ਜਲੰਧਰ – 4 ਜਨਵਰੀ ਦਿਨ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਹਾਈ ਕਮਾਂਡ ਨੇ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਸਾਰੇ 23 ਉਮੀਦਵਾਰਾਂ ਦੇ ਨਾਵਾਂ ‘ਤੇ ਪੱਕੀ ਮੋਹਰ ਲੱਗਾ ਦਿੱਤੀ ਹੈ। ਭਾਜਪਾ ਹਾਈ ਕਮਾਂਡ ਨੇ 2 ਜਨਵਰੀ ਨੂੰ 20 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਬਾਕੀ ਰਹਿੰਦੇ 2 ਹਲਕਿਆਂ ਦੇ ਤਿੰਨ ਉਮੀਦਵਾਰਾਂ ਦਾ ਐਲਾਨ ੪ ਜਨਵਰੀ ਨੂੰ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਅਕਾਲੀ ਦੱਲ ਨਾਲ 23 ਸੀਟਾਂ ‘ਤੇ ਲੜ੍ਹਨ ਦਾ ਸਮਝੌਤਾ ਹੋਇਆ ਹੈ।
ਭਾਜਪਾ ਪਾਰਟੀ ਨੇ ਰਹਿੰਦੀਆਂ ਤਿੰਨ ਸੀਟਾਂ ਪੰਜਾਬ ਤੋਂ ਲੋਕਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੂੰ ਅੰਮ੍ਰਿਤਸਰ ਪੂਰਬੀ, ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਰਹੇ ਸ੍ਰੀ ਤਰੁਣ ਚੁੱਘ ਨੂੰ ਅੰਮ੍ਰਿਤਸਰ ਕੇਂਦਰੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਪਿਛਲੀ ਵਾਰ ਚੋਣ ਲੜ ਚੁੱਕੇ ਸਾਬਕਾ ਮੰਤਰੀ ਸਵਰਨਾ ਰਾਮ ਦੀ ਟਿਕਟ ਕੱਟ ਕੇ ਸ੍ਰੀ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਇਸ ਤੋਂ ਪਹਿਲਾਂ 20 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਜਦੋਂ ਕਿ ਤਿੰਨ ਸੀਟਾਂ ‘ਤੇ ਰੇੜਕਾ ਹੋਣ ਕਰਕੇ ਇਨ੍ਹਾਂ ਤਿੰਨੇ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਸੱਕਿਆ ਸੀ।
ਇਸ ਤੋਂ ਪਹਿਲਾਂ 20 ਉਮੀਦਵਾਰਾਂ ਦੇ ਐਲਾਨ ਵਿੱਚ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੂੰ ਪਾਰਟੀ ਵੱਲੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੀ ਥਾਂ ਪਠਾਨਕੋਟ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ, ਰਾਜਪੁਰਾ ਤੋਂ ਸੀ.ਬੀ.ਆਈ. ਕੇਸ ਕਰਕੇ … ਮੰਤਰੀ ਮੰਡਲ ਤੋਂ ਬਰਖਾਸਤ ਸ੍ਰੀ ਰਾਜ ਖੁਰਾਣਾ ਨੂੰ ਦੁਬਾਰਾ ਪਾਰਟੀ ਉਮੀਦਵਾਰ ਬਣਾਇਆ, ਲੁਧਿਆਣਾ ਉੱਤਰੀ ਤੋਂ ਮੌਜੂਦਾ ਵਿਧਾਨਕਾਰ ਸ੍ਰੀ ਹਰੀਸ਼ ਬੇਦੀ ਦੀ ਥਾਂ ਸ੍ਰੀ ਪ੍ਰਵੀਨ ਬਾਂਸਲ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ, ਉਹ ਸ਼ਹਿਰ ਦੇ ਡਿਪਟੀ ਮੇਅਰ ਵੀ ਹਨ, ਮੌਜੂਦਾ ਮੰਤਰੀ ਸ੍ਰੀ ਤੀਕਸ਼ਣ ਸੂਦ ਹੁਸ਼ਿਆਰਪੁਰ ਅਤੇ ਸ੍ਰੀ ਅਰੁਣੇਸ਼ ਸ਼ਾਕਰ ਮੁਕੇਰੀਆਂ, ਸ੍ਰੀ ਸੁਰਜੀਤ ਜਿਆਨੀ ਫਾਜ਼ਿਲਕਾ, ਅੰਮ੍ਰਿਤਸਰ ਦੱਖਣੀ ਤੋਂ ਰਾਕੇਸ਼ ਗਿੱਲ, ਸ. ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਕੈਂਟ, ਸ. ਅਮਰਜੀਤ ਸਿੰਘ ਸ਼ਾਹੀ ਦਸੂਹਾ, ਸ੍ਰੀ ਮਦਨ ਮੋਹਨ ਮਿੱਤਲ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਸੱਤਪਾਲ ਗੋਸਾਂਈ ਲੁਧਿਆਣਾ ਦੱਖਣੀ, ਪ੍ਰੋ. ਰਾਜਿੰਦਰ ਭੰਡਾਰੀ ਲੁਧਿਆਣਾ ਪੱਛਮੀ ਅਤੇ ਸ੍ਰੀ ਅਨਿਲ ਜੋਸ਼ੀ ਅੰਮ੍ਰਿਤਸਰ ਉੱਤਰੀ, ਜਲੰਧਰ ਤੋਂ ਪਾਰਟੀ ਦੇ ਤਿੰਨੋ ਸਾਬਕਾ ਵਿਧਾਨਕਾਰਾਂ ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ, ਜਲੰਧਰ ਉੱਤਰੀ ਤੋਂ ਕੇ.ਡੀ. ਭੰਡਾਰੀ, ਜਲੰਧਰ ਦੱਖਣੀ ਤੋਂ ਭਗਤ ਚੂੰਨੀ ਲਾਲ ਮੁੜ ਪਾਰਟੀ ਉਮੀਦਵਾਰ ਹਨ ਐਲਾਨੇ ਗਏ ਹਨ, ਅਬੋਹਰ ਤੋਂ ਸ੍ਰੀਮਤੀ ਲਕਸ਼ਮੀ ਭਾਦੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਨੇੜਲੀ ਰਿਸ਼ਤੇਦਾਰ ਕਹੀ ਜਾਂਦੀ ਹੈ। ਸੁਜਾਨਪੁਰ ਤੋਂ ਸ੍ਰੀ ਦਿਨੇਸ਼ ਬਾਬੂ ਪਾਰਟੀ ਦੇ ਦੁਬਾਰਾ ਉਮੀਦਵਾਰ ਬਣਾਏ ਗਏ ਹਨ, ਜਦੋਂ ਕਿ ਨਰੋਟ ਮਹਿਰਾ ਤੋਂ ਬਿਸ਼ੰਬਰਦਾਸ ਦੀ ਥਾਂ ਸ੍ਰੀਮਤੀ ਸੋਮਾ ਦੇਵੀ ਅਤੇ ਦੀਨਾਨਗਰ ਤੋਂ ਸ੍ਰੀ ਬੀ.ਡੀ. ਦੁੱਪੜ ਪਾਰਟੀ ਉਮੀਦਵਾਰ ਐਲਾਨੇ ਗਏ ਹਨ। ਇਹ ਹੀ ਨਹੀਂ ਪਾਰਟੀ ਦੇ ਮੌਜੂਦਾ ਵਿਧਾਨਕਾਰ ਸੀਤਾਰਾਮ ਕਸ਼ਯਪ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ।
International News ਭਾਜਪਾ ਨੇ ਸਾਰੀਆਂ ਸੀਟਾਂ ਲਈ ਉਮੀਦਵਾਰ ਐਲਾਨੇ