ਮਾਊਂਟ ਮਾਉਂਗਾਨੁਈ, 6 ਜਨਵਰੀ – 5 ਜਨਵਰੀ ਨੂੰ ਮਹਿਮਾਨ ਟੀਮ ਬੰਗਲਾਦੇਸ਼ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ ਅਖੀਰ ਇਤਿਹਾਸ ਰਚ ਦਿੱਤਾ ਹੈ। ਉਸ ਨੇ ਨਿਊਜ਼ੀਲੈਂਡ ਨੂੰ ਪਹਿਲੀ ਵਾਰ ਉਸੀ ਦੀ ਧਰਤੀ ਉੱਤੇ ਕਿਸੇ ਵੀ ਮੈਚ ਦੇ ਫਾਰਮੈਟ ਵਿੱਚ ਹਰਾ ਦਿੱਤਾ ਹੈ। ਬੁੱਧਵਾਰ ਨੂੰ ਦੂਜੀ ਪਾਰੀ ਵਿੱਚ ਜਿੱਤ ਲਈ 40 ਦੌੜਾਂ ਦੇ ਟੀਚੇ ਨੂੰ ਬੰਗਲਾਦੇਸ਼ ਨੇ 2 ਵਿਕਟ ਖੁੰਝਾ ਕੇ ਹਾਸਲ ਕਰ ਲਿਆ ਅਤੇ ਨਿਊਜ਼ੀਲੈਂਡ ਨੂੰ ਪਹਿਲੇ ਟੈੱਸਟ ਮੈਚ ਵਿੱਚ 8 ਵਿਕਟਾਂ ਨਾਲ ਹਰਾਇਆ।
ਬੰਗਲਾਦੇਸ਼ ਨੇ ਵਰਲਡ ਟੈੱਸਟ ਚੈਂਪੀਅਨ ਨਿਊਜ਼ੀਲੈਂਡ ਨੂੰ ਉਸੀ ਦੀ ਧਰਤੀ ਉੱਤੇ ਧੂੜ ਚਟਾ ਦਿੱਤੀ ਹੈ। ਉਸ ਨੇ ਅਖੀਰ ਨਿਊਜ਼ੀਲੈਂਡ ਵਿੱਚ 32 ਮੈਚਾਂ ਤੋਂ ਚੱਲਿਆ ਰਿਹਾ ਹਾਰ ਦਾ ਸਿਲਸਿਲਾ ਤੋੜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਫਾਰਮੈਟ ਵਿੱਚ ਉਸ ਨੂੰ ਨਿਊਜ਼ੀਲੈਂਡ ਵਿੱਚ ਹਾਰ ਮਿਲੀ ਸੀ। ਵਰਲਡ ਟੈੱਸਟ ਚੈਂਪੀਅਨ ਨੂੰ ਕਿਸੇ ਏਸ਼ੀਆਈ ਟੀਮ ਖ਼ਿਲਾਫ਼ 10 ਸਾਲਾਂ ਵਿੱਚ ਪਹਿਲੀ ਘਰੇਲੂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਟੈੱਸਟ ਮੈਚ ਜਿੱਤ ਕਈ ਤਰੀਕਿਆਂ ਨਾਲ ਇਤਿਹਾਸਕ ਹੈ ਕਿਉਂਕਿ ਬੰਗਲਾਦੇਸ਼ ਨੇ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ, ਜੋ ਮੈਚ ਵਿੱਚ ਮਿਲੀ ਪਹਿਲੀ ਜਿੱਤ ਇਸ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ।
ਬੰਗਲਾਦੇਸ਼ ਨੇ ਵਰਲਡ ਟੈੱਸਟ ਚੈਂਪੀਅਨ ਨਿਊਜ਼ੀਲੈਂਡ ਨੂੰ ਉਸੀ ਦੀ ਧਰਤੀ ਉੱਤੇ ਧੂੜ ਚਟਾ ਦਿੱਤੀ ਹੈ। ਉਸ ਨੇ ਅਖੀਰ ਨਿਊਜ਼ੀਲੈਂਡ ਵਿੱਚ 32 ਮੈਚਾਂ ਤੋਂ ਚੱਲਿਆ ਰਿਹਾ ਹਾਰ ਦਾ ਸਿਲਸਿਲਾ ਤੋੜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਫਾਰਮੈਟ ਵਿੱਚ ਉਸ ਨੂੰ ਨਿਊਜ਼ੀਲੈਂਡ ਵਿੱਚ ਹਾਰ ਮਿਲੀ ਸੀ।
ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਉਸ ਦੀ ਦੂਜੀ ਪਾਰੀ ਵਿੱਚ 169 ਦੌੜਾਂ ਉੱਤੇ ਸਮੇਟ ਦਿੱਤਾ। ਇਸ ਦੇ ਬਾਅਦ ਉਸ ਨੂੰ ਜਿੱਤ ਲਈ 40 ਦੌੜਾਂ ਦਾ ਟੀਚਾ ਮਿਲਿਆ। ਮਾਊਂਟ ਮਾਉਂਗਾਨੁਈ ਮੈਦਾਨ ਉੱਤੇ ਉਸ ਨੇ ਇਹ ਟੀਚਾ 2 ਵਿਕਟਾਂ ਖੁੰਝਾ ਕੇ ਹਾਸਲ ਕਰ ਲਿਆ।
ਬੰਗਲਾਦੇਸ਼ ਵੱਲੋਂ ਇਬਾਦਤ ਹੁਸੈਨ ਨੇ 46 ਦੌੜਾਂ ਦੇ ਕੇ 6 ਵਿਕਟ ਹਾਸਲ ਕੀਤੇ। ਇਹ ਟੈੱਸਟ ਕ੍ਰਿਕੇਟ ਵਿੱਚ ਉਸ ਦੀ ਸਭ ਤੋਂ ਉੱਤਮ ਨੁਮਾਇਸ਼ ਸੀ। ਨਿਊਜ਼ੀਲੈਂਡ ਆਉਣੋਂ ਪਹਿਲਾਂ ਉਸ ਦੇ ਨਾਮ 10 ਟੈੱਸਟ ਮੈਚਾਂ ਵਿੱਚ 81.54 ਦੇ ਔਸਤ ਨਾਲ 11 ਵਿਕਟਾਂ ਸਨ।
ਨਿਊਜ਼ੀਲੈਂਡ ਨੇ ਦਿਨ ਦੀ ਸ਼ੁਰੂਆਤ 5 ਵਿਕਟ ਉੱਤੇ 147 ਦੌੜਾਂ ਨਾਲ ਕੀਤੀ ਸੀ। ਉਸ ਦੇ ਆਖ਼ਰੀ 5 ਵਿਕਟ ਸਿਰਫ਼ 22 ਦੌੜਾਂ ਹੀ ਹੋਰ ਜੋੜ ਪਾਏ। ਤਜਰਬੇਕਾਰ ਬੱਲੇਬਾਜ਼ ਰਾਸ ਟੇਲਰ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 40 ਦੌੜਾਂ ਬਣਾਈਆਂ। ਉੱਥੇ ਹੀ ਰਚਿਨ ਰਵਿੰਦਰ ਨੂੰ ਤਸਕੀਨ ਅਹਿਮਦ ਨੇ 16 ਦੌੜਾਂ ਦੇ ਨਿੱਜੀ ਸਕੋਰ ਉੱਤੇ ਆਊਟ ਕੀਤਾ।
ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 328 ਦੌੜਾਂ ਬਣਾਈਆਂ ਸਨ ਜਦੋਂ ਕਿ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 458 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ 130 ਦੌੜਾਂ ਦੀ ਲੀਡ ਦਿੱਤੀ। ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿੱਚ ਮਹਿਜ਼ 169 ਦੌੜਾਂ ਹੀ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ ਸਿਰਫ਼ 40 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਬੰਗਲਾਦੇਸ਼ ਨੇ 2 ਵਿਕਟਾਂ ਖੁੰਝਾ ਕੇ ਅਰਾਮ ਨਾਲ 42 ਦੌੜਾਂ ਬਣਾ ਕੇ ਹਾਸਲ ਕਰ ਲਿਆ ਅਤੇ ਨਿਊਜ਼ੀਲੈਂਡ ਉੱਤੇ ਵੱਡੀ ਜਿੱਤ ਹਾਸਲ ਕੀਤੀ। ‘ਮੈਨ ਆਫ਼ ਦਿ ਮੈਚ’ ਬੰਗਲਾਦੇਸ਼ ਦਾ ਇਬਾਦਤ ਹੁਸੈਨ ਚੁਣਿਆ ਗਿਆ।
Cricket ਬੰਗਲਾਦੇਸ਼ ਨੇ ਤੋੜਿਆ 32 ਹਾਰ ਦਾ ਸਿਲਸਿਲਾ, ਨਿਊਜ਼ੀਲੈਂਡ ਨੂੰ ਪਹਿਲੇ ਟੈੱਸਟ ‘ਚ...