ਬੇਉਂਸੇ ਦੁਨੀਆ ਦੀ ਖੁਬਸੁਰਤ ਔਰਤ

 
ਲਾੱਸ ਏਂਜਿਲਿਸ – ਪਾੱਪ ਸਟਾਰ ਬੇਉਂਸੇ ਨੋਲਸ ਨੂੰ ‘ਪੀਪਲ’ ਪੱਤਰਕਾ ਨੇ ਦੁਨੀਆ ਦੀ ਸਭ ਤੋਂ ਖੁਬਸੁਰਤ ਔਰਤ ਦਾ ਖਿਤਾਬ ਦਿੱਤਾ ਹੈ। 30 ਸਾਲਾ ਬੇਉਂਸੇ ਤੇ ਉਨ੍ਹਾਂ ਦੇ ਪਤੀ ਜੇ-ਜੈਡ ਇਸੀ ਵਰ੍ਹੇ ਜਨਵਰੀ ਵਿੱਚ ਮਾਤਾ-ਪਿਤਾ ਬਣੇ ਹਨ। ਪਾੱਪ ਸਟਾਰ ਨੇ ਇਕ ਧੀ ‘ਬਲੂ ਇਵੀ ਕਾਰਟਰ’ ਨੂੰ ਜਨਮ ਦਿੱਤਾ। ਹੁਣ ਇਸ ਖਿਤਾਬ ਨਾਲ ਬੇਉਂਸੇ ‘ਪੀਪਲ’ ਪੱਤਰਕਾ ਦੇ ਕਵਰ ਪੇਜ਼ ‘ਤੇ ਨਜ਼ਰ ਆਵੇਗੀ। ਬੇਉਂਸੇ ਦਾ ਕਹਿਣਾ ਹੈ ਕਿ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਹ ਆਪਣੇ ਆਪ ਨੂੰ ਹੋਰ ਖੁਬਸੁਰਤ ਮਹਿਸੂਸ ਕਰ ਰਹੀ ਹੈ।