ਅੰਮ੍ਰਿਤਸਰ (ਛੇਹਰਟਾ-ਰਾਜ-ਤਾਜ ਰੰਧਾਵਾ), 22 ਅਪ੍ਰੈਲ – 53 ਸਾਲਾਂ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮੁੱਖ ਦੁਵਾਰ ਦੀ ਮੁੜ ਕਾਲੇ ਪੱਥਰ ਨਾਲ ਉਸਾਰੀ ਕੀਤੇ ਜਾਣ ‘ਤੇ ਇਸ ਦੀ ਕਾਲੇ ਪੱਥਰ ਦੀ ਬਜਾਏ ਸਫੈਦ ਰੰਗ ਦੇ ਪੱਥਰ ਨਾਲ ਉਸਾਰੀ ਕੀਤੇ ਜਾਣ ਦੀ ਮੰਗ ਬਾਬਾ ਬੁੱਢਾ ਵੰਸਜ਼ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ ਛੇਹਰਟਾ) ਵੱਲੋਂ ਕੀਤੀ ਗਈ ਹੈ। ਇਸ ਉਸਾਰੂ ਕਾਰਜ ਹਿੱਤ ਪ੍ਰੋ: ਬਾਬਾ ਰੰਧਾਵਾ ਵੱਲੋਂ ਇਕ ਡੈਪੂਟੇਸ਼ਨ ਰਾਹੀਂ ਜੀਐਨਡੀਯੂ ਦੇ ਉਪ ਕੁੱਲਪਤੀ ਪ੍ਰੋ: ਡਾ: ਜਸਪਾਲ ਸਿੰਘ ਸੰਧੂ ਨੂੰ ਉਨ੍ਹਾਂ ਦੇ ਦਫਤਰ ਜਾਕੇ ਇੱਕ ਮੰਗ ਪੱਤਰ ਦਿੱਤਾ ਗਿਆ। ਵੀਸੀ ਸੰਧੂ ਸਾਹਿਬ ਵੱਲੋਂ ਵਫਦ ਨੂੰ ਇਸ ਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਗਿਆ। ਸੰਨ 1969 ਈ: ਵਿੱਚ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਂਦ ਵਿੱਚ ਲਿਆਉਣ ਸਮੇਂ ਇਸ ਕਾਲੇ ਰੰਗ ਦੇ ਮੁੱਖ ਦੁਆਰ ਦਾ ਨਿਰਮਾਣ ਕੀਤਾ ਗਿਆ ਸੀ। ਸਮੇਂ ਦੇ ਬਦਲਦੇ ਹਲਾਤਾਂ ਦੇ ਮੱਦੇਨਜ਼ਰ ਇਸ ਵਿੱਚ ਬਦਲਾਵ ਲਿਆਉਣਾ ਸਮੇਂ ਦੀ ਮੰਗ ਅਤੇ ਲੋੜ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਕਾਲੇ ਪੱਥਰ ਦੇ ਕਮਰੇ ਦਾ ਨਮੂਨਾ ਮੁਸਲਮਾਨ ਭਾਈਚਾਰੇ ਦੇ ਕੇਂਦਰੀ ਧਰਮ ਸਥਾਨ ਮੱਕਾ ਵਿਖੇ ਸਥਾਪਿਤ ਕਾਲੇ ਰੰਗ ਦੇ ਬਣੇ ‘ਕਾਬੇ’ ਨਾਲ ਮਿਲਦਾ ਜੁਲਦਾ ਹੈ । ਦੂਸਰਾ ਵਿਚਾਰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਸਾਤਕੀ ਭਾਵ ਸਤੋਗੁਣ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਚਿੱਟਾ ਰੰਗ ਸਾਤਕੀ (ਸਤੋਗੁਣ) ਦੀ ਪ੍ਰਤੀਨਿਧਤਾ ਕਰਦਾ ਹੈ ਕਾਲਾ ਰੰਗ ਤਮੋਗੁਣ (ਤਾਮਸੀ) ਦਾ ਪ੍ਰਤੀਕ ਹੈ। ਇਸ ਮੌਕੇ ਐਡਵੋਕੇਟ ਧੰਨਜੀਤ ਸਿੰਘ ਸੰਧੂ ਰਾਜਾਜੰਗ, ਐਂਡ: ਪਰਮਜੀਤ ਸਿੰਘ ਤੇਗ, ਭਾਈ ਮਨਜੀਤ ਸਿੰਘ ਸੇਵਾਦਾਰ ਡੇਰਾ ਭਾਈ ਮਹਾਰਾਜ ਸਿੰਘ, ਭਾਈ ਜਤਿੰਦਰ ਸਿੰਘ ਆਦਿ ਹਾਜ਼ਰ ਸਨ।
Home Page ਬਾਬਾ ਬੁੱਢਾ ਵੰਸਜ਼ ਪ੍ਰੋ: ਬਾਬਾ ਰੰਧਾਵਾ ਨੇ ਜੀਐਨਡੀਯੂ ਦੇ ਮੁੱਖ ਦੁਵਾਰ ਨੂੰ...