ਮੇਖ (22 ਮਾਰਚ ਤੋਂ 21 ਅਪ੍ਰੈਲ) – ਜਨਰਲ ਤੌਰ ‘ਤੇ ਸਿਤਾਰਾ ਮਜ਼ਬੂਤ, ਕੰਮਕਾਜੀ ਸਹਿਯੋਗ ਤੇ ‘ਪਾਰਟਨਰ’ ਪਾਜ਼ੇਟਿਵ ਰੁਖ਼ ਰੱਖਣਗੇ ਪਰ ਜਾਇਜ਼ ਖ਼ਰਚਿਆਂ ਦਾ ਪ੍ਰੇਸ਼ਰ ਰਹੇਗਾ, ਮਨ ਅਸ਼ਾਂਤ ਜਿਹਾ ਵੀ ਰਹਿ ਸਕਦਾ ਹੈ। ਸਿਤਾਰਾ ਸਿਹਤ ਲਈ ਠੀਕ ਨਹੀਂ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਖਾਸ ਲੋੜ ਹੈ ਨਹੀਂ ਤਾਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਸਾੜ੍ਹਸਤੀ ਦੀ ਮੌਜੂਦਗੀ ਤਣਾਅ ਰੱਖਣ ਵਾਲੀ ਹੈ, ਇਸ ਲਈ ਅਹਿਤਿਆਤ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਖ਼ਰਚਿਆਂ ਕਰਕੇ ਆਰਥਿਕ ਦਸ਼ਾ ਪਤਲੀ ਰਹੇਗੀ, ਕਿਸੇ ਤਰ੍ਹਾਂ ਦੇ ਸਫ਼ਰ ਨੂੰ ਵੀ ਟਾਲ ਦੇਣਾ ਠੀਕ ਰਹੇਗਾ। ਪਰ ਆਖਰੀ ਸਮਾਂ ਧਨ ਲਾਭ ਵਾਲਾ ਹੈ, ਕਾਰੋਬਾਰੀ ਤੇ ਦੂਜੇ ਹਾਲਾਤ ਚੰਗੇ, ਸਫਲਤਾ ਸਾਥ ਦੇਵੇਗੀ। ਘਰ ਵਾਲਿਆਂ ਨਾਲ ਕਿਧਰੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ।
ਬ੍ਰਿਖ (22 ਅਪ੍ਰੈਲ ਤੋਂ 21 ਮਈ) – ਧਿਆਨ ਨਾਲ ਦੇਖਿਆ ਜਾਏ ਤਾਂ ਤੁਹਾਡੇ ਲਈ ਸ਼ੁਰੂਆਤ ਦੇ ਦਿਨ ਕੋਈ ਖਾਸ ਮਹੱਤਵ ਨਹੀਂ ਰੱਖਣਗੇ ਪਰ ਅੱਗੇ ਚਲ ਕੇ ਤੁਹਾਡੇ ਕੰਮ ਆਪਣੇ-ਆਪ ਬਣਦੇ ਜਾਣਗੇ। ਇਸ ਵਾਰ ਜਾਇਦਾਦੀ ਤੇ ਅਦਾਲਤੀ ਕੰਮਾਂ ਨੂੰ ਨਿਪਟਾਉਣ ਲਈ ਸਿਤਾਰਾ ਚੰਗਾ ਹੈ, ਸਫਲਤਾ ਸਾਥ ਦੇਵੇਗੀ ਅਤੇ ਇੱਜ਼ਤ-ਮਾਣ ਵੀ ਬਣਿਆ ਰਹੇਗਾ। ਨਵੇਂ ਆਰਡਰ ਮਿਲਣ ਕਰਕੇ ਵਪਾਰ ਵਿੱਚ ਕੰਮਕਾਜੀ ਦੌੜ-ਭੱਜ ਤੇ ਵਿਅਸਤਤਾ ਬਣੀ ਰਹੇਗੀ, ਜਿਸ ਨਾਲ ਆਰਥਿਕ ਦਸ਼ਾ ਚੰਗੀ ਰਹੇਗੀ। ਤੁਸੀਂ ਜਨਰਲ ਤੌਰ ‘ਤੇ ਪ੍ਰਭਾਵੀ ਰਹੋਗੇ। ਸ਼ਤਰੂ ‘ਤੇ ਜ਼ਿਆਦਾ ਭਰੋਸਾ ਨਾ ਕਰੋ ਕਿਉਂਕਿ ਉਹ ਨੁਕਸਾਨ ਪਹੁੰਚਾ ਸਕਦੇ ਹਨ। ਅੱਗੇ ਦਿਨ ਬਿਹਤਰ, ਇਰਾਦਿਆਂ ਵਿੱਚ ਸਫਲਤਾ ਮਿਲੇਗੀ। ਵਪਾਰ ਦੇ ਸਿਲਸਿਲੇ ਵਿੱਚ ਘਰ ਤੋਂ ਦੂਰ ਵੀ ਜਾਣਾ ਪੈ ਸਕਦਾ ਹੈ। ਤੁਹਾਡੇ ਵੱਲੋਂ ਪਲੈਨਿੰਗ ਨਾਲ ਕੀਤੇ ਕੰਮ ਸਿਰੇ ਚੜ੍ਹਨਗੇ।
ਮਿਥੁਨ (22 ਮਈ ਤੋਂ 21 ਜੂਨ) – ਇਸ ਵਾਰ ਤੁਹਾਡੇ ਗ੍ਰਹਿਆਂ ਦੀ ਦਸ਼ਾ ਠੀਕ ਲੱਗ ਰਹੀ ਹੈ, ਜਿਸ ਕੰਮ ਵਿੱਚ ਹੱਥ ਪਾਓਗੇ ਸਫਲਤਾ ਹਾਸਲ ਹੋਵੇਗੀ। ਮਿੱਤਰਾਂ-ਸਹਿਯੋਗੀਆਂ ਦੇ ਪਾਜ਼ੇਟਿਵ ਰੁਖ਼ ਕਰਕੇ ਮੁਸ਼ਕਲਾਂ ਹਟਣਗੀਆਂ, ਪ੍ਰੋਗਰਾਮ ਤੇ ਸਕੀਮਾਂ ਵੀ ਸਿਰੇ ਚੜ੍ਹ ਸਕਦੀਆਂ ਹਨ ਅਤੇ ਇੱਜ਼ਤ ਮਾਣ ਵੀ ਬਣਿਆ ਰਹੇਗਾ ਪਰ ਸ਼ਤਰੂਆਂ ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਨੁਕਸਾਨ ਪਹੁੰਚਾ ਸਕਦੇ ਹਨ। ਸਰਕਾਰੀ ਅਤੇ ਜਾਇਦਾਦ ਦੇ ਕੰਮਾਂ ਵਿੱਚ ਕਦਮ ਅਗਾਂਹ ਵੱਲ ਰਹੇਗਾ। ਅੱਗੇ ਸਮਾਂ ਵਪਾਰਕ ਅਤੇ ਕਾਰੋਬਾਰ ਲਈ ਚੰਗਾ, ਧਨ ਦੀ ਪ੍ਰਾਪਤੀ ਹੋਵੇਗੀ। ਸੰਤਾਨ ਦਾ ਰੁਖ਼ ਸਹਿਯੋਗ ਵਾਲਾ ਰਹੇਗਾ। ਸਿਤਾਰਾ ਸਿਹਤ ਲਈ ਚੰਗਾ ਨਜ਼ਰ ਆ ਰਿਹਾ ਹੈ, ਮਨ ‘ਚ ਸੈਰ ਸਪਾਟੇ ‘ਤੇ ਜਾਣ ਦੀ ਚਾਹਤ ਬਣੀ ਰਹੇਗੀ। ਕਾਰੋਬਾਰੀ ਟੂਰ ਪਲਾਨ ਕਰਨਾ ਵੀ ਲਾਭਦਾਇਕ ਰਹੇਗਾ।
ਕਰਕ (22 ਜੂਨ ਤੋਂ 21 ਜੁਲਾਈ) – ਸਮਾਂ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ, ਲੰਮੇ ਸਮੇਂ ਤੋਂ ਲਟਕੇ ਪਏ ਮਾਮਲੇ ਸੁਲਝ ਸਕਦੇ ਹਨ, ਬਸ ਥੋੜੇ ਸਬਰ ਦੀ ਲੋੜ ਹੈ। ਸੁਭਾਅ ਵਿੱਚ ਗੁੱਸੇ ਕਰਕੇ ਤਣਾਅ ਪੈਦਾ ਹੋ ਸਕਦਾ ਹੈ, ਕੰਮ ‘ਤੇ ਕਿਸੇ ਸਾਥੀ ਨਾਲ ਕਿਹਾ-ਸੁਣੀ ਹੋ ਸਕਦੀ ਹੈ ਪਰ ਕਾਰੋਬਾਰ ਲਾਭ ਵਾਲਾ ਰਹੇਗਾ ਅਤੇ ਕਾਰੋਬਾਰੀ ਟੂਰ ਪਲਾਨ ਕਰਨਾ ਵੀ ਠੀਕ ਹੈ। ਅੱਗੇ ਦਿਨ ਧਨ ਲਾਭ ਵਾਲੇ, ਕੰਮਕਾਜ ਦੇ ਸਿਲਸਿਲੇ ਵਿੱਚ ਵਿਦੇਸ਼ ਵੀ ਜਾਣਾ ਪੈ ਸਕਦਾ ਹੈ। ਯਤਨ ਕਰਨ ‘ਤੇ ਨੌਜਵਾਨਾਂ ਨੂੰ ਹਰ ਕੰਮ ਵਿੱਚ ਕਾਮਯਾਬੀ ਮਿਲੇਗੀ। ਮਿੱਤਰਾਂ ਦੇ ਸਹਿਯੋਗ ਨਾਲ ਰੁਕਾਵਟਾਂ-ਮੁਸ਼ਕਿਲਾਂ ਹਟਣਗੀਆਂ, ਉਤਸ਼ਾਹ, ਹਿੰਮਤ ਤੇ ਯਤਨ ਸ਼ਕਤੀ ਬਣੀ ਰਹੇਗੀ। ਸ਼ਤਰੂ ਵੀ ਕਮਜ਼ੋਰ ਤੇ ਤੇਜਹੀਣ ਰਹਿਣਗੇ, ਜਾਇਦਾਦੀ ਕੰਮਾਂ ‘ਚ ਕਦਮ ਅਗਾਂਹ ਵੱਲ ਰਹੇਗਾ। ਕਾਰੋਬਾਰ ਵਿੱਚ ਵੱਡੇ ਲੋਕ ਵੀ ਮਦਦਗਾਰ ਤੇ ਮਿਹਰਬਾਨ ਰਹਿਣਗੇ।
ਸਿੰਘ (22 ਜੁਲਾਈ ਤੋਂ 21 ਅਗਸਤ) – ਤੁਹਾਡੀ ਸ਼ੁਰੂਆਤ ਕਾਫੀ ਚੰਗੀ ਹੋ ਸਕਦੀ ਹੈ, ਸੰਤਾਨ ਪੱਖੋਂ ਵੀ ਸ਼ੁਭ ਸਮਾਚਾਰ ਮਿਲੇਗਾ। ਹਰ ਕੰਮ ‘ਚ ਜੀਵਨ ਸਾਥੀ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਪਰ ਅੱਗੇ ਚਲ ਕੇ ਸਿਹਤ ਦੇ ਵਿਗੜਨ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ, ਇਸ ਲਈ ਅਹਿਤਿਆਤ ਰੱਖੋ ਪਰ ਕੰਮਕਾਜੀ ਹਾਲਾਤ ਅਕਸਰ ਤਸੱਲੀਬਖ਼ਸ਼ ਰਹਿਣਗੇ। ਅੱਗੇ ਦਿਨ ਬਿਹਤਰ ਨਜ਼ਰ ਆ ਰਹੇ ਹਨ, ਇਰਾਦਿਆਂ ਵਿੱਚ ਸਫਲਤਾ ਮਿਲੇਗੀ। ਸ਼ਤਰੂ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਰਹਿਣਗੇ, ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹੋ। ਵਾਧੂ ਦੇ ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਵਿਦਿਆਰਥੀਆਂ ਨੂੰ ਥੋੜੀ ਮਿਹਨਤ ਤੋਂ ਬਾਅਦ ਚੰਗਾ ਰਿਜ਼ਲਟ ਮਿਲੇਗਾ। ਪ੍ਰੇਮੀਆਂ ਲਈ ਸਮਾਂ ਚੰਗਾ ਪ੍ਰੇਮ ਸੰਬੰਧਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਪਰ ਵਿਆਹ ਲਈ ਸਮਾਂ ਠੀਕ ਨਹੀਂ ਹੈ।
ਕੰਨਿਆ (22 ਅਗਸਤ ਤੋਂ 21 ਸਤੰਬਰ) – ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ ਅਤੇ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਇਸ ਵਾਰ ਤੁਹਾਡੇ ਤੋਂ ਸਾਰੇ ਪ੍ਰਭਾਵਿਤ ਰਹਿਣਗੇ ਕਿਉਂਕਿ ਤੁਸੀਂ ਹਰ ਇਕ ਦੀ ਸਹਾਇਤਾ ਕਰੋਗੇ। ਕਾਰੋਬਾਰੀ ਦਸ਼ਾ ਚੰਗੀ, ਪਰਿਵਾਰਕ ਜੀਵਨ ਵਿੱਚ ਮਿਠਾਸ ਰਹੇਗੀ, ਸੰਤਾਨ ਦਾ ਰੁਖ਼ ਵੀ ਸਹਿਯੋਗ ਵਾਲਾ ਰਹੇਗਾ। ਵਿਜੇ ਸ਼੍ਰੀ ਸਾਥ ਦੇਵੇਗੀ ਪਰ ਸਿਹਤ ‘ਚ ਗੜਬੜੀ ਰਹਿ ਸਕਦੀ ਹੈ, ਇਸ ਲਈ ਖਾਣ-ਪੀਣ ਵਿੱਚ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸ਼ਤਰੂ ਤਣਾਅ ਰੱਖ ਸਕਦੇ ਹਨ, ਉਨ੍ਹਾਂ ਪਾਸੋਂ ਫਾਸਲਾ ਬਣਾਈ ਰੱਖੋ। ਨਵਾਂ ਕਾਰੋਬਾਰ ਸ਼ੁਰੂ ਕਰਨਾ ਠੀਕ ਰਹੇਗਾ, ਪਰ ਹੋ ਸਕੇ ਤਾਂ ਕਿਸੇ ਨਾਲ ਵੀ ਸਾਂਝ ਪਾਉਣ ਤੋਂ ਬਚੋ। ਮਿੱਤਰਾਂ ਤੇ ਸਹਿਯੋਗੀਆਂ ਦਾ ਸਾਥ ਲਾਭਦਾਇਕ ਹੋਵੇਗਾ।
ਤੁਲਾ (22 ਸਤੰਬਰ ਤੋਂ 21 ਅਕਤੂਬਰ) – ਗ੍ਰਹਿਆਂ ਦੀ ਦਸ਼ਾ ਮੁਤਾਬਕ ਸੰਪਤੀ ਤੇ ਅਦਾਲਤੀ ਕੰਮਾਂ ਦੇ ਲਈ ਸਿਤਾਰਾ ਚੰਗਾ, ਮਾਣ-ਸਨਮਾਨ ਬਣਿਆ ਰਹੇਗਾ। ਮਿੱਤਰਾਂ ਦੇ ਸਹਿਯੋਗ ਨਾਲ ਮੁਸ਼ਕਲਾਂ ਹਟਣਗੀਆਂ ਤੇ ਜਨਰਲ ਤੌਰ ‘ਤੇ ਬਿਹਤਰੀ ਦੇ ਹਾਲਾਤ ਬਣਨਗੇ। ਸ਼ਤਰੂ ਤੁਹਾਡੇ ਲਈ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਹਨ, ਉਨ੍ਹਾਂ ਪਾਸੋਂ ਫਾਸਲਾ ਬਣਾਈ ਰੱਖੋ। ਅੱਗੇ ਚਲ ਕੇ ਸਮਾਂ ਕੁੱਝ ਦਿਨਾਂ ਲਈ ਠੀਕ ਨਹੀਂ, ਧਿਆਨ ਰੱਖੋ ਕਿ ਤੁਸੀਂ ਬਿਨਾਂ ਕਾਰਨ ਹੀ ਕਿਸੇ ਚੱਕਰ ਵਿੱਚ ਨਾ ਫਸ ਜਾਵਉ। ਪਰ ਉਸ ਤੋਂ ਬਾਅਦ ਵਪਾਰਕ ਤੇ ਕੰਮਕਾਜ ਦੇ ਹਾਲਾਤ ਸੰਤੋਸ਼ਜਨਕ ਹੋਣਗੇ, ਮਨ ਵਿੱਚ ਸੈਰ ਸਪਾਟੇ ਦੀ ਚਾਹਤ ਰਹੇਗੀ। ਅੱਗੇ ਦਿਨ ਕਾਰੋਬਾਰੀ ਲਾਭ ਵਾਲੇ ਹਨ, ਯਤਨ ਕਰਨ ਤੇ ਕੋਈ ਨਵਾਂ ਕੰਮਕਾਜੀ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਮਿੱਤਰ ਤੇ ਕੰਮਕਾਜੀ ਸਾਥੀ ਤੁਹਾਡੇ ਅਨੁਕੂਲ ਹੀ ਚੱਲਣਗੇ।
ਬ੍ਰਿਸ਼ਚਕ (22 ਅਕਤੂਬਰ ਤੋਂ 21 ਨਵੰਬਰ) – ਸਿਤਾਰ ਤੁਹਾਡੇ ਪੱਖ ਦਾ ਨਜ਼ਰ ਆ ਰਿਹਾ ਹੈ ਅਤੇ ਇਸ ਵਾਰ ਦਾ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਏਗਾ। ਕਿਸੇ ਪਾਰਟੀ ਜਾਂ ਮਨੋਰੰਜਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰੀ ਕੰਮਾਂ ਵਿੱਚ ਵੀ ਕਦਮ ਅਗਾਂਹ ਵੱਲ ਨੂੰ ਰਹੇਗਾ, ਅਫਸਰਾਂ ਦੇ ਰੁੱਖ਼ ਵਿੱਚ ਨਰਮੀ ਰਹੇਗੀ। ਨੌਕਰੀ ਵਿੱਚ ਤਰੱਕੀ ਦੇ ਆਸਾਰ ਨਜ਼ਰ ਆ ਰਹੇ ਹਨ। ਕਾਰੋਬਾਰੀ ਦਸ਼ਾ ਬਿਹਤਰ ਪਰ ਘਟੀਆ ਲੋਕਾਂ ਤੋਂ ਫ਼ਾਸਲਾ ਬਣਾਈ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਮਾਨਸਿਕ ਤਣਾਅ ਰਹੇਗੀ। ਸਰਕਾਰੀ ਕੰਮ ਹੱਥ ‘ਚ ਲੈਣ ‘ਤੇ ਸਫਲਤਾ ਮਿਲੇਗੀ ਅਤੇ ਚਾਰੇ ਪਾਸੇ ਮਾਣ-ਸਨਮਾਨ ਤੇ ਦਬਦਬਾ ਵੀ ਬਣਿਆ ਰਹੇਗਾ। ਅੱਗੇ ਸਮਾਂ ਧਨ ਲਾਭ ਵਾਲਾ ਹੈ, ਕੰਮਕਾਜੀ ਟੂਰ ਲਾਭ ਦੇਵੇਗਾ, ਰੁੱਕੇ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਆਖਰੀ ਦਿਨਾਂ ‘ਚ ਖਰਚੇ ਵਧਣਗੇ।
ਧਨ (22 ਨਵੰਬਰ ਤੋਂ 21 ਦਸੰਬਰ) – ਪਿਛਲੇ ਕੁੱਝ ਸਮੇਂ ਤੋਂ ਤੁਹਾਡੀ ਆਰਥਿਕ ਦਸ਼ਾ ਠੀਕ ਨਹੀਂ ਚਲ ਰਹੀ। ਪਰ ਇਸ ਵਾਰ ਤੁਸੀਂ ਆਪਣੀਆਂ ਕਈ ਲੋੜਾਂ ਨੂੰ ਪੂਰੀਆਂ ਕਰ ਲਵੋਗੇ। ਇਸ ਵਾਰ ਕੁੱਝ ਅਜੇਹਾ ਹੋਵੇਗੀ ਜੋ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ। ਡਰਨ ਦੀ ਲੋੜ ਨਹੀਂ ਸ਼ਤਰੂ ਉਭਰਦੇ ਸਿਮਟਦੇ ਰਹਿਣਗੇ, ਸਿਰਫ਼ ਉਨ੍ਹਾਂ ਪਾਸੋਂ ਸਾਵਧਾਨੀ ਰੱਖਣੀ ਜ਼ਰੂਰੀ ਹੈ ਪਰ ਘਰੇਲੂ ਤੇ ਪਰਿਵਾਰਕ ਹਾਲਾਤ ਸੁਖਦ ਰਹਿਣਗੇ, ਆਪਸੀ ਤਾਲਮੇਲ ਬਣਿਆ ਰਹੇਗਾ। ਕਾਰੋਬਾਰੀ ਹਾਲਾਤ ਤਸੱਲੀਬਖ਼ਸ਼ ਰਹਿਣਗੇ, ਜ਼ੋਰ ਲਗਾਉਣ ਤੇ ਸਫਲਤਾ ਮਿਲੇਗੀ। ਸੰਤਾਨ ਪੱਖੋਂ ਰਾਹਤ ਮਿਲੇਗੀ, ਸ਼ੁਭ ਕੰਮਾਂ ਵਿੱਚ ਧਿਆਨ ਲੱਗੇਗਾ। ਪਰ ਵਿਚਲਾ ਸਮਾਂ ਕੁੱਝ ਸਾੜ੍ਹਸਤੀ ਵਾਲਾ ਹੈ, ਧਨ ਦੀ ਕਮੀ ਵੀ ਆ ਸਕਦੀ ਹੈ। ਨਵੇਂ ਵਪਾਰ ਵਿੱਚ ਧਨ ਲਾਉਣਾ ਠੀਕ ਨਹੀਂ, ਥੋੜਾ ਇੰਤਜ਼ਾਰ ਕਰੋ। ਕਿਰੀਏਟਿਵ ਕੰਮ ਕਰਨ ਵਾਲਿਆਂ ਲਈ ਸਮਾਂ ਅਨੁਕੂਲ ਹੈ।
ਮਕਰ (22 ਦਸੰਬਰ ਤੋਂ 21 ਜਨਵਰੀ) – ਕਿਸੇ ਗੱਲ ਨੂੰ ਲੈ ਕਿ ਪਰਿਵਾਰ ਵਿੱਚ ਕਹਾ ਸੁਣੀ ਹੋ ਸਕਦੀ ਹੈ ਪਰ ਕਾਰੋਬਾਰ ‘ਚ ਕੁੱਝ ਮੁਸ਼ਕਲਾਂ ਆ ਸਕਦੀਆਂ ਹਨ ਪਰ ਕੋਸ਼ਿਸ਼ਾਂ ‘ਚ ਵਿਜੇ ਮਿਲੇਗੀ, ਤੇਜ਼ ਪ੍ਰਭਾਵ ਤੇ ਦਬਦਬਾ ਬਣਿਆ ਰਹੇਗਾ। ਕਾਫੀ ਇੰਤਜ਼ਾਰ ਤੋਂ ਬਾਅਦ ਤੁਹਾਨੂੰ ਚੰਗੇ ਮੌਕੇ ਮਿਲਣਗੇ ਜਿਸ ਦਾ ਸਮੇਂ ਸਿਰ ਫਾਇਦਾ ਚੁੱਕਣਾ ਹੀ ਠੀਕ ਰਹੇਗਾ। ਧਨ ਲਾਭ ਰਹਿਣ ਦੇ ਬਾਵਜੂਦ ਵੀ ਜਨਰਲ ਤੌਰ ‘ਤੇ ਆਰਥਿਕ ਦਸ਼ਾ ਕੁੱਝ ਤੰਗ ਰਹਿ ਸਕਦੀ ਹੈ, ਬਹੁਤਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਸਿਹਤ, ਖਾਸ ਕਰਕੇ ਪੇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਰ ਅੱਗੇ ਦਿਨ ਬਿਹਤਰ, ਸਕੀਮਾਂ ਤੇ ਪ੍ਰੋਗਰਾਮ ਸਿਰੇ ਚੜ੍ਹਨਗੇ। ਧਾਰਮਿਕ ਤੇ ਸਮਾਜੀ ਕੰਮਾਂ ਵਿੱਚ ਰੁਚੀ ਰਹੇਗੀ ਜਿਸ ਕਰਕੇ ਆਸੇ-ਪਾਸੇ ਸ਼ੋਹਰਤ ਵਧੇਗੀ।
ਕੁੰਭ (22 ਜਨਵਰੀ ਤੋਂ 21 ਫਰਵਰੀ) – ਗ੍ਰਹਿਆਂ ਦੀ ਦਸ਼ਾ ਠੀਕ ਨਾ ਹੋਣ ਕਰਕੇ ਸਿਹਤ ਲਈ ਸਮਾਂ ਢਿੱਲਾ ਨਜ਼ਰ ਆ ਰਿਹਾ ਹੈ, ਸਿਹਤ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ। ਇਹਤਿਆਤ ਪੱਖੋਂ ਸਫ਼ਰ ਦਾ ਪ੍ਰੋਗਰਾਮ ਵੀ ਨਹੀਂ ਬਣਾਉਣਾ ਚਾਹੀਦਾ। ਕਾਰੋਬਾਰ ਲਈ ਸਮਾਂ ਠੀਕ ਹੀ ਚੱਲ ਰਿਹਾ ਹੈ, ਜਿਸ ਕਰਕੇ ਰੁੱਕੇ ਕੰਮ ਪੂਰੇ ਹੋ ਸਕਦੇ ਹਨ। ਜਿਸ ਦਾ ਤੁਹਾਨੂੰ ਲੰਮੇ ਅਰਸੇ ਤੋਂ ਇੰਤਜ਼ਾਰ ਸੀ। ਕੰਮਕਾਜੀ ਪੁਜ਼ੀਸ਼ਨ ਠੀਕ ਰਹੇਗੀ, ਸਰਕਾਰੀ ਕੰਮਾਂ ਦੇ ਰਾਹ ‘ਚੋਂ ਮੁਸ਼ਕਲਾਂ ਹਟਣਗੀਆਂ, ਕਦਮ ਅਗਾਂਹ ਵੱਲ ਨੂੰ ਰਹੇਗਾ। ਜਨਰਲ ਤੌਰ ‘ਤੇ ਆਰਥਿਕ ਦਸ਼ਾ ਵੀ ਸੰਤੋਸ਼ਜਨਕ ਹੀ ਰਹੇਗੀ। ਵਪਾਰਕ ਤੇ ਕੰਮਕਾਜ ਦੇ ਹਾਲਾਤ ਵੀ ਚੰਗੇ ਰਹਿਣਗੇ। ਤੁਸੀਂ ਹਰ ਤਰ੍ਹਾਂ ਨਾਲ ਹਾਵੀ-ਪ੍ਰਭਾਵੀ ਤੇ ਵਿਜਈ ਰਹੋਗੇ। ਜਾਇਦਾਦ ਸੰਬੰਧੀ ਮਾਮਲੇ ਵੀ ਤੁਹਾਡੇ ਹੱਕ ਵਿੱਚ ਰਹਿਣਗੇ। ਕਾਰੋਬਾਰੀ ਸ਼ਤਰੂ ਵੀ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਰਹਿਣਗੇ।
ਮੀਨ (22 ਫਰਵਰੀ ਤੋਂ 21 ਮਾਰਚ) – ਤੁਹਾਨੂੰ ਧਨ-ਦੌਲਤ ਦੇ ਮਾਮਲੇ ਵਿੱਚ ਥੋੜਾ ਧਿਆਨ ਦੇਣ ਦੀ ਲੋੜ ਹੈ, ਕਿਤੇ ਵੀ ਧਨ ਲਾਉਣ ਤੋਂ ਪਹਿਲਾਂ ਮਾਰਕਿਟ ਦੀ ਸਟੱਡੀ ਕਰ ਲਵੋ ਕਿਉਂਕਿ ਸਿਤਾਰਾ ਉਲਝਣਾਂ ਤੇ ਸਮੱਸਿਆਵਾਂ ਨੂੰ ਉਭਾਰਨ ਤੇ ਖ਼ਰਚਿਆਂ ਨੂੰ ਵਧਾਉਣ ਵਾਲਾ ਹੈ ਪਰ ਆਮਦਨ ਦਾ ਸਿਲਸਿਲਾ ਬਣੇ ਰਹਿਣ ਕਰਕੇ ਆਰਥਿਕ ਦਸ਼ਾ ਤਸੱਲੀਬਖ਼ਸ਼ ਹੀ ਰਹੇਗੀ। ਪਰ ਅੱਗੇ ਚਲ ਕੇ ਵਿੱਚ ਜਿਹੇ ਸਾੜ੍ਹਸਤੀ ਦੇ ਚੱਲਦਿਆਂ ਕੰਮਕਾਜ ਉਪਰ ਮਾੜਾ ਅਸਰ ਪੈ ਸਕਦਾ ਹੈ, ਇਸ ਲਈ ਅਹਿਤਿਆਤ ਰੱਖਣੀ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਮਿਹਨਤ ਕਰਨ ‘ਤੇ ਸਫਲਤਾ ਹੱਥ ਲੱਗੇਗੀ, ਤੇਜ ਪ੍ਰਭਾਵ ਤੇ ਦਬਦਬਾ ਬਣਿਆ ਰਹੇਗਾ। ਅੱਗੇ ਦਿਨ ਧਨ ਲਾਭ ਵਾਲੇ ਹਨ, ਕਾਰੋਬਾਰੀ ਟੂਰ ਵੀ ਚੰਗੀ ਰਿਟਰਨ ਦੇ ਸਕਦੇ ਹਨ, ਪਰ ਧਿਆਨ ਰਹੇ ਪੇਮੈਂਟ ਸਮੇਂ ਸਿਰ ਲਈ ਜਾਣਾ।