ਆਕਲੈਂਡ, 31 ਜੁਲਾਈ – ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ‘ਤੇ ਆਉਣਗੇ, ਉਹ ਨਿਊਜ਼ੀਲੈਂਡ ਦੇ ਆਪਣੇ ਰਾਜਕੀ ਦੌਰੇ ਦੌਰਾਨ ਆਕਲੈਂਡ ਅਤੇ ਵੈਲਿੰਗਟਨ ਜਾਣਗੇ। ਰਾਸ਼ਟਰਪਤੀ ਮੁਰਮੂ ਨਿਊਜ਼ੀਲੈਂਡ ਦੀ ਗਵਰਨਰ ਡੇਮ ਸਿੰਡੀ ਕੀਰੋ ਦੇ ਸੱਦੇ ‘ਤੇ ਨਿਊਜ਼ੀਲੈਂਡ ਦਾ ਦੌਰਾ ਕਰ ਰਹੇ ਹਨ। ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨਿਊਜ਼ੀਲੈਂਡ ਦਾ ਸਰਕਾਰੀ ਦੌਰਾ ਕਰਨ ਵਾਲੇ ਭਾਰਤ ਦੇ ਦੂਜੇ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ 2016 ਵਿੱਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ‘ਤੇ ਆਏ ਸਨ।
ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਆਪਣੀ ਰਾਜਕੀ ਯਾਤਰਾ ਦੌਰਾਨ ਗਵਰਨਰ ਜਨਰਲ ਸਿੰਡੀ ਕਿਰੋ ਨਾਲ ਦੋ-ਪੱਖੀ ਮੀਟਿੰਗਾਂ ਕਰਨਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਮੁਰਮੂ ਇੱਕ ਸਿੱਖਿਆ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ, ਜਿਸ ਵਿੱਚ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਉੱਤੇ ਜ਼ੋਰ ਦੇਣਗੇ। ਉਹ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਦੋਸਤਾਂ ਨਾਲ ਗੱਲਬਾਤ ਕਰਨਗੇ। ਇਸ ਦੌਰੇ ਨਾਲ ਭਾਰਤ-ਨਿਊਜ਼ੀਲੈਂਡ ਦੇ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ।
ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਦਾ ਦੌਰਾ ਭਾਰਤ ਦੀ ‘ਐਕਟ ਈਸਟ ਪਾਲਿਸੀ’ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰੇ ਨਾਲ ਭਾਰਤ ਦੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੋੜਨ ਦੀ ਉਮੀਦ ਹੈ।
ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨਿਊਜ਼ੀਲੈਂਡ ਦੇ ਦੌਰੇ ਤੋਂ ਪਹਿਲਾਂ ਫਿਜ਼ੀ ਦੀ ਸਰਕਾਰੀ ਯਾਤਰਾ ਕਰਨਗੇ। ਰਾਸ਼ਟਰਪਤੀ ਮੁਰਮੂ ਫਿਜ਼ੀ ਦੇ ਰਾਸ਼ਟਰਪਤੀ ਦੇ ਸੱਦੇ ‘ਤੇ 5 ਤੋਂ 6 ਅਗਸਤ ਨੂੰ ਫਿਜ਼ੀ ਦਾ ਦੌਰਾ ਕਰਨਗੇ। ਇਹ ਕਿਸੇ ਭਾਰਤੀ ਰਾਜ ਮੁਖੀ ਦੀ ਫਿਜ਼ੀ ਦੀ ਪਹਿਲੀ ਯਾਤਰਾ ਹੋਵੇਗੀ। ਰਾਸ਼ਟਰਪਤੀ ਮੁਰਮੂ ਫਿਜ਼ੀ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਦੋ-ਪੱਖੀ ਮੀਟਿੰਗਾਂ ਕਰਨਗੇ। ਰਾਸ਼ਟਰਪਤੀ ਮੁਰਮੂ ਫਿਜ਼ੀ ਦੀ ਸੰਸਦ ਨੂੰ ਸੰਬੋਧਿਤ ਕਰਨ ਅਤੇ ਫਿਜ਼ੀ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ।
ਫਿਜ਼ੀ ਤੋਂ ਉਹ ਨਿਊਜ਼ੀਲੈਂਡ ਦਾ ਦੌਰਾ ਕਰੇਗੀ ਅਤੇ ਇਸ ਤੋਂ ਬਾਅਦ ਉਹ ਤਿਮੋਰ-ਲੇਸਤੇ ਦੇ ਸਰਕਾਰੀ ਦੌਰੇ ‘ਤੇ ਜਾਵੇਗੀ। ਰਾਸ਼ਟਰਪਤੀ ਮੁਰਮੂ 5 ਤੋਂ 10 ਅਗਸਤ ਤੱਕ ਫਿਜ਼ੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਟੇ ਦੀ ਤਿੰਨ ਪੜਾਅ ਦੀ ਰਾਜਕੀ ਯਾਤਰਾ ਕਰਨਗੇ।
Home Page ਭਾਰਤੀ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ...