜੀ ਵਾਰ ਭਾਰਤੀ ਦਲ ਦੀ ਅਗਵਾਈ ਕੀਤੀ ਸੀ ਅਤੇ ਇਸ ਨਾਲ ਉਨ੍ਹਾਂ ਦੀਆਂ ਕਾਫ਼ੀ ਯਾਦਾਂ ਜੁੜੀਆਂ ਹੋਈਆਂ ਹਨ। ਇਹ ਸਾਰੀ ਖੇਡ ਵਿਰਾਸਤ ਬਲਬੀਰ ਸਿੰਘ ਸੀਨੀਅਰ ਨੇ ਸਾਈ ਦੇ ਖੇਡ ਮਿਊਜ਼ੀਅਮ ਲਈ ਦਿੱਤੀਆਂ ਸਨ ਤੇ ਉਸ ਤੋਂ ਬਾਅਦ ਇਹ ਲਾਪਤਾ ਹੋ ਗਈਆਂ ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਾ ਲੱਗ ਸਕਿਆ।
ਬਲਬੀਰ ਸਿੰਘ ਦੀ ਬੇਟੀ ਖੁਸ਼ਬੀਰ ਨੇ 10 ਸਤੰਬਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਖੇਡ ਮੰਤਰੀ ਇਸ ਮਾਮਲੇ ਨੂੰ ਇਕ ਉਲੰਪੀਅਨ ਤਗਮਾ ਜੇਤੂ ਦੀਆ ਨਜ਼ਰਾਂ ਨਾਲ ਵੇਖਣਗੇ ਅਤੇ ਇਸ ਨੂੰ ਜ਼ਰੂਰ ਹੱਲ ਕਰਨਗੇ। ਖੁਸ਼ਬੀਰ ਨੇ ਕਿਹਾ 2012 ਦੀ ਉਲੰਪਿਕ ਖੇਡਾਂ ਤੋਂ ਬਾਅਦ ਅਸੀਂ ਇਸ ਵਿਰਾਸਤ ਨੂੰ ਲੱਭਣ ਲਈ ਦਿਨ-ਰਾਤ ਇਕ ਕਰ ਦਿੱਤਾ ਤੇ ਮੇਰੇ ਪਿਤਾ ਜੀ ਨੂੰ 1896 ਤੋਂ ਬਾਅਦ ਵਿਸ਼ਵ ਦੇ 16 ਮਹਾਨ ਉਲੰਪੀਅਨਾਂ ਦੇ ਵਿੱਚ ਚੁਣਿਆ ਗਿਆ ਸੀ ਤੇ ਲੰਡਨ ਉਲੰਪਿਕ ਵਿੱਚ ਇਨ੍ਹਾਂ ਦੇ ਸਨਮਾਨ ਚਿੰਨ੍ਹਾਂ ਦੀ ਨੁਮਾਇਸ਼ ਲੱਗਣੀ ਸੀ ਤੇ ਜਦੋਂ ਅਸੀਂ ਇਸ ਦੀ ਮੰਗ ਕੀਤੀ ਤਾਂ ਸਾਨੂੰ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਾਬਕਾ ਖੇਡ ਮੰਤਰੀ ਸਰਵਾਨੰਦ ਸੋਨੋਵਾਲ ਤੇ ਸਾਈ ਅਧਿਕਾਰੀਆਂ ਨੇ ਸਾਲ 2014 ਵਿੱਚ ਮਾਮਲੇ ਦੀ ਜਾਂਚ ਦਾ ਵਾਅਦਾ ਕੀਤਾ ਸੀ ਜੋ ਤਿੰਨ ਸਾਲ ਬਾਅਦ ਵੀ ਪੂਰਾ ਨਹੀਂ ਹੋਇਆ।
ਖੁਸ਼ਬੀਰ ਨੇ ਕਿਹਾ ਕਿ ਅਸੀਂ ਆਰ.ਟੀ.ਆਈ. ਵੀ ਦਾਇਰ ਕੀਤੀ ਹੈ ਤੇ ਵੱਖ-ਵੱਖ ਖੇਡ ਮੰਤਰੀਆਂ ਨੂੰ ਵੀ ਮਿਲੇ ਪਰ ਕੋਈ ਨਤੀਜਾ ਨਾ ਨਿਕਲਿਆ। ਖੇਡ ਸਕੱਤਰ ਇੰਜਤੀ ਸ਼੍ਰੀਨਿਵਾਸ ਨਾਲ 17 ਮਈ ਨੂੰ ਮੁਲਾਕਾਤ ਕੀਤੀ ਤੇ ਐੱਨ.ਆਈ.ਐੱਸ ਪਟਿਆਲਾ ਨੇ ਮੇਰੇ ਪਿਤਾ ਦੇ ਵਿਰਾਸਤ ਦੀ ਰਿਪੋਰਟ4 ਅਗਸਤ ਨੂੰ ਦਰਜ ਕੀਤੀ ਜਿਸ ‘ਚ 36 ਤਗਮੇ ਤੇ 120 ਤਸਵੀਰਾਂ ਦਾ ਕੋਈ ਜ਼ਿਕਰ ਨਹੀਂ ਸੀ।
Hockey ਬਲਬੀਰ ਸਿੰਘ ਸੀਨੀਅਰ ਨੂੰ ਨਵੇਂ ਖੇਡ ਮੰਤਰੀ ਤੋਂ ਗੁਆਚੇ ਤਗਮੇ ਲੱਭਣ ਦੀਆਂ...