ਮੁੰਬਈ, 15 ਜੂਨ – 14 ਜੂਨ ਨੂੰ ਬਾਲੀਵੁੱਡ ਅਦਾਕਾਰ 34 ਸਾਲਾ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਬਾਂਦਰਾ ਸਥਿਤ ਰਿਹਾਇਸ਼ ਵਿੱਚ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਉਸ ਦੇ ਖ਼ੁਦਕੁਸ਼ੀ ਕਰਨ ਦੇ ਕਾਰਣਾਂ ਦਾ ਪਤਾ ਨਹੀਂ ਲਗਿਆ ਹੈ। ਖ਼ਬਰਾਂ ਦੇ ਮੁਤਾਬਿਕ ਅਦਾਕਾਰ ਸੁਸ਼ਾਂਤ ਨੇ ਐਤਵਾਰ ਨੂੰ ਫਾਂਸੀ ਲੱਗਾ ਕੇ ਖ਼ੁਦਕੁਸ਼ੀ ਕਰ ਲਈ, ਇਸ ਘਟਨਾ ਦੀ ਜਾਣਕਾਰੀ ਨੌਕਰ ਨੇ ਪੁਲਿਸ ਨੂੰ ਦਿੱਤੀ। ਅਦਾਕਾਰ ਸੁਸ਼ਾਂਤ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਨੂੰ ਜ਼ਬਰਦਸਤ ਝੱਟਕਾ ਲੱਗਾ ਹੈ।
ਅਦਾਕਾਰ ਸੁਸ਼ਾਂਤ ਦਾ ਨਾਮ ਉਨ੍ਹਾਂ ਸਟਾਰਸ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ ਉੱਤੇ ਇਸ ਮੁਕਾਮ ਨੂੰ ਹਾਸਲ ਕੀਤਾ ਸੀ। ਟੀਵੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਕਈ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਨੇ ਨਾ ਸਿਰਫ਼ ਸਮੀਖਕਾਂ ਦੀ ਤਾਰੀਫ਼ ਹਾਸਲ ਕੀਤੀ, ਜਦੋਂ ਕਿ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਵੀ ਚੰਗੀ ਨੁਮਾਇਸ਼ ਕੀਤਾ ਸੀ। ਵਰਨਣਯੋਗ ਹੈ ਕਿ ਚਾਰ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਦੀਸ਼ਾ ਸਾਲਿਆਨ ਨੇ ਮੁੰਬਈ ਦੀ ਮਲਾਡ ਬਿਲਡਿੰਗ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।
21 ਜਨਵਰੀ 1986 ਨੂੰ ਪਟਨਾ ਵਿੱਚ ਜਨਮੇ ਤੇ 4 ਭੈਣਾਂ ਦੇ ਇਕਲੌਤੇ ਭਰਾ ਇਸ ਕਲਾਕਾਰ ਨੇ ‘ਕਾਈ ਪੋ ਚੀ’ ਫਿਲਮ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਅਦਾਕਾਰ ਛੇ ਮਹੀਨਿਆਂ ਤੋਂ ਡਿਪਰੈਸ਼ਨ ਦੀ ਦਵਾਈ ਖਾ ਰਿਹਾ ਸੀ, ਜਿਸ ਸਮੇਂ ਉਸ ਨੇ ਆਤਮਹੱਤਿਆ ਕੀਤੀ ਉਸ ਦੇ ਕੁੱਝ ਦੋਸਤ ਘਰ ਵਿੱਚ ਸਨ। ਹੁਣ ਪੁਲੀਸ ਸਾਰਿਆਂ ਤੋਂ ਪੁੱਛ-ਪੜਤਾਲ ਕਰ ਸਕਦੀ ਹੈ। ਇਸ ਮਗਰੋਂ ‘ਧੋਨੀ’ ਫਿਲਮ ਵਿੱਚ ਉਸ ਦੇ ਕੰਮ ਦੀ ਕਾਫ਼ੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ‘ਕੇਦਾਰਨਾਥ’ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ‘ਸ਼ੁੱਧ ਦੇਸੀ ਰੋਮਾਂਸ’ ਤੇ ‘ਸੋਨ ਚਿੜੀਆ’ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ। ਨੌਕਰ ਨੇ ਦੱਸਿਆ ਕਿ ਸੁਸ਼ਾਂਤ ਬੀਤੇ ਦਿਨ ਤੋਂ ਹੀ ਪ੍ਰੇਸ਼ਾਨ ਸੀ। ਉਸ ਨੇ ਅੱਜ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਨੇ ਦੂਜੀ ਚਾਬੀ ਨਾਲ ਮੇਨ ਗੇਟ ਖੋਲ੍ਹਿਆ। ਉੱਥੇ ਅੰਦਰ ਜਾ ਕੇ ਦੇਖਿਆ ਤਾਂ ਸੁਸ਼ਾਂਤ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕ ਰਹੀ ਸੀ।
Home Page ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ