ਬੁਡਾਪੈਸਟ, 27 ਅਗਸਤ – ਭਾਰਤ ਦੀ ਪੁਰਸ਼ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਦੋ ਮਿੰਟ 59.05 ਸੈਕਿੰਡ ਦੇ ਸਮੇਂ ਵਿੱਚ ਏਸ਼ਿਆਈ ਰਿਕਾਰਡ ਤੋੜਦਿਆਂ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਭਾਰਤ ਦੇ ਮੁਹੰਮਦ ਅਨਸ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਵਾਰਿਆਥੋੜੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ ਪਹਿਲੀ ਹੀਟ (ਕੁਆਲੀਫਾਇੰਗ ਰੇਸ) ਵਿੱਚ ਅਮਰੀਕਾ 2:58.47 ਮਿੰਟ ਤੋਂ ਬਾਅਦ ਦੂਜਾ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਹਰੇਕ ਦੋ ਹੀਟ ਵਿੱਚੋਂ ਸਿਖਰਲੇ ਤਿੰਨ ’ਤੇ ਰਹਿਣ ਵਾਲੀ ਅਤੇ ਅਗਲੀ ਦੋ ਸਭ ਤੋਂ ਤੇਜ਼ ਰਹਿਣ ਵਾਲੀ ਚੌਕੜੀ ਹੀ ਫਾਈਨਲ ਵਿੱਚ ਪਹੁੰਚਦੀ ਹੈ। ਏਸ਼ਿਆਈ ਰਿਕਾਰਡ ਦੋ ਮਿੰਟ 59.51 ਸੈਕਿੰਡ ਦਾ ਸੀ, ਜੋ ਜਪਾਨ ਦੀ ਟੀਮ ਦੇ ਨਾਮ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਰਿਕਾਰਡ 2021 ਵਿੱਚ 3:00:25 ਦੇ ਸਮੇਂ ਦਾ ਬਣਿਆ ਸੀ। ਭਾਰਤੀ ਖਿਡਾਰੀਆਂ ਨੇ ਵਿਸ਼ਵ ਰਿਕਾਰਡਧਾਰੀ ਅਮਰੀਕੀ ਚੌਕੜੀ ਨੂੰ ਸਖ਼ਤ ਚੁਣੌਤੀ ਦਿੰਦਿਆਂ ਦੂਜੇ ਸਥਾਨ ’ਤੇ ਰਹੀ। ਭਾਰਤ ਦੋ ਹੀਟ ਵਿੱਚ ਅਮਰੀਕਾ ਦੇ ਬਾਅਦ ਦੂਜੇ ਸਥਾਨ ’ਤੇ ਰਿਹਾ।
Athletics ਭਾਰਤੀ ਪੁਰਸ਼ 4×400 ਮੀਟਰ ਰਿਲੇਅ ਟੀਮ ਨੇ ਏਸ਼ਿਆਈ ਰਿਕਾਰਡ ਤੋੜਿਆ