ਮੁੰਬਈ, 3 ਫਰਵਰੀ – ਬਾਲੀਵੁੱਡ ਹਸਤੀਆਂ ਅਕਸ਼ੈ ਕੁਮਾਰ, ਅਜੈ ਦੇਵਗਨ, ਸੁਨੀਲ ਸ਼ੈੱਟੀ ਅਤੇ ਫ਼ਿਲਮਸਾਜ਼ ਕਰਨ ਜੌਹਰ ਨੇ ਅੱਜ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਕਿਹਾ ਹੈ ਕਿ ਲੋਕ ‘ਅੱਧਾ ਸੱਚ’ ਦਿਖਾਉਣ ਅਤੇ ‘ਵੰਡੀਆਂ ਪਾਉਣ’ ਵਾਲਿਆਂ ਵੱਲ ਧਿਆਨ ਨਾ ਦੇਣ।
ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਸਾਂਝਾ ਕਰਦਿਆਂ ਅਕਸ਼ੈ ਨੇ ਕਿਹਾ ਕਿ ਸਰਕਾਰ ਵੱਲੋਂ ਮਸਲਾ ਹੱਲ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਜੱਗ ਜ਼ਾਹਿਰ ਹਨ। ਉਨ੍ਹਾਂ ਕਿਹਾ,”ਕਿਸਾਨ ਸਾਡੇ ਮੁਲਕ ਦਾ ਬਹੁਤ ਅਹਿਮ ਹਿੱਸਾ ਹਨ। ਸਾਨੂੰ ਸਾਰਿਆਂ ਨੂੰ ਹੋਰ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਢੁਕਵੇਂ ਹੱਲ ਦੀ ਹਮਾਇਤ ਕਰਨੀ ਚਾਹੀਦੀ ਹੈ।” ਅਜੈ ਦੇਵਗਨ ਨੇ ਲੋਕਾਂ ਨੂੰ ਭਾਰਤੀ ਨੀਤੀਆਂ ਜਾਂ ਭਾਰਤ ਖ਼ਿਲਾਫ਼ ਝੂਠੇ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ ਹੈ। ਕਰਨ ਜੌਹਰ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਮੁਲਕ ਨੂੰ ਨਾ ਵੰਡ ਸਕੇ। ਸੁਨੀਲ ਸ਼ੈੱਟੀ ਨੇ ਕਿਹਾ ਕਿ ਅੱਧਾ ਸੱਚਾ ਦਿਖਾਉਣ ਤੋਂ ਖ਼ਤਰਨਾਕ ਕੁਝ ਵੀ ਨਹੀਂ ਹੈ। ਗਾਇਕ ਕੈਲਾਸ਼ ਖੇਰ ਨੇ ਕਿਹਾ ਕਿ ਮੁਲਕ ਨੂੰ ਬਦਨਾਮ ਕਰਨ ਲਈ ਭਾਰਤ ਵਿਰੋਧੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
Bollywood News ਬਾਲੀਵੁੱਡ ਅਦਾਕਾਰ ਅਕਸ਼ੈ, ਅਜੈ, ਜੌਹਰ ਅਤੇ ਸ਼ੈੱਟੀ ਸਰਕਾਰ ਦਾ ਪੱਖ ਪੂਰਿਆ