ਆਕਲੈਂਡ, 20 ਅਪ੍ਰੈਲ – ਬੈਂਕ ਆਫ਼ ਨਿਊਜ਼ੀਲੈਂਡ (ਬੀਐਨਜ਼ੈੱਡ) ਨੇ ਆਪਣੇ ਫਿਕਸਡ ਹੋਮ ਲੋਨ ਦਰਾਂ ਨੂੰ ਵਧਾ ਦਿੱਤਾ ਹੈ। ਰਿਜ਼ਰਵ ਬੈਂਕ ਦੁਆਰਾ ਅਧਿਕਾਰਤ ਨਕਦ ਦਰ (OCR) ਨੂੰ 1% ਤੋਂ ਵਧਾ ਕੇ 1.5% ਕਰਨ ਦੇ ਫ਼ੈਸਲੇ ਤੋਂ ਬਾਅਦ ਬੀਐਨਜ਼ੈੱਡ ਬੈਂਕ ਨੇ 14 ਅਪ੍ਰੈਲ ਨੂੰ ਆਪਣੀ ਫਲੋਟਿੰਗ ਹੋਮ ਲੋਨ ਦਰ ਨੂੰ 5.15% ਤੋਂ ਵਧਾ ਕੇ 5.5% ਕਰ ਦਿੱਤਾ ਹੈ, ਹੁਣ, ਬੀਐਨਜ਼ੈੱਡ ਨੇ ਆਪਣੀ ਇੱਕ ਸਾਲ ਦੀ ਹੋਮ ਲੋਨ ਦਰ ਨੂੰ 3.99% ਤੋਂ ਵਧਾ ਕੇ 4.55% ਕਰ ਦਿੱਤਾ ਹੈ ਅਤੇ ਇਸ ਦੀ ਦੋ-ਸਾਲ ਦੀ ਦਰ ਨੂੰ 4.69% ਤੋਂ ਵਧਾ ਕੇ 5.25% ਕਰ ਦਿੱਤਾ ਹੈ।
ਰਿਜ਼ਰਵ ਬੈਂਕ ਨੇ ਵੱਧ ਰਹੀ ਮਹਿੰਗਾਈ ਨਾਲ ਲੜਨ ਲਈ ਓਸੀਆਰ ਨੂੰ ਵਧਾ ਦਿੱਤਾ ਹੈ, ਜਿਸ ਨਾਲ ਘਰਾਂ ਦੇ ਰਹਿਣ-ਸਹਿਣ ਦੇ ਖ਼ਰਚੇ ਵਧ ਰਹੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਰਿਜ਼ਰਵ ਬੈਂਕ ਦੇ ਗਵਰਨਰ ਐਡਰੀਅਨ ਓਰ ਨੇ ਇੰਟਰਨੈਸ਼ਨਲ ਮੋਨੀਟਰਿੰਗ ਫ਼ੰਡ (ਆਈਐੱਮਐੱਫ) ਨੂੰ ਦੱਸਿਆ ਕਿ ਇਹ ਮੁਦਰਾਸਫੀਤੀ ਦੇ ਨਾਲ ‘ਬਹੁਤ ਵਧੀਆ ਸਥਾਨ ‘ਚ ਨਹੀਂ’ ਸੀ, ਵੀਰਵਾਰ ਨੂੰ ਹੋਣ ਵਾਲੇ ਨਵੇਂ ਸੰਖਿਆਵਾਂ ਤੋਂ ਪਹਿਲਾਂ, ਜੋ ਕਿ ਮੁਦਰਾਸਫੀਤੀ 7% ਤੋਂ ਉੱਪਰ ਵੇਖੀ ਜਾ ਸਕਦੀ ਹੈ। ਖਾਣ-ਪੀਣ ਤੋਂ ਲੈ ਕੇ ਸੇਵਾਵਾਂ ਤੱਕ ਹਰ ਚੀਜ਼ ਦੀ ਵਧਦੀ ਲਾਗਤ ਦੇ ਨਾਲ-ਨਾਲ ਆਪਣੇ ਘਰਾਂ ‘ਤੇ ਪੈਸੇ ਦੇਣ ਵਾਲੇ ਮਕਾਨ ਮਾਲਕਾਂ ਨੂੰ ਉੱਚ ਹੋਮ ਲੋਨ ਦਰਾਂ ਲਈ ਤਿਆਰੀ ਕਰਨੀ ਪੈ ਰਹੀ ਹੈ।
ਬੀਐਨਜ਼ੈੱਡ ਦਾ ਇਹ ਕਦਮ ਇਸ ਦੀ ਇੱਕ ਅਤੇ ਦੋ-ਸਾਲ ਦੀਆਂ ਦਰਾਂ ਏਐਨਜ਼ੈੱਡ ਦੇ ਬਰਾਬਰ ਰੱਖਦਾ ਹੈ। ਵੈਸਟਪੈਕ, ਏਐਨਜ਼ੈੱਡ ਅਤੇ ਕੀਵੀਬੈਂਕ ਵਰਤਮਾਨ ਵਿੱਚ ਘੱਟ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਵੈਸਟਪੈਕ ਦੀ ਇੱਕ ਸਾਲ ਦੀ ਦਰ 3.99% ਹੈ, ਜਦੋਂ ਕਿ ਏਐਨਜ਼ੈੱਡ ਅਤੇ ਕੀਵੀਬੈਂਕ 4.19% ਚਾਰਜ ਕਰ ਰਹੇ ਹਨ। ਵੈਸਟਪੈਕ ਦੀ ਦੋ ਸਾਲ ਦੀ ਦਰ 4.79% ਹੈ, ਜਦੋਂ ਕਿ ਕੀਵੀਬੈਂਕ 4.85% ਅਤੇ ਏਐੱਸਬੀ 4.95% ਚਾਰਜ ਕਰ ਰਿਹਾ ਹੈ। ਹਾਰਟਲੈਂਡ ਬੈਂਕ ਤੋਂ ਵਰਤਮਾਨ ਵਿੱਚ ਸਭ ਤੋਂ ਘੱਟ ਇੱਕ ਸਾਲ ਦੀ ਦਰ 3.49% ਹੈ।
ਵੈਸਟਪੈਕ ਬੈਂਕ ਦਾ ਇੱਕ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਬਹੁਤੇ ਘਰਾਂ ਵਾਲੇ ਰਹਿਣ-ਸਹਿਣ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਜਜ਼ਬ ਕਰਨ ਲਈ ਸੰਘਰਸ਼ ਕਰ ਰਹੇ ਹਨ। ਜਦੋਂ ਕਿ ਏਐੱਸਬੀ ਬੈਂਕ ਦੀ ਖੋਜ ਨੇ ਦਿਖਾਇਆ ਹੈ ਕਿ 10 ਵਿੱਚੋਂ 4 ਲੋਕਾਂ ਨੂੰ ਸਮੇਂ ਸਿਰ ਕਰਜ਼ਿਆਂ ਦਾ ਭੁਗਤਾਨ ਕਰਨ ਵਿੱਚ ਲਗਾਤਾਰ ਸਮੱਸਿਆਵਾਂ ਹੁੰਦੀਆਂ ਹਨ।
Business ਬੈਂਕ ਆਫ਼ ਨਿਊਜ਼ੀਲੈਂਡ (ਬੀਐਨਜ਼ੈੱਡ) ਨੇ ਹੋਮ ਲੋਨ ਦੀਆਂ ਦਰਾਂ ਵਧਾਈਆਂ