ਵੈਲਿੰਗਟਨ, 29 ਅਗਸਤ – ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕਰਕ ਦੇ ਹੋਏ ਦੱਸਿਆ ਹੈ ਕਿ ਭਾਰਤੀ ਜਲ ਸੈਨਾ ਦੇ ਦੋ ਜਹਾਜ਼ ਸਦਭਾਵਨਾ ਦੌਰੇ ‘ਤੇ ਨਿਊਜ਼ੀਲੈਂਡ ਆ ਰਹੇ ਹਨ। ਜਿਨ੍ਹਾਂ ‘ਚ 31 ਅਗਸਤ ਤੋਂ 3 ਸਤੰਬਰ ਤੱਕ INS ਸਹਿਆਦਰੀ ਵੈਲਿੰਗਟਨ ਅਤੇ INS ਕੋਲਕਾਤਾ 31 ਅਗਸਤ ਨੂੰ ਆਕਲੈਂਡ ਦਾ ਦੌਰਾ ਕਰਨਗੇ।
ਭਾਰਤੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਜਹਾਜ਼ ਦੇ ਦੌਰੇ ਨੂੰ ਇੱਕ ਮਹੱਤਵਪੂਰਨ ਮੌਕਾ ਦੱਸਿਆ ਹੈ ਜੋ ਭਾਰਤ ਤੇ ਨਿਊਜ਼ੀਲੈਂਡ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋ ਜਲ ਸੈਨਾ ਦੇ ਜਹਾਜ਼ ਦਾ ਆਉਣਾ ਇਤਿਹਾਸਕ ਹੈ। ਦੋ ਜਲ ਸੈਨਾ ਦੇ ਜਹਾਜ਼ ਕ੍ਰਮਵਾਰ ਵੈਲਿੰਗਟਨ ਅਤੇ ਆਕਲੈਂਡ ਦਾ ਦੌਰਾ ਕਰਨਗੇ। ਇਹ
ਇਸ ਤੱਥ ਦਾ ਪ੍ਰਤੀਬਿੰਬ ਹੈ ਕਿ ਸਾਰੇ ਖੇਤਰਾਂ ‘ਚ ਖ਼ਾਸ ਕਰਕੇ ਰੱਖਿਆ ਦੇ ਖੇਤਰ ‘ਚ ਸਾਡੇ ਸੰਬੰਧ ਨੇੜੇ ਅਤੇ ਡੂੰਘੇ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੇਠ ਲਿਖੇ ਭਾਰਤੀ ਜਲ ਸੈਨਾ ਦੇ ਜਹਾਜ਼ ਨਿਊਜ਼ੀਲੈਂਡ ਦਾ ਦੌਰਾ ਕਰ ਚੁੱਕੇ ਹਨ:
1. ਦੋ ਭਾਰਤੀ ਜਲ ਸੈਨਾ ਜੰਗੀ ਬੇੜੇ (INS ਮੁੰਬਈ, ਇੱਕ ਮਿਜ਼ਾਈਲ ਵਿਨਾਸ਼ਕਾਰੀ ਅਤੇ INS ਜੋਤੀ, ਇੱਕ ਟੈਂਕਰ) ਨੇ 9 ਤੋਂ 12 ਅਕਤੂਬਰ 2001 ਤੱਕ ਵੈਲਿੰਗਟਨ ਦਾ ਦੌਰਾ ਕੀਤਾ ਸੀ।
2. INS ‘Tabar’ ਨੇ 2 ਤੋਂ 6 ਜੁਲਾਈ 2006 ਤੱਕ ਆਕਲੈਂਡ ਦਾ ਦੌਰਾ ਕੀਤਾ।
3. INS ਸੁਮਿਤਰਾ (ਆਫ਼ਸ਼ੋਰ ਪੈਟਰੋਲ ਵੈਸਲ) ਨੇ 16 ਤੋਂ 22 ਨਵੰਬਰ 2016 ਤੱਕ ਆਕਲੈਂਡ ਦਾ ਦੌਰਾ ਕੀਤਾ।
4. ਇੰਡੀਅਨ ਨੇਵਲ ਸੇਲਿੰਗ ਵੈਸਲ (INSV) ਤਾਰਿਣੀ ਡੌਕਡ ਨਿਊਜ਼ੀਲੈਂਡ ਦੇ ਲਿਟਲਟਨ ਪੋਰਟ ‘ਤੇ 29 ਨਵੰਬਰ ਤੋਂ 12 ਦਸੰਬਰ 2017 ਤੱਕ ਦੁਨੀਆ ਦੀ ਪਰਿਕਰਮਾ ਕਰਨ ਲਈ ਆਪਣੀ ਪਹਿਲੀ ਯਾਤਰਾ ਦੇ ਪੜਾਅ ਦੇ ਦੂਜੇ ਚਰਣ ‘ਚ ਪਹੁੰਚਿਆ ਸੀ।
Home Page ਭਾਰਤੀ ਜਲ ਸੈਨਾ ਦੇ ਦੋ ਜਹਾਜ਼ ਨਿਊਜ਼ੀਲੈਂਡ ਦੇ ਸ਼ਹਿਰ ਵੈਲਿੰਗਟਨ ਤੇ ਆਕਲੈਂਡ...