ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ-2 ਨੇ ਦੂਸਰੇ ਸਭ ਤੋਂ ਲੰਬੇ ਸਮੇਂ ਤਕ ਰਾਜਗੱਦੀ ਸੰਭਾਲਣ ਦਾ ਬਣਾਇਆ ਰਿਕਾਰਡ

ਲੰਡਨ, 12 ਜੂਨ – ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ-2 ਨੇ ਐਤਵਾਰ ਨੂੰ ਥਾਈਲੈਂਡ ਦੇ ਰਾਜਾ ਨੂੰ ਪਛਾੜ ਕੇ ਫਰਾਂਸ ਦੇ ਲੁਈ-14ਵੇਂ ਤੋਂ ਬਾਅਦ ਇਤਿਹਾਸ ਵਿੱਚ ਦੁਨੀਆ ਦੇ ਦੂਸਰੇ ਸਭ ਤੋਂ ਲੰਬੇ ਸਮੇਂ ਤੱਕ ਰਾਜਗੱਦੀ ਸੰਭਾਲਣ ਦਾ ਰਿਕਾਰਡ ਬਣਾਇਆ ਹੈ। ਦੇਸ਼ ਦੀ ਸੇਵਾ ਵਿੱਚ 70 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ 96 ਵਰ੍ਹਿਆਂ ਦੀ ਮਹਾਰਾਣੀ ਦੀ ਪਲੈਟੀਨਮ ਜੁਬਲੀ ਮਨਾ ਰਹੇ ਇੰਗਲੈਂਡ ਵਿੱਚ ਪਿਛਲੇ ਹਫ਼ਤੇ ਕਈ ਵੱਡੇ ਸਮਾਗਮ ਕਰਵਾਏ ਗਏ ਸਨ। ਦੱਸਣਯੋਗ ਹੈ ਕਿ ਥਾਈਲੈਂਡ ਦੇ ਰਾਜਾ ਭੂਮੀਬੱਲ ਅਦੁਲਿਆਦੇਜ ਨੇ 1927 ਅਤੇ 2016 ਵਿੱਚ 70 ਸਾਲ 126 ਦਿਨ ਰਾਜ ਕੀਤਾ ਸੀ।