ਨਿਊਯਾਰਕ 22 ਸਤੰਬਰ (ਹੁਸਨ ਲੜੋਆ ਬੰਗਾ) – ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਮੇਘਾ ਮਜੂਮਦਾਰ ਦੇ ਨਾਵਲ ‘ਏ ਬਰਨਿੰਗ’ ਨੂੰ ਰਾਸ਼ਟਰੀ ਪੁਸਤਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਜੱਜਾਂ ਨੇ ਬ੍ਰਿਟ ਬੈਨੇਟੀ ਦੇ ਨਾਵਲ ‘ਦ ਵੈਨੀਸ਼ਿੰਗ ਹਾਫ਼’ ਤੇ ਰੰਡਾਲ ਕੇਨਨ ਜਿਨ੍ਹਾਂ ਦੀ ਇਸ ਸਾਲ ਅਗਸਤ ਵਿੱਚ ਮੌਤ ਹੋ ਗਈ ਸੀ, ਦੀ ਕਹਾਣੀਆਂ ਦੀ ਪੁਸਤਕ ‘ਇਫ ਆਈ ਹੈਡ ਟੂ ਵਿੰਗਜ਼’ ਨੂੰ ਵੀ ਰਾਸ਼ਟਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਸਾਹਿਤ, ਅਨੁਵਾਦ, ਸ਼ਾਇਰੀ ਸਬੰਧੀ ਪੁਸਤਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। 6 ਅਕਤੂਬਰ ਨੂੰ ਨਾਮਜ਼ਦ ਪੁਸਤਕਾਂ ਦੀ ਛਾਂਟੀ ਹੋਵੇਗੀ ਤੇ ਹਰੇਕ ਸ਼੍ਰੇਣੀ ਦੀਆਂ ਪੁਸਤਕਾਂ 10 ਤੋਂ ਘਟਾ ਕੇ ਅੱਧੀਆਂ 5 ਕਰ ਦਿੱਤੀਆਂ ਜਾਣਗੀਆਂ। ਪੁਰਸਕਾਰ ਜੇਤੂਆਂ ਦਾ ਐਲਾਨ 18 ਨਵੰਬਰ ਨੂੰ ਹੋਵੇਗਾ। ‘ਏ ਬਰਨਿੰਗ’ ਨਾਵਲ ਇਕ ਔਰਤ ਦੀ ਕਹਾਣੀ ਹੈ ਜੋ ਭਾਰਤ ਵਿਚ ਅੱਤਵਾਦ ਦੀ ਦੋਸ਼ੀ ਹੈ। ਮੇਘਾ ਮਜੂਮਦਾਰ ਨਿਊਯਾਰਕ ਵਿਚ ਰਹਿੰਦੀ ਹੈ।
Home Page ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਦਾ ਨਾਵਲ ‘ਏ ਬਰਨਿੰਗ’ ਰਾਸ਼ਟਰੀ ਪੁਸਤਕ ਪੁਰਸਕਾਰ...