ਕਿਸੇ ਵੀ ਕਮਿਊਨਿਟੀ ਲਈ ਸਕੂਲ ਇਕ ਮਹੱਤਵਪੂਰਨ ਅਧਾਰ ਹੁੰਦੇ ਹਨ। ਇਹ ਸਾਡੇ ਭਵਿੱਖ ਦੀ ਪੀੜ੍ਹੀ ਲਈ ਕਮਿਊਨਿਟੀ ਦੀ ਸਮਝਦਾਰੀ ਦੇ ਨਾਲ ਲੋਕਾਂ ਦੇ ਵਿੱਚ ਇਕ ਸਾਂਝ ਪੈਦਾ ਕਰਦੇ ਹਨ। ਏਥਨਿਕ ਭਾਈਚਾਰਾ ਬੱਚਿਆਂ ਨੂੰ ਉਚ ਮਿਆਰੀ ਸਿੱਖਿਆ ਦਿਵਾਉਣ ਵਿੱਚ ਇਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ।
ਨੈਸ਼ਨਲ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਸਕੂਲਾਂ ਦੇ ਨਾਲ ਮਿਲਵਰਤਣ ਵਧੇ, ਬੱਚਿਆਂ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਰਿਆ ਹੋਇਆ ਪਰਿਵਰਤਨ ਲਾਗੂ ਹੋਵੇ ਅਤੇ ਅਧਿਆਪਕਾਂ ਦੇ ਲਈ ਵੀ ਵਧੀਆ ਰੋਜ਼ੀ ਦੇ ਰਾਹ ਪੈਦਾ ਹੋਣ। ਇਸ ਕਰਕੇ ਅਸੀਂ ਸਕੂਲਾਂ ਲਈ ਕੰਮ ਕਰ ਰਹੀਆਂ ਕਮਿਊਨਿਟੀਜ਼ ਲਈ ਨਿਵੇਸ਼ ਕਰ ਰਹੇ ਹਾਂ ਜਿਹੜੀਆਂ ਕਿ ਪੜ੍ਹਾਈ ਦਾ ਤਜਰਬਾ ਅਤੇ ਮੁਹਾਰਤ ਸਾਂਝੇ ਕਰਦੀਆਂ ਹਨ, ਕਲਾਸ ਰੂਮਾਂ ਦੇ ਵਿੱਚ ਚੰਗੇ ਟੀਚਰ ਰੱਖਦੀਆਂ ਹਨ ਅਤੇ ਸਕੂਲਾਂ ਦੇ ਵਿੱਚ ਸ਼ਕਤੀਸ਼ਾਲੀ ਅਗਵਾਈ ਕਰਦੀਆਂ ਹਨ।
ਪ੍ਰਮਾਣ ਦਰਸਾਉਂਦੇ ਹਨ ਕਿ ਬੱਚਿਆਂ ਦੀ ਸਿੱਖਿਆ ਵਿੱਚ ਅਧਿਆਪਨ ਦਾ ਉਚ ਮਿਆਰ ਅਤੇ ਸਕੂਲਾਂ ਦੀ ਅਗਵਾਈ ਦੋ ਮਹੱਤਵਪੂਰਨ ਤੱਤ ਹਨ। ਇਸ ਤੋਂ ਇਲਾਵਾ ਪਰਿਵਾਰ ਵਿੱਚ…. ਭਾਗੀਦਾਰੀ ਅਤੇ ਕਮਿਊਨਿਟੀਆਂ ਦੀਆਂ ਆਸ਼ਾਵਾਂ ਦੋ ਵੱਡੀਆਂ ਚੀਜ਼ਾਂ ਹਨ ਜੋ ਸਕੂਲ ਤੋਂ ਬਾਹਰ ਨਿਕਲਣ ਸਾਰ ਪੈਦਾ ਹੋਣ। ਸੋ ਸਰਕਾਰ ਇੱਥੇ ਹੀ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ।
ਇਸ ਸਾਲ ਦੀ ਪਹਿਲੀ ਟਰਮ ਦੇ ਵਿੱਚ 11 ‘ਕਮਿਊਨਿਟੀਜ਼ ਆਫ਼ ਸਕੂਲ’ ਇਕ ਸਾਥ ਕੰਮ ਕਰ ਰਹੀਆਂ ਹਨ ਅਤੇ ਹੁਣ 18 ਹੋਰ ‘ਕਮਿਊਨਿਟੀਜ਼ ਆਫ਼ ਸਕੂਲ’ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਦੇ 200 ਤੋਂ ਜ਼ਿਆਦਾ ਸਕੂਲਾਂ ਜਿਨ੍ਹਾਂ ਦੇ ਵਿੱਚ 83,000 ਬੱਚੇ ਪੜ੍ਹਦੇ ਹਨ, ਸਿਖਿਆ ਦੇ ਸੁਧਾਰ ਵਿੱਚ ਲੱਗੇ ਹੋਏ ਹਨ ਤਾਂ ਕਿ ਕਲਾਸ ਰੂਮਾਂ ਵਿਚੋਂ ਵਧੀਆ ਨਤੀਜੇ ਸਾਹਮਣੇ ਆਉਣ। ਕੀਵੀ ਬੱਚੇ ਸਾਂਝੀ ਸਿਖਿਆ ਪ੍ਰਣਾਲੀ, ਮਾਹਿਰਾਂ ਤੋਂ ਹੋਰ ਫ਼ਾਇਦਾ ਚੁੱਕਣਗੇ ਅਤੇ ਇਕ ਦੂਜੇ ਸੰਗ ਕੰਮ ਕਰਕੇ ਸਾਂਝਾ ਉਦੇਸ਼ ਪ੍ਰਾਪਤ ਕਰਨਗੇ।
ਨੈਸ਼ਨਲ ਸਰਕਾਰ 359 ਮਿਲੀਅਨ ਡਾਲਰ ਆਰੰਭਿਕ ਸਫਲ ਸਿੱਖਿਆ ਦੇ ਨਾਲ ਕੀਵੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਉਚਾ ਚੁੱਕਣ ਲਈ ਨਿਵੇਸ਼ ਕਰ ਰਹੀ ਹੈ। ਇਹ ਸਭ ਸਕੂਲਾਂ ਦੇ ਵਧੀਆ ਸਾਂਝੇ ਸਰੋਤਾਂ, ਵਧੀਆ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਹੋਵੇਗਾ। ਅਸੀਂ ਇਸ ਪਾਸੇ ਕਾਫੀ ਧਿਆਨ ਦੇ ਰਹੇ ਹਾਂ ਕਿ ਬੱਚੇ ਸਿਖਿਆ ਦੇ ਮੌਕਿਆਂ ਨੂੰ ਵਰਤੋਂ ਵਿੱਚ ਲਿਆਉਣ ਤੇ ਆਪਣੀਆਂ ਲੋੜਾਂ ਅਨੁਸਾਰ ਸਿਖਿਆ ਪ੍ਰਾਪਤ ਕਰਨ। ਅਸੀਂ ਇਹ ਯਕੀਨੀ ਬਣਾ ਰਹੇ ਕਿ ਸਾਰੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਦੇ ਰਹਿਣ। ਨੈਸ਼ਨਲ ਸਰਕਾਰ ਦੇ ਆਉਣ ‘ਤੇ ਬੱਚੇ ਹੁਣ ਛੋਟੀ ਉਮਰੇ ਸਿਖਿਆ ਲੈਣੀ ਸ਼ੁਰੂ ਕਰ ਰਹੇ ਹਨ, ਜ਼ਿਆਦਾ ਲੰਬਾ ਸਮਾਂ ਪੜ੍ਹ ਰਹੇ ਹਨ ਅਤੇ ਵਧੀਆ ਯੋਗਤਾ ਲੈ ਕੇ ਬਾਹਰ ਨਿਕਲ ਰਹੇ ਹਨ। ਅਸੀਂ ‘ਅਰਲੀ ਚਾਈਲਡ ਹੁੱਡ ਐਜੂਕੇਸ਼ਨ’ ਪ੍ਰਣਾਲੀ ਨੂੰ ਹੋਰ ਸਹਾਇਤਾ ਫ਼ੰਡ ਦੇ ਰਹੇ ਹਾਂ ਤਾਂ ਕਿ ਹੋਰ ਛੋਟੇ ਬੱਚੇ ਪਹਿਲੀ ਉਮਰੇ ਹੀ ਸਿਖਿਆ ਹਾਸਿਲ ਕਰਨਾ ਸ਼ੁਰੂ ਕਰਨ ਅਤੇ ਕਮਿਊਨਿਟੀ ਦੀ ਲੋੜ ਅਨੁਸਾਰ ਵਧੀਆ ਸੇਵਾਵਾਂ ਦੇ ਉਦੇਸ਼ ਨੂੰ ਪੂਰਾ ਕਰ ਸਕੀਏ।
2014 ਦੇ ਵਿੱਚ ਈ.ਸੀ.ਈ. ਦਰ 96% ਰਹੀ ਹੈ ਜੋ ਕਿ 2957 ਬੱਚਿਆਂ ਦਾ ਹੋਇਆ ਵਾਧਾ ਮੱਧ-2011 ਤੋਂ ਦਰਸਾਉਂਦੀ ਹੈ। ਅਖੀਰ ਦੇ ਵਿੱਚ ਵੇਖੀਏ ਤਾਂ ਸਕੂਲਾਂ ਦੇ ਐਨ.ਸੀ.ਈ.ਏ (ਨੈਸ਼ਨਲ ਸਰਟੀਫਿਕੇਟ ਆਫ਼ ਐਜੂਕੇਸ਼ਨਲ ਅਚੀਵਮੈਂਟ) ਲੈਵਲ ਦੋ ਵਿੱਚ ਕਾਫੀ ਵਿਕਾਸ ਹੋਇਆ ਹੈ। 2014 ਦੇ ਆਰਜ਼ੀ ਨਤੀਜੇ ਦਰਸਾਉਂਦੇ ਹਨ ਕਿ ਨੈਸ਼ਨਲ ਸਰਟੀਫਿਕੇਟ ਆਫ਼ ਐਜੂਕੇਸ਼ਨਲ ਅਚੀਵਮੈਂਟ ਲੈਵਲ-2 ਦੇ ਨਤੀਜੇ 2013 (85.7%) ਤੋਂ ਵੱਧ ਕੇ 86.8% ਹੋਏ ਹਨ। ਇਹ ਸਭ ਓਨਾ ਚਿਰ ਸੰਭਵ ਨਹੀਂ ਸੀ ਜੇਕਰ ਸਾਡੇ ਅਧਿਆਪਨ ਨੂੰ ਸਮਰਪਿਤ ਮਾਹਿਰ, ਸਾਡੇ ਸਕੂਲਾਂ ਦੀ ਅਗਵਾਈ ਕਰਨ ਵਾਲੇ, ਮਾਪੇ ਅਤੇ ਪਰਿਵਾਰ ਇਹ ਯਕੀਨੀ ਨਾ ਬਣਾਉਂਦੇ ਕਿ ਉਨ੍ਹਾਂ ਦੇ ਬੱਚੇ ਕਲਾਸਾਂ ਦੇ ਵਿੱਚ ਜਾਂਦੇ ਰਹਿਣ ਤੇ ਘਰਾਂ ਵਿੱਚ ਸਿੱਖਦੇ ਰਹਿਣ।
ਅੰਤ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰ ਬੱਚਾ ਚੰਗੀ ਸਿਖਿਆ ਪ੍ਰਾਪਤ ਕਰੇ, ਨੈਸ਼ਨਲ ਸਰਕਾਰ ਰਹਿਣ-ਸਹਿਣ ਦਾ ਮਿਆਰ ਹੋਰ ਉਚਾ ਕਰ ਰਹੀ ਹੈ, ਹੋਰ ਮੁਕਾਬਲੇਬਾਜ਼ੀ ਵਾਲੀ ਅਤੇ ਉਤਪਾਦਕ ਆਰਥਿਕਤਾ ਪੈਦਾ ਕਰਨ ਵਿਚ ਵਿਸ਼ਵਾਸ ਰੱਖਦੀ ਹੈ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਨਿਊਜ਼ੀਲੈਂਡ।
(ਚੇਅਰ ਲਾਅ ਐਂਡ ਆਰਡਰ ਸਿਲੈੱਕਟ ਕਮੇਟੀ)
English News ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਹੋਰ ਉਚਾ ਚੁੱਕਣ ਲਈ ਸਕੂਲਾਂ ਨਾਲ ਰਲ ਕੇ...