ਬ੍ਰਾਜ਼ੀਲ – ਫੀਫਾ ਵਿਸ਼ਵ ਕੱਪ ਦੇ ੫ ਜੁਲਾਈ ਨੂੰ ਹੋਏ ਪਹਿਲੇ ਕੁਆਟਰ ਫਾਈਨਲ ਵਿੱਚ ਜਰਮਨੀ ਨੇ ਫਰਾਂਸ ਨੂੰ 1-0 ਨਾਲ ਅਤੇ ਦੂਜੇ ਕੁਆਟਰ ਫਾਈਨਲ ਵਿੱਚ ਬ੍ਰਾਜ਼ੀਲ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾ ਬਣਾਈ ਹੈ। ਜਦੋਂ ਕਿ 6 ਜੁਲਾਈ ਨੂੰ ਹੋਏ ਤੀਸਰੇ ਕੁਆਟਰ ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਬੈਲਜੀਅਮ ਨੂੰ 1-0 ਨਾਲ ਹਰਾ ਕੇ 24 ਸਾਲਾਂ ਬਾਅਦ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ ਅਤੇ ਚੌਥੇ ਸੈਮੀ-ਫਾਈਨਲ ਦੇ ਰੋਮਾਂਚਕ ਮੈਚ ਵਿੱਚ ਨੀਦਰਲੈਂਡ ਨੇ ਪੈਨਲਟੀ ਸ਼ੂਟ ਆਊਟ ਵਿੱਚ ਕੋਸਟਾ ਰੀਕਾ ਨੂੰ 4-3 ਨਾਲ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ। ਨਿਮਿਤ ਸਮੇਂ ਤੇ ਵਾਧੂ ਸਮੇਂ ਵਿੱਚ ਸਕੋਰ 0-0 ਰਿਹਾ।
ਹੁਣ ਸੈਮੀ-ਫਾਈਨਲ ਵਿੱਚ ਪਹਿਲਾ ਮੁਕਾਬਲਾ 9 ਜੁਲਾਈ ਨੂੰ ਨਿਊਜ਼ੀਲੈਂਡ ਟਾਈਮ ਮੁਤਾਬਿਕ ਸਵੇਰੇ 8.00 ਵਜੇ ਮੇਜ਼ਬਾਨ ਬ੍ਰਾਜ਼ੀਲ ਤੇ ਜਰਮਨੀ ਵਿਚਾਲੇ ਹੋਵੇਗਾ, ਕਦੋਂ ਕਿ ਦੂਜਾ ਮੁਕਾਬਲਾ 10 ਜੁਲਾਈ ਨੂੰ ਐਨ ਜੈਡ ਟਾਈਮ ਮੁਤਾਬਿਕ ਸਵੇਰੇ 8.00 ਵਜੇ ਅਰਜਨਟੀਨਾ ਤੇ ਨੀਦਰਲੈਂਡ ਵਿਚਾਲੇ ਹੋਵੇਗਾ।
Sports ਬ੍ਰਾਜ਼ੀਲ, ਜਰਮਨ, ਅਰਜਨਟੀਨਾ ਤੇ ਨੀਦਰਲੈਂਡ ਮੈਸੀਫਾਈਨਲ ਭਿੜਨਗੇ