ਵੈਲਿੰਗਟਨ, 10 ਦਸੰਬਰ – ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਸਾਨ ਪੱਖੀ ਭਾਰਤੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਦੋਂ ਕਿ 6 ਦਸੰਬਰ ਨੂੰ ਆਕਲੈਂਡ ਵਿੱਚ ਵੀ ਭਾਈਚਾਰੇ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਬੀਤੇ ਕੱਲ੍ਹ 9 ਦਸੰਬਰ ਦਿਨ ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿਖੇ ਸਥਿਤ ਭਾਰਤੀ ਹਾਈ ਕਮਿਸ਼ਨ ਅੱਗੇ ਭਾਰਤੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਹਾਈ ਕਮਿਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਇਹ ਰੋਸ ਮਾਰਚ ਵੈਲਿੰਗਟਨ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਾਰਲੀਮੈਂਟ ਦੇ ਬਾਹਰ ਗਰਾਊਂਡ ਵਿੱਚ ਇਕੱਤਰਤਾ ਹੋਇਆ, ਜਿੱਥੇ ਕੁੱਝ ਸਾਂਸਦ ਮੈਂਬਰਾਂ (ਹੈਮਿਲਟਨ ਤੋਂ ਹਲਕੇ ਤੋਂ ਐਮਪੀ ਡਾ. ਗੌਰਵ ਸ਼ਰਮਾ, ਟਾਕਾਨੀਨੀ ਤੋਂ ਹਲਕੇ ਤੋਂ ਐਮਪੀ ਡਾ. ਨੀਰੂ ਲੀਵਾਸਾ, ਐਕਟ) ਨਾਲ ਮੁਲਾਕਾਤ ਹੋਈ ਅਤੇ ਰੋਸ ਮਾਰਚ ਨਾਅਰੇ ਮਾਰਦਾ ਹੋਇਆ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਮੂਹਰੇ ਪੁੱਜਾ। ਜਿੱਥੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਸ੍ਰੀ ਸੀ.ਜੇ. ਕੁਮਾਰ ਅਤੇ ਸ੍ਰੀ ਪਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਉਨ੍ਹਾਂ ਇਹ ਮੰਗ ਪੱਤਰ ਹਾਈ ਕਮਿਸ਼ਨ ਦੇ ਦਫ਼ਤਰ ਤੋਂ ਹੇਠਾਂ ਪਹੁੰਚ ਕੇ ਪ੍ਰਾਪਤ ਕੀਤਾ। ਇਸ ਰੋਸ ਮੁਜ਼ਾਹਰੇ ਵਿੱਚ ਵੈਲਿੰਗਟਨ, ਆਕਲੈਂਡ, ਹੈਮਿਲਟਨ, ਹੇਸਟਿੰਗ, ਟੌਰੰਗਾ, ਟੀ-ਪੁੱਕੀ, ਕ੍ਰਾਈਸਟਚਰਚ ਅਤੇ ਹੋਰਨਾਂ ਸ਼ਹਿਰਾਂ ਤੋਂ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਭਾਈਚਾਰੇ ਦੇ ਲੋਕ ਪੁੱਜੇ।
Home Page ਭਾਰਤੀ ਕਿਸਾਨਾਂ ਦੇ ਹੱਕ ਲਈ ਭਾਰਤੀ ਹਾਈ ਕਮਿਸ਼ਨ ਅੱਗੇ ਮੁਜ਼ਾਹਰਾ ਅਤੇ ਹਾਈ...